ਧੰਨ-ਧੰਨ ਕੁੱਲਾਂ ਦੀ ਸਰਕਾਰ ਬਾਬਾ ਸਰਵਣ ਦਾਸ ਮਹਾਰਾਜ ਜੀ ਦੀ ਨਿੱਘੀ ਯਾਦ ‘ਚ 22ਵਾਂ  ਕਬੱਡੀ ਮਹਾਂਕੁੰਡ ਅਤੇ ਵਾਲੀਵਾਲ ਟੂਰਨਾਮੈਂਟ 25, 26 ਤੇ 27 ਸਤੰਬਰ ਨੂੰ ਪਿੰਡ ਜਲਾਲਪੁਰ ਵਿਖੇ, ਪਹਿਲਾ ਇਨਾਮ 71000 ਹਜ਼ਾਰ

Spread the love
ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਧੰਨ-ਧੰਨ ਕੁੱਲਾਂ ਦੀ ਸਰਕਾਰ ਬਾਬਾ ਸਰਵਣ ਦਾਸ ਮਹਾਰਾਜ ਜੀ ਦੀ ਨਿੱਘੀ ਯਾਦ ਵਿੱਚ ਉਹਨਾਂ ਦੇ ਪਹਿਲੇ ਤੱਪ ਅਸਥਾਨ ਪਿੰਡ ਜਲਾਲਪੁਰ, ਤਹਿ: ਬਲਾਚੌਰ ਵਿਖੇ 22ਵਾਂ ਕਬੱਡੀ ਮਹਾਂਕੁੰਡ ਅਤੇ ਵਾਲੀਵਾਲ ਟੂਰਨਾਮੈਂਟ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਮਹੰਤ ਬਾਬਾ ਭਗਵਾਨ ਦਾਸ ਜੀ (ਅਖਾੜਾ ਨਵਾਂ ਉਦਾਸੀਨ) ਨੰਦਪੁਰ ਕੇਸ਼ੋ ਪਟਿਆਲਾ ਅਤੇ ਡੇਰਾ ਬਾਬਾ ਸਰਵਣ ਦਾਸ ਜੀ ਬਾਉੜੀ ਸਾਹਿਬ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਮਹਾਰਾਜ ਜੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਮਿਤੀ 25, 26 ਅਤੇ 27 ਸਤੰਬਰ 2026 ਦਿਨ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਟੂਰਨਾਮੈਂਟ ਵਿੱਚ ਆਲ ਓਪਨ ਕਬੱਡੀ ਦਾ ਪਹਿਲਾ ਇਨਾਮ 71,000/- ਅਤੇ ਦੂਜਾ ਇਨਾਮ 51,000/- ਰੱਖਿਆ ਗਿਆ ਹੈ। ਇਸ ਤੋਂ ਇਲਾਵਾ 75 ਕਿੱਲੋ ਆਲ ਓਪਨ, 65 ਕਿੱਲੋ ਆਲ ਓਪਨ, 55 ਕਿੱਲੋ ਪਿੰਡ ਓਪਨ, 45 ਕਿੱਲੋ ਪਿੰਡ ਓਪਨ, 38 ਕਿੱਲੋ ਪਿੰਡ ਓਪਨ ਅਤੇ ਵਾਲੀਵਾਲ ਪਿੰਡ ਓਪਨ (ਅੰਡਰ 19) ਅਤੇ ਵਾਲੀਵਾਲ ਪਿੰਡ ਓਪਨ ਦੇ ਰੋਮਾਂਚਕ ਮੁਕਾਬਲੇ ਕਰਵਾਏ ਜਾਣਗੇ।ਟੂਰਨਾਮੈਂਟ ਦਾ ਉਦਘਾਟਨ 25 ਸਤੰਬਰ ਦਿਨ ਸ਼ੁੱਕਰਵਾਰ ਨੂੰ ਬਾਬਾ ਸਰਵਣ ਦਾਸ ਜੀ ਦੀ ਗੱਦੀ ਨਸ਼ੀਨ ਸ੍ਰੀ ਮਹੰਤ ਬਾਬਾ ਭਗਵਾਨ ਦਾਸ ਮਹਾਰਾਜ ਜੀ (ਅਖਾੜਾ ਨਵਾਂ ਉਦਾਸੀਨ) ਤੇ ਸੁਆਮੀ ਦਿਆਲ ਦਾਸ ਮਹਾਰਾਜ ਜੀ ਵੱਲੋਂ ਕੀਤਾ ਜਾਵੇਗਾ, ਜਦਕਿ 27 ਸਤੰਬਰ ਦਿਨ ਐਤਵਾਰ ਨੂੰ ਇਨਾਮਾਂ ਦੀ ਵੰਡ ਵੀ ਉਹਨਾਂ ਵੱਲੋਂ ਹੀ ਕੀਤੀ ਜਾਵੇਗੀ। ਇਸ ਮੌਕੇ ਬਾਬਾ ਓਮਕਾਰ ਦਾਸ ਮਹਾਰਾਜ ਜੀ ਅਤੇ ਬਾਬਾ ਉੱਤਮ ਦਾਸ ਮਹਾਰਾਜ ਜੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹਿਣਗੇ।ਉਹਨਾਂ ਦੱਸਿਆ ਕਿ ਖਿਡਾਰੀਆਂ ਲਈ ਵਿਸ਼ੇਸ਼ ਸਨਮਾਨ ਵੀ ਰੱਖੇ ਗਏ ਹਨ ਜਿਸ ਵਿੱਚ ਆਲ ਓਪਨ ਕਬੱਡੀ ਬੈਸਟ ਰੇਡਰ ਅਤੇ ਬੈਸਟ ਜਾਫੀ ਮੋਟਰਸਾਈਕਲ, 75 ਕਿੱਲੋ ਆਲ ਓਪਨ ਕਬੱਡੀ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਐਲਈਡੀ, 65 ਕਿੱਲੋ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਕੂਲਰ, ਕਬੱਡੀ 55 ਅਤੇ 45 ਕਿੱਲੋ ਬੈਸਟ ਰੇਡਰ ਅਤੇ ਜਾਫੀ ਨੂੰ ਪੱਖੇ ਅਤੇ ਕਬੱਡੀ 38 ਕਿੱਲੋ ਨੂੰ ਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ। ਵਾਲੀਵਾਲ ਦੇ ਬੈਸਟ ਖਿਡਾਰੀ ਨੂੰ ਵੀ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਡੇਰਾ ਬਾਬਾ ਸਰਵਣ ਦਾਸ ਜੀ ਜਲਾਲਪੁਰ ਵੱਲੋਂ ਬਾਹਰੋਂ ਆਏ ਹੋਏ ਖਿਡਾਰੀਆਂ ਅਤੇ ਦਰਸ਼ਕਾਂ ਲਈ ਲੰਗਰ ਅਤੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਕਿਸੇ ਵੀ ਬਾਹਰੀ ਸੰਸਥਾ ਵੱਲੋਂ ਕੋਈ ਚੰਦਾ ਨਹੀਂ ਲਿਆ ਜਾਵੇਗਾ। ਉਹਨਾਂ ਸਮੂਹ ਨਗਰ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਨੂੰ ਇਸ ਟੂਰਨਾਮੈਂਟ ਵਿੱਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *