ਪਿੰਡ ਚੱਕ ਲੋਹਟ ਦੇ ਬਜ਼ੁਰਗ ਦੀ ਮਿਹਨਤ-ਮਜ਼ਦੂਰੀ ਦੀ ਰਕਮ ਰਸਤੇ ‘ਚ ਡਿੱਗੀ  ਪਰਿਵਾਰ ਨੇ ਕੀਤੀ ਲੱਭਣ ਵਾਲੇ ਨੂੰ ਭਾਵੁਕ ਅਪੀਲ  

Spread the love
ਮਾਛੀਵਾੜਾ ਸਾਹਿਬ, 30 ਸਤੰਬਰ (ਸੁੱਚਾ ਬੰਗੜ) -ਪਿੰਡ ਚੱਕ ਲੋਹਟ ਦੇ ਇੱਕ ਬਜ਼ੁਰਗ ਸਿੰਦਰਪਾਲ ਸਿੰਘ ਦੀ ਜੇਬ ਵਿੱਚੋਂ 30 ਹਜ਼ਾਰ ਰੁਪਏ ਦੀ ਨਗਦੀ ਕਿਤੇ ਰਸਤੇ ਵਿੱਚ ਡਿੱਗ ਗਈ ਹੈ। ਇਹ ਰਕਮ ਉਸ ਦੀ ਸਾਰੀ ਮਿਹਨਤ-ਮਜ਼ਦੂਰੀ ਦੀ ਕਮਾਈ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਦੇ ਪੁੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਪਿੰਡਾਂ ਵਿੱਚੋਂ ਤੂੜੀ ਇਕੱਠੀ ਕਰਕੇ ਨਾਲਾਗੜ੍ਹ, ਬੱਦੀ ਵਿਖੇ ਵੇਚਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਸ ਦਿਨ ਉਸ ਦੇ ਪਿਤਾ ਨੇ ਤੂੜੀ ਦਾ ਕੰਮ ਕਰਕੇ ਪੈਸੇ ਇਕੱਠੇ ਕੀਤੇ ਸਨ ਅਤੇ ਉਹੀ ਪੈਸੇ ਪਹੁੰਚਾਉਣੇ ਸਨ। ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਮੋਟਰਸਾਈਕਲ ਵਿੱਚ ਤੇਲ ਪਵਾਉਣ ਲਈ ਕਟਾਲਾ ਬੇਟ ਵਿਖੇ ਪੈਟਰੋਲ ਪੰਪ ‘ਤੇ ਗਿਆ ਸੀ। ਉਸ ਦੀਆਂ ਦੋ ਜੇਬਾਂ ਵਿੱਚ ਪੈਸੇ ਸਨ – ਇੱਕ ਜੇਬ ਵਿੱਚ ਸਾਢੇ 9 ਹਜ਼ਾਰ ਰੁਪਏ ਅਤੇ ਦੂਜੀ ਜੇਬ ਵਿੱਚ 30 ਹਜ਼ਾਰ ਰੁਪਏ। ਜਦੋਂ ਉਹ ਤੇਲ ਪਵਾ ਕੇ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੇ ਦੇਖਿਆ ਕਿ ਉਸ ਦੀਆਂ ਜੇਬਾਂ ਵਿੱਚੋਂ ਨਗਦੀ ਗਾਇਬ ਸੀ। ਨੌਜਵਾਨ ਨੇ ਤੁਰੰਤ ਵਾਪਸ ਜਾ ਕੇ ਪੈਟਰੋਲ ਪੰਪ ‘ਤੇ ਪਤਾ ਕੀਤਾ ਤਾਂ ਉਸ ਦੇ ਸਾਢੇ 9 ਹਜ਼ਾਰ ਰੁਪਏ ਤਾਂ ਪੈਟਰੋਲ ਪੰਪ ਤੋਂ ਮਿਲ ਗਏ, ਜਿਸ ਲਈ ਉਸ ਨੇ ਪੰਪ ਕਰਮਚਾਰੀਆਂ ਦਾ ਧੰਨਵਾਦ ਕੀਤਾ। ਪਰ ਜੋ 30 ਹਜ਼ਾਰ ਰੁਪਏ ਦੂਜੀ ਜੇਬ ਵਿੱਚ ਸਨ, ਉਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਉਹ ਰਸਤੇ ਵਿੱਚ ਕਿਤੇ ਡਿੱਗ ਗਏ ਹਨ।ਗੁਰਜੰਟ ਸਿੰਘ ਨੇ ਮਾਛੀਵਾੜਾ ਸਾਹਿਬ ਅਤੇ ਆਸ-ਪਾਸ ਦੇ ਪਿੰਡਾਂ ਕਟਾਲਾ ਬੇਟ, ਚੱਕ ਲੋਹਟ, ਕੱਚਾ ਮਾਛੀਵਾੜਾ ਆਦਿ ਪਿੰਡਾਂ ਦੇ ਵਸਨੀਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਇਹ ਪੈਸੇ ਉਨ੍ਹਾਂ ਦੀ ਖੂਨ-ਪਸੀਨੇ ਦੀ ਕਮਾਈ ਹੈ। ਉਹ ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਜੇ ਕਿਸੇ ਵੀ ਸੱਜਣ ਨੂੰ ਇਹ ਪੈਸੇ ਮਿਲਦੇ ਹਨ ਤਾਂ ਕਿਰਪਾ ਕਰਕੇ ਉਹ ਮਨੁੱਖਤਾ ਦੇ ਨਾਤੇ ਉਨ੍ਹਾਂ ਨੂੰ ਵਾਪਸ ਕਰ ਦੇਣ। ਉਨ੍ਹਾਂ ਕਿਹਾ ਕਿ ਪੈਸੇ ਵਾਪਸ ਕਰਨ ਵਾਲੇ ਸੱਜਣ ਦਾ ਉਹ ਤਹਿ ਦਿਲੋਂ ਧੰਨਵਾਦ ਕਰਨਗੇ ਅਤੇ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਵੀ ਕੀਤਾ ਜਾਵੇਗਾ। ਜੇ ਕਿਸੇ ਨੂੰ ਇਹ ਰਕਮ ਮਿਲੇ ਜਾਂ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਇਸ ਨੰਬਰ ‘ਤੇ ਸੰਪਰਕ ਕਰੋ: +91 95012 39315
  • Related Posts

