ਨਗਰ ਕੌਂਸਲ ਖੰਨਾ ਦੀਆਂ ਯੂਨੀਅਨਾਂ ਨੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨੂੰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ 

Spread the love
ਖੰਨਾ 21 ਨਵੰਬਰ (  ਜੇ ਐਸ ਖੰਨਾ )  ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗਰੀਬਦਾਸ ਅਤੇ ਮਿਊਂਸਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ, ਸੀਵਰਮੈਨ ਸੇਵਕ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਰੁਲਦੂ ਰਾਮ, ਚੇਅਰਮੈਨ ਬਲਰਾਮ ਬਾਲੂ ਦੀ ਅਗਵਾਈ ਵਿੱਚ ਸਮੂਹ ਸਫਾਈ ਸੇਵਕ ਅਤੇ ਸੀਵਰਮੈਨਾ ਵੱਲੋਂ ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਹ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੇ ਨਾਮ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਜੋ ਅਹਿਮ ਮੰਗ ਸੀ ਉਹ ਇਹ ਸੀ ਕਿ ਨਗਰ ਕੌਂਸਲ ਖੰਨਾ ਵਿਖੇ ਜੋ ਵੀ ਕੰਟਰੈਕਟ ਬੇਸ ਸਫਾਈ ਸੇਵਕ ਅਤੇ ਸੀਵਰ ਮੈਨ ਜੋ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਨੂੰ ਵਧੀਆ ਤੇ ਸਾਫ ਸੁਥਰਾ ਰੱਖਣ ਲਈ ਤਕਰੀਬਨ 25 ਸਾਲਾਂ ਤੋਂ ਆਪਣੀ ਸੇਵਾ ਨਿਭਾਉਂਦੇ ਆ ਰਹੇ ਹਨ ਪੰਜਾਬ ਸਰਕਾਰ ਵੱਲੋਂ ਜਲਦ ਤੋਂ ਜਲਦ ਇਹਨਾਂ ਸਫਾਈ ਸੇਵਕਾਂ ਅਤੇ ਸੀਵਰਮੈਨਾ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਇਸ ਮਹਿੰਗਾਈ ਦੇ ਸਮੇਂ ਵਿੱਚ ਇਹ ਜੋ ਮੁਲਾਜ਼ਮ ਹਨ ਤਕਰੀਬਨ 10 ਹਜਾਰ ਦੇ ਕਰੀਬ ਤਨਖਾਹ ਲੈ ਰਹੇ ਹਨ ਇਸ ਅੱਤ ਦੀ ਮਹਿੰਗਾਈ ਦੇ ਸਮੇਂ ਵਿੱਚ 10 ਹਜਾਰ ਰੁਪਏ ਵਿੱਚ ਇਹ ਜੋ ਮੁਲਾਜ਼ਮ ਹਨ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਲਈ ਮਜਬੂਰ ਹਨ। ਇਹਨਾਂ ਮੁਲਾਜ਼ਮਾਂ ਦੀ ਜੋ ਉਮਰ ਵੀ ਹੈ ਉਹ ਵੀ ਦਿਨ ਪ੍ਰਤੀ ਦਿਨ ਗੁਜਰਦੀ ਜਾ ਰਹੀ ਹੈ। ਇਸ ਲਈ ਸਮੁੱਚੇ ਮੁਲਾਜ਼ਮ ਵਰਗ ਨੂੰ ਅਤੇ ਯੂਨੀਅਨ ਨੂੰ ਇਹ ਵਿਸ਼ਵਾਸ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਜੋ ਮੁਲਾਜ਼ਮ ਹਨ ਇਹ ਜਲਦ ਤੋਂ ਜਲਦ ਪੱਕੇ ਹੋ ਜਾਣਗੇ। ਇਸ ਤਰ੍ਹਾਂ ਦਾ ਮੰਗ ਪੱਤਰ ਪਹਿਲਾ ਵੀ ਮਾਨਯੋਗ ਕੈਬਿਨਟ ਮੰਤਰੀ ਸ: ਤਰੁਣਪ੍ਰੀਤ ਸਿੰਘ ਸੋਂਦ ਜੀ ਨੂੰ ਵੀ ਮੁਲਾਜ਼ਮਾਂ ਵੱਲੋਂ ਦਿੱਤਾ ਗਿਆ ਸੀ ਅਤੇ ਸਮੂਹ ਮੁਲਾਜ਼ਮਾਂ ਨੂੰ ਇਹ ਆਸ ਹੈ ਕਿ ਕੈਬਿਨਟ ਮੰਤਰੀ ਸੋਂਦ ਸਾਹਿਬ ਦੀ ਰਹਿਨੁਮਾਈ ਚ ਨਗਰ ਕੌਂਸਲ ਖੰਨਾ ਦੇ ਸਾਰੇ ਮੁਲਾਜ਼ਮ ਪੱਕੇ ਹੋ ਜਾਣਗੇ ਅਤੇ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਸਮੂਹ ਮੁਲਾਜ਼ਮ ਕੰਟਰੈਕਟ ਬੇਸ ਤੇ ਰੱਖੇ ਜਾਣਗੇ ਅਤੇ ਪੁਰਾਣੀ ਪੈਨਸ਼ਨ ਸਕੀਮ ਵੀ ਬਹਾਲ ਕਰਾਈ ਜਾਵੇਗੀ। ਇਸ ਮੌਕੇ ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਮੀਤ ਪ੍ਰਧਾਨ ਹਰਪਾਲ ਸਿੰਘ, ਮੀਤ ਪ੍ਰਧਾਨ ਮੇਨ ਪਾਲ ਨੰਬਰਦਾਰ,
ਦਰਸ਼ਨ ਲਾਲ ਬਾਲੂ ਓਮ ਪ੍ਰਕਾਸ਼ ਡੋਲੀ ਵਾਲੂ, ਰੋਤਾਸ ਸਿੰਘ, ਵਿਕਰਮ ਸਿੰਘ, ਅਜੇ ਕੁਮਾਰ, ਮਹਿਲਾ ਵਿੰਗ ਦੀ ਪ੍ਰਧਾਨ ਰਜਨੀ ਰਾਣੀ , ਰਾਣੀ, ਹੇਮਾ, ਸ਼ੈਲੀ ਬਾਲੂ, ਦੀਪਕ ਅਟਵਾਲ, ਰਮੇਸ਼ ਚੌਹਾਨ, ਬਾਬੂ ਸ਼ਾਮ ਲਾਲ, ਸੋਨੂੰ ਬਾਲੂ, ਵਿਕਾਸ ਕੁਮਾਰ ਵਿੱਕੀ, ਧਰਵਿੰਦਰ ਸਿੰਘ, ਜਤਿੰਦਰ ਬਾਲੂ, ਪਵਨ ਕੁਮਾਰ ਆਦਿ ਸਮੂਹ ਨਗਰ ਕੌਂਸਲ ਖੰਨਾ ਦੇ ਮੁਲਾਜ਼ਮ ਹਾਜ਼ਰ ਸਨ।

More News

Youtube

Facebook

Whatsapp

Home

 

  • Related Posts

    ਬਲਾਚੌਰ ਵਿਖੇ ‘ਪ੍ਰਾਈਮ ਪੈੱਟ ਸ਼ਾਪ’ ਦਾ ਕੀਤਾ ਗਿਆ ਸ਼ੁਭ ਉਦਘਾਟਨ

    Spread the love

    Spread the love ਬਲਾਚੌਰ, 23 ਜੁਲਾਈ (ਜਤਿੰਦਰਪਾਲ ਸਿੰਘ ਕਲੇਰ):=ਬਲਾਚੌਰ ਸ਼ਹਿਰ ਵਿਖੇ ਪਾਲਤੂ ਜਾਨਵਰਾਂ ਅਤੇ ਪਸ਼ੂ-ਪੰਛੀਆਂ ਨਾਲ ਜੁੜੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ੁਰੂ ਕੀਤੀ ਗਈ ‘ਪ੍ਰਾਈਮ ਪੈੱਟ ਸ਼ਾਪ’ ਦਾ ਅੱਜ…

    ਪਿੰਡ ਭਾਰਾਪੁਰ ਵਿਖੇ ‘ਆਪ’ ਆਗੂ ਅਸ਼ੋਕ ਕਟਾਰੀਆ ਨੇ ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ ਲੋਕਾਂ ਦੀ ਭਲਾਈ ਅਤੇ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਚੁੱਕਿਆ ਗਿਆ ਇੱਕ ਬੇਹੱਦ ਮਹੱਤਵਪੂਰਨ ਤੇ ਸ਼ਲਾਘਾਯੋਗ ਕਦਮ

    Spread the love

    Spread the love ਬਲਾਚੌਰ , 23 ਜੁਲਾਈ (ਜਤਿੰਦਰਪਾਲ ਸਿੰਘ ਕਲੇਰ):ਆਮ ਆਦਮੀ ਪਾਰਟੀ (ਆਪ) ਵੱਲੋਂ ਜਨ-ਕਲਿਆਣ ਦੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਦਿਆਂ ਅੱਜ ਹਲਕੇ ਦੇ  ਪ੍ਰਮੁੱਖ ਪਿੰਡਾਂ ਵਿੱਚ ਇੱਕ…

    Leave a Reply

    Your email address will not be published. Required fields are marked *