ਬਲਾਚੌਰ 25 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )- ਬਲਾਚੌਰ ਦੇ ਨੇੜੇ ਪਿੰਡ ਬੱਗੂਵਾਲ ਤੋਂ ਪੰਜਾਬ ਸਰਕਾਰ ਦੀ ਤੀਰਥ ਯਾਤਰਾ ਸਕੀਮ ਤਹਿਤ ਸ਼ਰਧਾਲੂਆ ਨੂੰ ਤੀਰਥ ਯਾਤਰਾ ਲਈ ਰਵਾਨਾ ਕਰਨ ਲਈ ਮੌਕੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਵਿਸ਼ੇਸ਼ ਤੌਰ ਤੇ ਪਹੁੰਚੇ | ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਇਹ ਲੋਕ ਭਲਾਈ ਪਹਿਲਾਂ ਬਜ਼ੁਰਗਾਂ ਅਤੇ ਸ਼ਰਧਾਲੂਆ ਲਈ ਇਕ ਪ੍ਰਸ਼ੰਸਾਯੋਗ ਕਦਮ ਸਮੂਹ ਯਾਤਰੀਆ ਦੀ ਸੁਖਦ , ਸੁਰਖਿਅਤ ਅਤੇ ਮੰਗਲਮਈ ਯਾਤਰਾ ਲਈ ਅਰਦਾਸ ਕੀਤੀ| ਇਸ ਮੌਕੇ ਤੇ ਪੰਚਾਇਤ ਅਤੇ ਪਿੰਡ ਵਾਸੀ ਭਾਰੀ ਸੰਖਿਆ ਵਿਚ ਮੌਜੂਦ ਰਹੇ|






