ਪਿੰਡ ਬਾਗੜੀਆਂ ਦੇ ਤਿੰਨ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਪਰਤੇ 

Spread the love
 ਘਰਾਂ ‘ਚ ਫੈਲੀ ਸੋਗ ਦੀ ਲਹਿਰ
 ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਬੇੜੀਆਂ ਲਗਾ ਕੇ ਜਹਾਜ ਭੇਜਿਆ ਗਿਆ, ਜੋ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ – ਤਰਜੀਤ ਸਿੰਘ
ਫੱਤੂਢੀਂਗਾ 16 ਫਰਵਰੀ ( ਅਮਨਦੀਪ) ਭੁਲੱਥ ਦੇ  ਅਧੀਨ  ਪੈਂਦੇ ਪਿੰਡ ਬਾਗੜੀਆਂ ਦੇ ਤਿੰਨ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋ ਕੇ ਘਰ ਵਾਪਸ ਪਰਤ ਆਏ ਹਨ । ਸਵੇਰੇ 7 ਵਜੇ ਤੋਂ ਪਹਿਲਾਂ ਭੁਲੱਥ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਅਤ ਤਰੀਕਿਆਂ ਨਾਲ ਤਿੰਨਾਂ ਨੌਜਵਾਨਾਂ ਨੂੰ ਆਪਣੇ ਆਪਣੇ ਘਰਾਂ ‘ਚ ਪਹੁੰਚਾਇਆ ਗਿਆ। ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਤਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਨੇ ਦੱਸਿਆ ਕਿ ਉਹ 8 ਜਨਵਰੀ ਨੂੰ ਆਪਣੇ ਘਰੋਂ ਅਮਰੀਕਾ ਦੀ ਧਰਤੀ ਤੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਗਿਆ ਸੀ। ਉਸਨੇ ਦੱਸਿਆ ਕਿ ਜਦੋਂ ਉਹ 25 ਜਨਵਰੀ ਨੂੰ ਅਮਰੀਕਾ ਦੀ ਧਰਤੀ ‘ਤੇ ਪੁੱਜਾ ਤਾਂ ਅਮਰੀਕਾ ਪੁਲਿਸ ਵੱਲੋਂ ਉਸ ਨੂੰ ਚੌਂਕੀ ‘ਚ ਪਹੁੰਚਾ ਦਿੱਤਾ ਗਿਆ। ਜਿੱਥੇ ਕਿ ਬਹੁਤ ਹੀ ਮਾੜਾ ਰਵਈਆ ਕੀਤਾ ਜਾਂਦਾ ਸੀ ਤੇ ਖਾਣ ਵਾਸਤੇ ਸਿਰਫ ਇੱਕ ਟਾਈਮ ਬਰੈਡ ਵਗੈਰਾ ‘ਤੇ ਹੀ ਸਾਰਨਾ ਪੈਂਦਾ ਸੀ। ਉਨਾਂ ਨੇ ਕੁਝ ਦਿਨ ਸਾਨੂੰ ਚੌਂਕੀ ‘ਚ ਰੱਖਿਆ ਤੇ ਫਿਰ ਕੁੱਝ ਦਿਨ ਬਾਅਦ ਸਾਡੇ ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਬੇੜੀਆਂ ਲਗਾ ਕੇ ਜਹਾਜ ਵਿੱਚ ਬਿਠਾ ਕੇ ਵਾਪਸ ਇੰਡੀਆ ਭੇਜ ਦਿੱਤਾ । ਤਰਜੀਤ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਾਡੇ ਨਾਲ ਜਹਾਜ ਅੰਦਰ ਵੀ ਬੰਧੂਆ ਵਰਗਾ ਵਿਵਹਾਰ ਕੀਤਾ ਗਿਆ ਤੇ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਜਹਾਜ ਉਤਰਨ ਤੋਂ ਇੱਕ ਘੰਟਾ ਪਹਿਲਾਂ ਸਾਡੀਆਂ ਹੱਥ ਘੜੀਆਂ ਤੇ ਬੇੜੀਆਂ ਖੋਲੀਆਂ ਗਈਆਂ । ਉਹਨਾਂ ਭਾਰਤ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜੋ ਧੱਕੇਸ਼ਾਹੀ ਅਮਰੀਕਾ ਸਰਕਾਰ ਕਰ ਰਹੀ ਹੈ, ਇਸ ਸਬੰਧੀ ਉਹਨਾਂ ਨੂੰ ਅਮਰੀਕਾ ‘ਚ ਫਸੇ ਜਾਂ ਫਿਰ ਆਉਣ ਵਾਲੇ ਨੌਜਵਾਨ ਦੀ ਮਦਦ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਅਮਰੀਕਾ ਤੋਂ ਵਾਪਸ ਪਰਤੇ ਬਾਗੜੀਆਂ ਪਿੰਡ ਦੇ ਹੀ ਨੌਜਵਾਨ ਸੁਖਰਾਜ ਸਿੰਘ ਦੇ ਘਰ ਜਦੋਂ ਪੁੱਜੇ ਤਾਂ ਉਸਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇਸ ਸਮੇਂ ਸਦਮੇ ਵਿੱਚ ਹਨ, ਜਿਸ ਕਰਕੇ ਉਹ ਕੋਈ ਬਿਆਨ
ਨਹੀਂ ਦੇ ਸਕਦਾ । ਜਦੋਂ ਫਿਰ ਤੀਸਰੇ ਨੌਜਵਾਨ ਮਨਿੰਦਰ ਸਿੰਘ ਜੋ ਬਾਗੜੀਆਂ ਪਿੰਡ ਦਾ ਹੀ ਸੀ, ਜਿਸਨੇ ਕਿਹਾ ਕਿ ਉਹ ਮਾਨਸਿਕ ਤੌਰ ‘ਤੇ ਆਪਣੇ ਆਪ ਨੂੰ ਸਦਮੇ ਵਿੱਚ ਮਹਿਸੂਸ ਕਰ ਰਿਹਾ ਹੈ, ਜਿਸ ਕਰਕੇ ਉਹ ਕੋਈ ਵੀ ਗੱਲਬਾਤ ਦੱਸਣ ਤੋਂ ਅਸਮਰਥ ਹੈ । ਜਿਕਰਯੋਗ ਹੈ ਕਿ ਮਨਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਜੋ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ । ਜਦੋਂ ਉਸਨੇ ਘਰ ਪਹੁੰਚੇ ਤਾਂ ਉਸਦੇ ਪਿਤਾ ਮਾਤਾ ਕਾਫੀ ਸਦਮੇ ਵਿੱਚ ਲੱਗ ਰਹੇ ਸਨ । ਜਿਕਰਯੋਗ ਹੈ ਕਿ ਪਿੰਡ ਬਾਗੜੀਆਂ ਵਿੱਚ ਤਿੰਨ ਨੌਜਵਾਨਾਂ ਦੇ ਡਿਪੋਰਟ ਹੋ ਕੇ ਘਰ ਪਰਤਣ ‘ਤੇ ਪਿੰਡ ਵਾਸੀਆਂ ਅੰਦਰ ਵੀ ਇੱਕ ਸੋਗ ਦੀ ਲਹਿਰ ਫੈਲੀ ਨਜ਼ਰ ਆਈ ਰਹੀ ਸੀ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *