ਨਗਰ ਕੌਂਸਲ ਦੇ ਵੇਹੜੇ ਵਿੱਚ ਸਫਾਈ ਸੇਵਕ ਯੂਨੀਅਨ ਨੇ ਕੀਤੀ ਅਣਮਿਥੇ ਸਮੇਂ ਲਈ ਹੜਤਾਲ 

Spread the love

ਤਪਾ ਮੰਡੀ 8 ਜੁਲਾਈ( ਗੋਲਡੀ ਵਿਆਸ) ਪੰਜਾਬ ਸਰਕਾਰ ਵੱਲੋਂ ਸਫਾਈ ਸੇਵਕਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਨਾ ਕਰਨ ਤੇ ਸਥਾਨਕ ਨਗਰ ਕੌਂਸਲ ਦੇ ਵੇਹੜੇ ਵਿੱਚ ਸਫਾਈ ਸੇਵਕ ਹੜਤਾਲ ਤੇ ਅਣਮਿਥੇ ਸਮੇਂ ਲਈ ਚਲੇ ਗਏ ਹਨ ਜਿਸ ਕਾਰਨ ਸ਼ਹਿਰ ਨਿਵਾਸੀਆਂ ਨੂੰ ਸਫਾਈ ਦੇ ਨਾਂ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਸਫਾਈ ਸਫ਼ਾਈ ਸੇਵਕ ਯੂਨੀਅਨ ਤਪਾ ਦੇ ਪ੍ਰਧਾਨ ਰਾਜ ਕੁਮਾਰ ਰਫੀ, ਮੀਤ ਪ੍ਰਧਾਨ ਰਾਜ ਕੁਮਾਰ ਕਾਂਗੜਾ ਅਤੇ ਚੇਅਰਮੈਨ ਦੀਪਕ ਕੁਮਾਰ ਨੇ ਦੱਸਿਆ ਕਿ ਪਿਛਲੇ ਸਮੇਂ ਜੋ ਕਿ 6 ਮਈ ਨੂੰ ਪੰਜਾਬ ਪੱਧਰ ਤੇ ਸਫਾਈ ਸੇਵਕਾਂ ਦੀ ਹੜਤਾਲ ਕੀਤੀ ਗਈ ਸੀ ਜਿਸ ਵਿੱਚ ਸਰਕਾਰ ਨੇ 21 ਮਈ ਨੂੰ ਸਹਿਮਤੀ ਜਤਾਈ ਕਿ ਉਸ ਵਿੱਚ ਸਰਕਾਰ ਨੇ 30 ਦਿਨਾਂ ਦਾ ਸਮਾਂ ਮੰਗਦਿਆਂ ਕਿਹਾ ਕਿ 30 ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਪਰ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ ਜਿਸ ਕਰਕੇ ਸਫਾਈ ਸੇਵਕਾਂ ਵੱਲੋਂ ਪੰਜਾਬ ਸਫਾਈ ਸੇਵਕ ਯੂਨੀਅਨ ਦੇ ਸੱਦੇ ਤੇ ਮੁੜ ਤੋਂ ਅਣਮਿਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਬਗੈਰ ਸ਼ਰਤ ਤੋਂ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਭਾਲ ਕੀਤੀ ਜਾਵੇ ,ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ ,ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਅਤੇ 10 ਸਾਲ ਦੀ ਪੋਲਸੀ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਜਗਤ ਕੁਮਾਰ, ਸਿਕੰਦਰ ਕੁਮਾਰ, ਅਰਜਨ ਕਾਲੀ, ਅਜੇ ਕੁਮਾਰ, ਸਲਿੰਦਰ ਕੁਮਾਰ ,ਸੁਮਨਦੀਪ, ਕਲਿਆਣ ,ਦੀਪੂ, ਅਜੇ, ਅਮਨਦੀਪ, ਸੱਜਣ ,ਨਿੱਕਾ ਆਦਿ ਸਫਾਈ ਸੇਵਕ ਹਾਜ਼ਰ ਸਨ।

  • Related Posts

    ਨਕਸ਼ਿਆਂ ਦੀਆਂ ਫਾਈਲਾਂ ‘ਚ ਕਥਿਤ ਕਾਲਾ ਖੇਡ ! ਸਰਕਾਰੀ ਖ਼ਜ਼ਾਨਾ ਖਾਲੀ, ਭ੍ਰਿਸ਼ਟਾਚਾਰ ਦੀਆਂ ਜੇਬਾਂ ਭਾਰੀ ? ਜੇਈ, ਲੋਕਲ ਨਕਸ਼ਾ ਨਵੀਸ ‘ਤੇ ਕਥਿਤ ਸਾਂਠ-ਗਾਂਠ ਦੇ ਦੋਸ਼; ਮੁੱਖ ਮੰਤਰੀ ਤੇ ਵਿਜੀਲੈਂਸ ਤੋਂ ਉੱਚ ਪੱਧਰੀ ਜਾਂਚ ਦੀ ਮੰਗ : ਮਨਜੀਤ ਸਿੰਘ ਬੈਂਸ

    Spread the love

    Spread the loveਜੈਤੋ, 8 ਜੁਲਾਈ (ਮਨਜੀਤ ਸਿੰਘ ਢੱਲਾ): ਨਗਰ ਕੌਂਸਲ ਜੈਤੋ ਅਧੀਨ ਆਉਂਦੀਆਂ ਕਥਿਤ ਗ਼ੈਰ-ਕਾਨੂੰਨੀ ਕਲੋਨੀਆਂ ਵਿੱਚ ਇਮਾਰਤੀ ਨਕਸ਼ੇ ਪਾਸ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ…

    “ਇੱਕ ਮਹੀਨੇ ਦਾ ਭਰੋਸਾ ਨਿਕਲਿਆ ਖੋਖਲਾ, ਪੰਜਾਬ ਭਰ ਦੇ ਸਫ਼ਾਈ ਅਤੇ ਮਿਊਂਸੀਪਲ ਕਾਮੇ ਮੁੜ ਆਰ-ਪਾਰ ਦੀ ਲੜਾਈ ਦੇ ਮੈਦਾਨ ਵਿੱਚ” ਸਰਕਾਰ ਵੱਲੋਂ ਵਾਅਦੇ ਪੂਰੇ ਨਾ ਕਰਨ ‘ਤੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ; ਹੱਕੀ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ: ਅਰੁਣ ਗਿੱਲ

    Spread the love

    Spread the love ਜਗਰਾਉਂ, 8 ਜੁਲਾਈ  (ਜਸਵਿੰਦਰ ਸਿੰਘ ਡਾਂਗੀਆ ): ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਅੰਦਰ ਮੰਗਾਂ ਦਾ ਹੱਲ ਕਰਨ ਲਈ ਦਿੱਤਾ ਗਿਆ ਭਰੋਸਾ ਪੂਰਾ ਨਾ ਹੋਣ ਕਾਰਨ ਸੂਬੇ ਦੇ…

    Leave a Reply

    Your email address will not be published. Required fields are marked *