    ਖੇਡਾਂ ਵਤਨ ਪੰਜਾਬ ਦੀਆਂ  ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਮੁੰਡੇ ਦੂਜੇ ਤੇ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ : ਜੋਨਲ ਐਥਲੈਟਿਕਸ  ਟੂਰਨਾਮੈਂਟ ਤਖਤਗੜ੍ਹ ਵਿੱਚ ਮੂਸਾਪੁਰ ਦਾ ਖਿਡਾਰੀ ਮਨੀਸ਼ ਕੁਮਾਰ _17 ਲੰਮੀ ਛਾਲ ਦੇ ਫਸਵੇਂ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

    Spread the love

    Spread the love ਨੂਰਪੁਰ ਬੇਦੀ ਦਲਜੀਤ ਚਨੋਲੀ  ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋ ਰਹੀਆਂ ਖੇਡਾਂ ਵਤਨ ਪੰਜਾਬ  ਦੀਆਂ ਵਿੱਚ ਸਰਕਾਰੀ ਮਿਡਲ ਸਕੂਲ ਮੂਸਾਪੁਰ ਦੇ ਖਿਡਾਰੀਆਂ ਨੇ ਖੋ ਖੋ ਦੇ ਫਸਵੇਂ ਮੁਕਾਬਲੇ…

    ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆ ਹੱਕਾਂ ਪ੍ਰਤੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਂਦਾ ਰਹੇਗਾ:-ਡਾ, ਇਕਬਾਲ ਸਿੰਘ ਢਿਲਵਾਂ, 

    Spread the love

    Spread the loveਤਪਾ ਮੰਡੀ 29 ਸਤੰਬਰ (ਗੋਲਡੀ ਵਿਆਸ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਡਾ. ਇਕਬਾਲ ਸਿੰਘ ਢਿਲਵਾਂ, ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਭਵਿੱਖ…

    Leave a Reply

    Your email address will not be published. Required fields are marked *