ਦੇਸ਼ ਦੀ ਸਤ੍ਹਾ ਤੇ ਬਦਲਾਅ ਜ਼ਰੂਰੀ ਹੈ – ਕਾਮਰੇਡ ਸੋਹਲ  ਕਮਿਊਨਿਸਟ ਪਾਰਟੀ ਦੀ ਦਿੱਲੀ ਰੈਲੀ ਸਬੰਧੀ ਜਨ ਸੰਪਰਕ ਮੁਹਿੰਮ 

Spread the love
ਝਬਾਲ,11 ਅਗਸਤ ( ਮੱਖਣ ਮਨੋਜ  )=ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ‘ ‘ ‘ਬਦਲਾਅ ਜ਼ਰੂਰੀ ਹੈ ‘ ਰੈਲੀ ਪਹਿਲੀ ਸਤੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕੀਤੀ ਜਾ ਰਹੀ ਹੈ। ਇਸ ਦੀ ਤਿਆਰੀ ਸਬੰਧੀ ਲਾਮਬੰਦੀ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਦਵਿੰਦਰ ਸੋਹਲ ਅਤੇ ਬਲਕਾਰ ਸਿੰਘ ਵਲਟੋਹਾ ਨੇ ਝਬਾਲ ਨੇੜਲੇ ਪਿੰਡਾਂ ਗੰਡੀਵਿੰਡ ਤੇ ਮੰਨਣ  ਵਿਖੇ ਭਰਵੀਆਂ ਜਨਤਕ ਮੀਟਿੰਗਾਂ ਕੀਤੀਆਂ ਗਈਆਂ।ਇਹਨਾਂ ਮੀਟਿੰਗਾਂ ਵਿੱਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਦੀ ਭਾਜਪਾ ਸਰਕਾਰ ਦੇਸ਼ ਨੂੰ ਅਮਰੀਕਾ ਸਾਮਰਾਜ ਕੋਲ ਗਹਿਣੇ ਪਾਉਣ ਜਾ ਰਹੀ ਹੈ। ਜੇਕਰ ਅਮਰੀਕਾ ਸਾਮਰਾਜ ਨਾਲ ਮੁਕਤ ਵਪਾਰ ਸਮਝੌਤਾ ਹੋ ਗਿਆ ਤਾਂ ਭਾਰਤ ਦੇ ਮਜ਼ਦੂਰਾਂ ਕਿਸਾਨਾਂ ਦੇ ਨਾਲ ਨਾਲ ਛੋਟੇ ਕਾਰੋਬਾਰੀਆਂ ਦੀ ਤਬਾਹੀ ਵੀ ਲਾਜ਼ਮੀ ਹੈ। ਉਹਨਾਂ ਕਿਹਾ ਕਿ ਬੇਰੁਜ਼ਗਾਰੀ ਅੱਜ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ। ਬੇਰੁਜ਼ਗਾਰੀ ਕਰਕੇ ਹੀ ਸਾਡੇ ਨੌਜਵਾਨ ਮੁੰਡੇ ਕੁੜੀਆਂ ਨਸ਼ਿਆਂ, ਚੋਰੀਆਂ, ਡਾਕਿਆਂ, ਠੱਗੀਆਂ ਤੇ ਗੈਂਗਸਟਰਵਾਦ ਦੇ ਰਾਹ ਪਏ ਰਹੇ ਹਨ।ਕਮਿਊਨਿਸਟ ਪਾਰਟੀ ਮੰਗ ਕਰਦੀ ਹੈ ਕਿ ਹਰ ਨੌਜਵਾਨ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ।ਹਰ ਫ਼ਸਲ ਤੇ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਹੋਵੇ।  ਕਿਸਾਨਾਂ ਮਜ਼ਦੂਰਾਂ ਤੇ ਹੋਰ ਹੇਠਲੇ ਵਰਗ ਦੇ ਕਰਜ਼ੇ ਮੁਆਫ਼ ਕੀਤੇ ਜਾਣ।ਹਰ ਮਿਹਨਤਕਸ਼ ਲਈ ਬੁਢਾਪਾ ਪੈਨਸ਼ਨ ਘੱਟੋ ਘੱਟ 10000/- ਰੁਪਏ ਮਹੀਨਾ ਦਿੱਤੀ ਜਾਵੇ। ਸਿੱਖਿਆ ਤੇ ਸਿਹਤ ਦੀ ਗਰੰਟੀ ਹੋਵੇ। ਮਜ਼ਦੂਰਾਂ ਵਿਰੁੱਧ ਬਣਾਏ ਚਾਰੇ ਲੇਬਰ ਕੋਡ ਵਾਪਸ ਲਏ ਜਾਣ। ਨਰੇਗਾ ਕਾਨੂੰਨ ਮੁੜ ਬਹਾਲ ਕਰਕੇ 200 ਦਿਨ ਕੰਮ ਤੇ 700/- ਰੁਪਏ ਮਜ਼ਦੂਰੀ ਦੀ ਗਰੰਟੀ ਹੋਵੇ। ਦੇਸ਼ ਵਿੱਚ ਫ੍ਰਿਕਾਪ੍ਰਸਤੀ ਦੀ ਸਿਆਸਤ ਖਤਮ ਹੋਵੇ। ਪੰਜਾਬ ਦੇ ਪਾਣੀ ਤੇ ਰਾਜਧਾਨੀ ਚੰਡੀਗੜ੍ਹ ਪੰਜਾਬ ਹਵਾਲੇ ਕੀਤੇ ਜਾਣ। ਅਰਬ ਦੇਸ਼ਾਂ ਨਾਲ ਵਪਾਰ ਲਈ ਅਟਾਰੀ ਤੇ ਹੁਸੈਨੀਵਾਲਾ ਸਰਹੱਦ ਖੋਲੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਸੁਲੱਖਣ ਸਿੰਘ ਗੰਡੀਵਿੰਡ, ਪਰਮਜੀਤ ਸਿੰਘ ਗੰਡੀਵਿੰਡ, ਜਗਜੀਤ ਸਿੰਘ ਮੰਨਣ, ਸੁੱਖਾ ਸਿੰਘ ਮੰਨਣ, ਬਲਵੰਤ ਸਿੰਘ, ਹਰਜਿੰਦਰ ਸਿੰਘ ਨੰਬਰਦਾਰ, ਪ੍ਰੀਤਮ ਸਿੰਘ,ਘੁੱਕ ਸਿੰਘ ਸਰਾਂ, ਲਖਵਿੰਦਰ ਸਿੰਘ ਸਰਾਂ, ਸਾਹਿਬ ਸਿੰਘ ਮੰਨਣ ,ਮੋਟਾ ਗੰਡਿਵਿੰਡੀਆ, ਕੁਲਦੀਪ ਕੌਰ,ਬੀਰ ਕੌਰ ਵੀ ਹਾਜ਼ਰ ਸਨ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *