ਪਿੰਡ ਮਲੀਆਂ ਦੇ ਗਰੀਬ ਪਰਿਵਾਰ ਦੀ  ਮਦਦ ਲਈ ਪ੍ਰੈਸ ਕਲੱਬ ਦੇ ਪ੍ਰਧਾਨ ਵਰਿੰਦਰ ਮਲਹੋਤਰਾ ਨੇ 20.000 ਰੁਪਏ ਦੀ ਕੀਤੀ ਮਦਦ 

Spread the love
ਅੰਮ੍ਰਿਤਸਰ /ਜੰਡਿਆਲਾ ਗੁਰੂ ,( ਮਨਜੀਤ ਸਿੰਘ ਸ਼ੇਰਗਿੱਲ)  ਬੀਤੇ ਦਿਨੀਂ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਮਲੀਆਂ ਵਿਖੇ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਨਾਲ ਮਕਾਨ ਵਿਚ ਰਹਿੰਦੀ ਵਿਧਵਾ ਗੁਰਮੀਤ ਕੌਰ (ਪਤਨੀ ਸਵ ਸੁਬੇਗ ਸਿੰਘ) ਅਤੇ ਓਹਨਾਂ ਦੀ ਇਕ ਵਿਆਹੁਤਾ ਬੇਟੀ ਅਤੇ ਤਿੰਨ ਬੱਚੇ ਮਲਬੇ ਹੇਠ ਆਉਣ ਨਾਲ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਅਤੇ ਪਿੰਡ ਵਾਸੀਆਂ ਵਲੋਂ ਓਹਨਾਂ ਨੂੰ ਜੇਰੇ ਇਲਾਜ ਲਈ ਪਹਿਲਾਂ ਮਾਨਾਂਵਾਲ ਵਿਖੇ ਲਿਜਾਇਆ ਗਿਆ ਜਿਥੇ ਕਿ ਡਾਕਟਰਾਂ ਵੱਲੋਂ ਉਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ । ਪੀੜਤ ਪਰਿਵਾਰ ਵਲੋ ਮੀਡੀਆ ਰਾਹੀਂ ਪੰਜਾਬ ਸਰਕਾਰ, ਐਨ ਆਰ ਆਈ ਵੀਰਾਂ ਅਤੇ ਹੋਰ ਦਾਨੀ ਸੱਜਣਾਂ ਕੋਲੋਂ ਮਦਦ ਦੀ ਗੁਹਾਰ ਲਗਾਈ ਗਈ ਸੀ। ਸ਼ੋਸ਼ਲ ਮੀਡੀਆ ਤੇ ਪੀੜਤ ਪਰਿਵਾਰ ਦੀਆਂ ਖਬਰਾਂ ਵਾਇਰਲ ਹੋਣ ਤੋਂ ਬਾਅਦ ਪੀੜਤ ਪਰਿਵਾਰ ਲਈ ਸਹਾਇਤਾ ਰਾਸ਼ੀ 20.000 ਹਜਾਰ ਰੁਪਏ ਲੈਕੇ ਪਹੁੰਚੇ ਸ੍ਰ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਦਸਿਆ ਕਿ ਜੰਡਿਆਲਾ ਗੁਰੂ ਸ਼ਹਿਰ ਵਿੱਚ ਇਹ ਖਬਰ ਵਾਇਰਲ ਹੋਣ ਤੇ ਸ਼ਹਿਰ ਦੇ ਕੁਝ ਦਾਨੀ ਸੱਜਣਾ ਨੇ ਆਪਣੀ ਕਿਰਤ ਕਮਾਈ ਵਿਚੋਂ ਦਸਵੰਦ ਕੱਢਦੇ ਹੋਏ ਓਹਨਾਂ ਦੀ ਜਿੰਮੇਵਾਰੀ ਲਗਾਂਓਂਦੇ ਹੋਏ ਓਹਨਾਂ ਦੇ ਖਾਤੇ ਚ ਪੈਸੇ ਪਾਉਨੇ ਸ਼ੁਰੂ ਕਰ ਦਿੱਤੇ ਸੋ ਅੱਜ ਪਰਿਵਾਰ ਨੂੰ ਵੀਹ ਹਜ਼ਾਰ ਰੁਪਏ ਸੌਂਪ ਦਿੱਤੇ ਗਏ ਹਨ । ਮਲਹੋਤਰਾ ਨੇ ਕਿਹਾ ਕਿ ਖਬਰਾਂ ਚ ਸਿਰਫ ਲਿਖਣ ਜਾਂ ਖਬਰਾਂ ਨੂੰ ਦੇਖਣ ਨਾਲ ਹਾਲਾਤਾਂ ਦਾ ਪਤਾ ਨਹੀਂ ਲਗਦਾ ਮੌਕੇ ਤੇ ਜਾਕੇ ਦੇਖਣ ਨਾਲ ਹਿਰਦੇ ਵਲੂੰਧਰੇ ਜਾਂਦੇ ਹਨ । ਓਹਨਾਂ ਨੇ ਸਾਰੇ ਪੱਤਰਕਾਰ ਵੀਰਾਂ ਦਾ ਜਿਨ੍ਹਾਂ ਨੇ ਇਸ ਖਬਰ ਨੂੰ ਉਜਾਗਰ ਕੀਤਾ ਹੈ ਉਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਤੰਤਰ ਦੇ ਚੋਥੇ ਥੰਮ ਮੀਡੀਆ ਦਾ ਮੁੱਖ ਮਕਸਦ ਹੀ ਇਹ ਹੈ ਕਿ ਕਿਸੇ ਲੋੜਵੰਦ ਵਿਅਕਤੀ ਦੀ ਆਵਾਜ਼ ਨੂੰ ਸਰਕਾਰੇ ਦਰਬਾਰੇ, ਸਬੰਧਤ ਅਧਿਕਾਰੀ ਜਾਂ ਦਾਨੀ ਸੱਜਣਾ ਤੱਕ ਪਹੁੰਚਾਉਣਾ ਹੁੰਦਾ ਹੈ । ਮਲਹੋਤਰਾ ਨੇ ਦਸਿਆ ਕਿ ਪੈਨਸ਼ਨ ਦੇ ਸਹਾਰੇ ਆਪਣਾ ਗੁਜਾਰਾ ਕਰ ਰਹੀ ਗਰੀਬ ਵਿਧਵਾ ਔਰਤ ਜਿਸਦਾ ਕੋਈ ਪੁੱਤਰ ਵੀ ਨਹੀਂ ਹੈ ਲਈ ਦੁਬਾਰਾ ਮਕਾਨ ਦੀ ਛੱਤ ਅਤੇ ਟੁੱਟਿਆ ਸਮਾਨ ਜੋੜਨਾ ਇਕ ਮੁਸ਼ਕਿਲ ਸਮਾਂ ਹੈ । ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਪੰਜਾਬ ਸਰਕਾਰ, ਐਨ ਆਰ ਆਈ ਵੀਰਾਂ, ਦਾਨੀ ਸੱਜਣਾ ਅਤੇ ਵਿਸ਼ੇਸ਼ ਤੌਰ ਤੇ ਹਲਕੇ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਕੋਲੋ ਮੰਗ ਕੀਤੀ ਕਿ ਕ੍ਰਿਪਾ ਕਰਕੇ ਇਸ ਗਰੀਬ ਲੋੜਵੰਦ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਉਹ ਫਿਰ ਤੋਂ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ । ਇਸ ਦੌਰਾਨ ਸਹਾਇਤਾ ਰਾਸ਼ੀ ਲੈਣ ਦੌਰਾਨ ਪਰਿਵਾਰ ਦੀ ਬਜੁਰਗ ਔਰਤ ਨੇ ਰੌਂਦੀ ਹੋਈ ਨੇ ਜੰਡਿਆਲਾ ਗੁਰੂ ਦੇ ਦਾਨੀ ਸੱਜਣਾ ਵੱਲੋ ਭੇਜੀ ਮਦਦ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ ਅਤੇ ਦੱਸਿਆ ਕਿ ਬੇਟੀ ਦੇ ਬੱਚਿਆ ਦੇ ਸਿਰਾਂ ਵਿੱਚ ਗੰਭੀਰ ਸੱਟਾਂ ਲੱਗ ਗਈਆਂ ਅਤੇ ਮੇਰੀ ਬੇਟੀ ਦੇ ਲੱਕ ਦੀ ਰੀੜ੍ਹ ਦੀ ਹੱਡੀ ਨੂੰ ਸੱਟ ਜਿਆਦਾ ਲੱਗਣ ਕਾਰਨ ਡਾਕਟਰਾਂ ਨੇ ਬੈਡ ਰੈਸਟ ਦੱਸੀ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਵਿਰਦੀ, ਗੁਰਦੇਵ ਸਿੰਘ ਮੱਲ੍ਹੀ , ਇੰਦਰਜੀਤ ਮਹਿਤਾ ਆਦਿ ਹਾਜਰ ਸਨ !
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *