ਨੌਜਵਾਨ ਕਾਂਗਰਸੀ ਆਗੂ ਗੁਰਮੀਤ ਸਿੰਘ ਸੰਧੂ ਨੂੰ ਇੱਕ ਹੋਰ ਮਿਲੀ ਅਹਿਮ ਜ਼ਿੰਮੇਵਾਰੀ 

Spread the love
ਬਠਿੰਡਾ 17 ਸਤੰਬਰ (ਪੱਤਰ ਪ੍ਰੇਰਕ):ਨੌਜਵਾਨ ਕਾਂਗਰਸੀ ਆਗੂ ਗੁਰਮੀਤ ਸਿੰਘ ਸੰਧੂ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸਸੀ ਵਿਭਾਗ ਦੇ ਜਨਰਲ ਸਕੱਤਰ ਹਨ, ਉਹਨਾਂ ਨੂੰ ਇੱਕ ਹੋਰ ਅਹਿਮ ਜਿੰਮੇਵਾਰੀ ਦਿੰਦੇ ਹੋਏ ਕਾਂਗਰਸ ਦੇ ਐਸਸੀ ਵਿਭਾਗ ਵੱਲੋਂ ਮਲੋਟ ਹਲਕੇ ਦਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ,ਜਿਸ ਕਰਕੇ ਹਲਕੇ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਕੰਮ ਕਰਨ ਦੇ ਢੰਗ ਅਤੇ ਮਿਹਨਤ ਕਰਕੇ ਸਾਰੇ ਵਰਕਰ ਕਾਇਲ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਗੁਰਮੀਤ ਸਿੰਘ ਸੰਧੂ ਬਠਿੰਡਾ ਦਿਹਾਤੀ ਵਿੱਚ ਲੋਕਾਂ ਨਾਲ ਰਾਬਤਾ ਬਣਾ ਰਹੇ ਹਨ ਤੇ ਉਹਨਾਂ ਦੇ ਕੰਮ ਕਰਵਾ ਰਹੇ ਹਨ ਤੇ ਇਸ ਵਾਰ ਜੇਕਰ ਕਾਂਗਰਸ ਪਾਰਟੀ ਉਹਨਾਂ ਨੂੰ ਬਠਿੰਡਾ ਦਿਹਾਤੀ ਤੋਂ ਟਿਕਟ ਨਾਲ ਨਿਵਾਜਦੀ ਹੈ ਤਾਂ 100 ਫੀਸਦੀ ਸ਼ੀਟ ਕਾਂਗਰਸ ਦੀ ਝੋਲੀ ਪਵੇਗੀ ਕਿਉਂਕਿ ਦਿਹਾਤੀ ਤੋਂ ਆਮ ਆਦਮੀ ਪਾਰਟੀ ਪਛੜ ਚੁੱਕੀ ਹੈ, ਇਸਦਾ ਕਾਰਨ ਇਹ ਹੈ ਕਿ ਪਿਛਲੀ ਵਾਰ ਲਗਾਤਾਰ 2 ਵਾਰ ਬਣੇ ਆਪ ਪਾਰਟੀ ਦੇ ਵਿਧਾਇਕਾਂ ਨੇ ਹਲਕੇ ਦਾ ਕੱਖ ਨਹੀਂ ਸਵਾਰਿਆ ਤੇ ਸ਼੍ਰੋਮਣੀ ਅਕਾਲੀ ਦਲ/ਭਾਜਪਾ ਨੇ ਆਪਣੇ ਕਾਰਜਕਾਲ ਵਿੱਚ ਕੰਮ ਹੀ ਅਜਿਹੇ ਕੀਤੇ ਹਨ ਕਿ ਲੋਕ ਉਹਨਾਂ ਨੂੰ ਮੂੰਹ ਲਾ ਕੇ ਰਾਜ਼ੀ ਨਹੀਂ, ਇਸ ਕਰਕੇ ਕਾਂਗਰਸ ਪਾਰਟੀ ਨੂੰ ਹਰ ਵਰਗ ਚਾਹੁੰਦਾ ਹੈ। ਗੁਰਮੀਤ ਸਿੰਘ ਸੰਧੂ ਨੇ ਸਮੂਹ ਕਾਂਗਰਸ ਲੀਡਰਸ਼ਿਪ ਅਤੇ ਐਸਸੀ ਵਿਭਾਗ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਵਚਨਬਧਤਾ ਪ੍ਰਗਟਾਈ।
  • Related Posts

    ਮਿਸ਼ਨ 2027 ਤਹਿਤ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ, ਲਗਭਗ 100 ਲੋੜਵੰਦਾਂ ਤੱਕ ਪਹੁੰਚੀ ਸਹਾਇਤਾ : ਅਰਸ਼ ਸੱਚਰ ਹਰ ਪਿੰਡ, ਹਰ ਵਾਰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਸੇਵਾ ਪਹੁੰਚਾਉਣ ਦਾ ਸੰਕਲਪ

    Spread the love

    Spread the loveਫਰੀਦਕੋਟ, 17 ਸਤੰਬਰ (ਮਨਜੀਤ ਸਿੰਘ ਢੱਲਾ)- “ਲੋਕਾਂ ਦੀ ਸੇਵਾ, ਲੋਕਾਂ ਦਾ ਵਿਸ਼ਵਾਸ-ਮਿਸ਼ਨ 2027” ਦੇ ਸੰਕਲਪ ਤਹਿਤ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ…

    21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

    Spread the love

    Spread the love ਮਾਛੀਵਾੜਾ ਸਾਹਿਬ, 17 ਸਤੰਬਰ (ਸੁੱਚਾ ਬੰਗੜ) – ਸਥਾਨਕ ਪਿੰਡ ਸ਼ੇਰਪੁਰ ਬੇਟ ਦੇ ਇੱਕ 21 ਸਾਲਾ ਗਰੀਬ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ…

    Leave a Reply

    Your email address will not be published. Required fields are marked *