ਪਿੰਡ ਸੇਲਬਰਾਹ ਚ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵੱਲੋਂ ਕੱਢਿਆ ਗਿਆ ਮੋਟਰਸਾਈਕਲ ਮਾਰਚ ਮਾਮਲਾ ਕਿਸਾਨ ਨਾਲ ਕਥਿਤ ਤੌਰ ਤੇ ਮਾਰੀ ਠੱਗੀ ਦਾ

Spread the love
ਰਾਮਪੁਰਾ ਫੂਲ਼, 9 ਅਗਸਤ (ਸੁਰਿੰਦਰਪਾਲ ਸਿੰਘ):=ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਅੱਜ ਇਥੋਂ ਨੇੜਲੇ ਪਿੰਡ ਸੇਲਬਰਾਹ ਵਿਖੇ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਸ ਮਾਰਚ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਕੀਤੀ। ਇਸ ਮੌਕੇ ਇਸ ਮਾਰਚ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਜਥੇਬੰਦੀ ਨਾਲ ਸੰਬੰਧਿਤ ਕਿਸਾਨ ਆਗੂ ਕੁਲਦੀਪ ਸਿੰਘ ਜੋ ਪਿਛਲੇ ਲੰਮੇ ਸਮੇਂ ਤੋਂ ਜਥੇਬੰਦੀ ਵਿੱਚ ਕੰਮ ਕਰ ਰਿਹਾ ਹੈ ਜੋਕਿ ਕੁਝ ਸਾਲ ਪਹਿਲਾਂ ਪਿੰਡ ਨਾਲ ਹੀ ਸੰਬੰਧਿਤ ਇਕ ਪਰਿਵਾਰ ਜਿਹਨਾਂ ਵਿਚੋਂ ਬਲਬੀਰ ਸਿੰਘ ਵੱਲੋਂ ਕੁਲਦੀਪ ਸਿੰਘ ਨਾਲ ਦੋ ਏਕੜ ਜ਼ਮੀਨ ਦੇਣ ਸੰਬੰਧੀ ਇਕਰਾਰਨਾਮਾ ਕੀਤਾ ਗਿਆ ਸੀ ਤੇ ਉਕਤ ਜਮੀਨ ਦੀ ਰਕਮ ਜੋ ਕਿ ਕਰੀਬ 30-35 ਲੱਖ ਰੁਪਏ ਬਣਦੀ ਹੈ, ਓਹ ਕੁਲਦੀਪ ਸਿੰਘ ਕੋਲੋਂ ਪਹਿਲਾਂ ਹੀ ਲੈ ਲਈ ਗਈ ਸੀ ਜੋਕਿ ਵਾਪਸ ਨਹੀਂ ਕੀਤੀ ਗਈ ਤੇ ਨਾ ਹੀ ਜਮੀਨ ਦੀ ਰਜਿਸਟਰੀ ਕਰਵਾਈ ਗਈ। ਇਸ ਮੌਕੇ ਪੀੜਤ ਕਿਸਾਨ ਕੁਲਦੀਪ ਸਿੰਘ ਵੱਲੋਂ ਵੀ ਪਿੰਡ ਦੇ ਹੀ ਇਹਨਾਂ ਵਿਅਕਤੀਆਂ ਬਲਬੀਰ ਸਿੰਘ ਤੇ ਉਸਦੇ ਲੜਕੇ ਰਣਜੀਤ ਸਿੰਘ ਉੱਪਰ ਦੋਸ਼ ਲਗਾਉਂਦਿਆਂ ਕਿਹਾ ਪਹਿਲਾਂ ਵੀ ਜਦ ਸਾਡੇ ਵੱਲੋਂ ਉਕਤ ਜਮੀਨ ਦੀ ਰਜਿਸਟਰੀ ਆਪਣੇ ਨਾਮ ਕਰਾਉਣ ਲਈ ਕਿਹਾ ਜਾਂਦਾ ਤਾਂ ਉਕਤ ਪਰਿਵਾਰ ਵੱਲੋਂ ਲਗਾਤਾਰ ਠੱਗੀ ਮਾਰਨ ਦੀ ਮੰਸ਼ਾ ਨਾਲ ਟਾਲਮਟੋਲ ਕੀਤਾ ਜਾਂਦਾ ਸੀ ਤੇਦੇਖ ਲੈਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਓਨ੍ਹਾਂ ਕਿਹਾ ਕਿ ਇਸ ਮਸਲੇ ਬਾਬਤ ਪਹਿਲਾਂ ਵੀ ਕਈ ਵਾਰ ਪਿੰਡ ਪੱਧਰ ਤੇ ਪਿੰਡ ਦੀ ਗ੍ਰਾਮ ਪੰਚਾਇਤ ਤੇ ਕਲੱਬ ਵੱਲੋਂ ਸੁਣਵਾਈ ਲਈ ਜਦ ਉਕਤ ਪਰਿਵਾਰ ਨੂੰ ਬੁਲਾਵਾ ਭੇਜਿਆ ਜਾਂਦਾ ਸੀ ਤਾਂ ਓਹ ਕਿਸੇ ਵੀ ਗੱਲ ਦਾ ਠੋਸ ਜਵਾਬ ਨਹੀਂ ਦੇ ਰਹੇ ਸਨ ਤੇ ਜਿਸ ਬਾਬਤ ਸਾਡੇ ਵੱਲੋਂ ਇਕ ਕੇਸ ਵੀ ਕਰਾਇਆ ਗਿਆ ਸੀ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਜੇਕਰ ਉਕਤ ਪਰਿਵਾਰ ਦੁਆਰਾ ਕੁਲਦੀਪ ਸਿੰਘ ਨਾਲ ਮਾਰੀ ਠੱਗੀ ਸੰਬੰਧੀ ਨਿਆਂ ਨਹੀਂ ਕੀਤਾ ਜਾਂਦਾ ਤਾਂ ਮਜਬੂਰਨ ਤਕੜਾ ਐਕਸ਼ਨ ਲੈਣ ਲਈ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਖਜਾਨਚੀ ਕਰਮਜੀਤ ਭਗਤਾ, ਬਲਾਕ ਫੂਲ਼ ਪ੍ਰਧਾਨ ਗੁਰਪ੍ਰੀਤ ਢਿਪਾਲੀ, ਬੂਟਾ ਸਿੰਘ ਢਿਪਾਲੀ, ਰੁਲਦੂ ਸਿੰਘ ਫੂਲ਼, ਤੀਰਥਰਾਮ ਸੇਲਬਰਾਹ, ਮਲਕੀਤ ਸਿੰਘ ਮੀਤਾ ਸੇਲਬਰਾਹ, ਗੁਰਚਰਨ ਸਿੰਘ ਸੇਲਬਰਾਹ, ਕਾਕਣ ਬਾਠ ਕੋਠਾਗੁਰੂ, ਚਮਕੌਰ ਸਿੰਘ ਗੁਰੂਸਰ ਸਮੇਤ ਹੋਰ ਵੀ ਪਿੰਡਾਂ ਤੋਂ ਸੰਬੰਧਿਤ ਕਿਸਾਨਾਂ ਨੇ ਇਸ ਮਾਰਚ ਵਿਚ ਹਿੱਸਾ ਲਿਆ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *