ਪੁਰਾਣੀ ਪੈਨਸ਼ਨ ਦੇ ਨਵੇਂ ਨਿਰਦੇਸ਼ਾਂ ਰਾਹੀਂ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਤੋਂ ਕੀਤਾ ਮੁਕੰਮਲ ਕਿਨਾਰਾ  ਮੁਲਾਜ਼ਮਾਂ ਵਿੱਚ ਤਿੱਖਾ ਰੋਸ: ਪੀ.ਪੀ.ਪੀ.ਐੱਫ  

Spread the love
ਕਪੂਰਥਲਾ,18 ਸਤੰਬਰ ( ਕੌੜਾ  )-  ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਪੁਰਾਣੀ ਪੈਨਸ਼ਨ ਸਬੰਧੀ 18 ਨਵੰਬਰ 2022 ਦੇ ਨੋਟੀਫਿਕੇਸ਼ਨ ਦੀ ਲਗਾਤਾਰਤਾ ਵਿੱਚ ਜਾਰੀ ਕੀਤੇ ਤਾਜ਼ਾ ਹੁਕਮਾਂ ਨੇ ਮੁਲਾਜ਼ਮਾਂ ਵਿੱਚ ਆਪ ਸਰਕਾਰ ਖਿਲਾਫ ਪੱਸਰੇ ਰੋਸ ਨੂੰ ਹੋਰ ਤਿੱਖਾ ਕਰ ਦਿੱਤਾ ਹੈ। ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਕਪੂਰਥਲਾ (ਪੀ.ਪੀ.ਪੀ.ਐੱਫ਼.) ਨੇ ਪੰਜਾਬ ਸਰਕਾਰ ਦੇ ਇਹਨਾਂ ਹੁਕਮਾਂ ਦੀ ਸਖ਼ਤ ਨਿਖੇਧੀ ਕਰਦਿਆਂ ਆਪ ਸਰਕਾਰ ਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਤੋਂ ਮੁਕੰਮਲ ਪਿੱਛੇ ਹਟਣ ਦਾ ਦੋਸ਼ ਲਗਾਇਆ ਹੈ।ਫਰੰਟ ਦੇ ਆਗਆਂ ਜ਼ਿਲ੍ਹਾ ਕਨਵੀਨਰ ਜਸਵਿੰਦਰ ਸਿੰਘ ਘੁੱਗ ਅਤੇ ਮੈਡਮ ਅਲਕਾ  ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੇ ਚਾਰ ਸਾਲ ਪਹਿਲਾਂ ਜਾਰੀ ਕੀਤੇ ‘ਕਾਗਜ਼ੀ’ ਨੋਟੀਫਿਕੇਸ਼ਨ ਨੂੰ 1972 ਦੇ ਪੈਨਸ਼ਨ ਐਕਟ ਅਨੁਸਾਰ ਲਾਗੂ ਕਰਨ ਦੀ ਬਜਾਏ ਨਵੇਂ ਹੁਕਮਾਂ ਵਿੱਚ ਯੂਪੀਐੱਸ ਅਤੇ ਹੋਰਨਾਂ ਰਾਜਾਂ ਵੱਲੋਂ ਅਪਣਾਏ ਪੁਰਾਣੀ ਪੈਨਸ਼ਨ ਦੇ ਬਦਲਵੇਂ ਮਾਡਲਾਂ ਨੂੰ ਮੁਲਾਜ਼ਮਾਂ ਦੇ “ਪਰਿਭਾਸ਼ਤ ਯੋਗਦਾਨ” ਵਾਲੇ ਚੌਖਟੇ ਅੰਦਰ ਹੀ ਘੋਖਣ ਦੀ ਤਾਕੀਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਨਿਰਦੇਸ਼ਾਂ ਨੂੰ ਆਪ ਸਰਕਾਰ ਵੱਲੋਂ “ਪਰਿਭਾਸ਼ਤ ਲਾਭਾਂ” ਨੂੰ ਯਕੀਨੀ ਬਣਾਉਣ ਵਾਲੀ ਹਕੀਕੀ ਪੁਰਾਣੀ ਪੈਨਸ਼ਨ ਤੋਂ ਮੁਕੰਮਲ ਕਿਨਾਰਾ ਕਰਨ ਦੇ ਅਧਿਕਾਰਤ ਐਲਾਨ ਵੱਜੋਂ ਦੇਖਣਾ ਚਾਹੀਦਾ ਹੈ।ਪੰਜਾਬ ਦੇ ਮੁਲਾਜ਼ਮ ਕੇਂਦਰ ਸਰਕਾਰ ਵੱਲੋਂ ਲਿਆਂਦੀ ਯੂਨੀਫਾਈਡ ਪੈਨਸ਼ਨ ਸਕੀਮ ਸਮੇਤ ਐੱਨ.ਪੀ.ਐੱਸ. ਦੀ ਤਰਜ਼ ਵਾਲੀ ਕਿਸੇ ਵੀ ਪੈਨਸ਼ਨ ਸਕੀਮ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਨ।ਇਹ ਵੀ ਤੱਥ ਹੈ ਕਿ ਕੇਂਦਰ ਸਰਕਾਰ ਦੇ ਵੱਡੇ ਪ੍ਰਚਾਰ ਦੇ ਬਾਵਜੂਦ ਲਗਭਗ 95 ਪ੍ਰਤੀਸ਼ਤ ਕੇਂਦਰੀ ਮੁਲਾਜ਼ਮਾਂ ਨੇ ਯੂ.ਪੀ.ਐੱਸ. ਸਕੀਮ ਲੈਣ ਤੋਂ ਕਿਨਾਰਾ ਕੀਤਾ ਹੈ। ਇਸ ਤੋਂ ਇਲਾਵਾ ਉਕਤ ਨੋਟੀਫਿਕੇਸ਼ਨ ਦੇ ਨਿਯਮ ਘੜਨ ਲਈ ਬਣਾਈ ਕਮੇਟੀ, ਜੋ ਪਿਛਲੇ ਚਾਰ ਸਾਲਾਂ ਵਿੱਚ ਪੁਰਾਣੀ ਪੈਨਸ਼ਨ ਦਾ ਵਿਧੀ ਵਿਧਾਨ ਬਣਾਉਣ ਵਿੱਚ ਨਕਾਮ ਸਾਬਤ ਹੋਈ ਹੈ, ਨੂੰ ਹੋਰ ਚਾਰ ਮਹੀਨਿਆਂ ਦੇ ਸਮਾਂ ਦਾ ਵਾਧਾ ਦੇ ਦਿੱਤਾ ਗਿਆ ਹੈ। ਜਿਸ ਰਾਹੀਂ ਆਪ ਸਰਕਾਰ ਨੇ ਅਗਾਮੀ ਵਿਧਾਨ ਸਭਾ ਚੋਣਾਂ ਤੱਕ ਪੁਰਾਣੀ ਪੈਨਸ਼ਨ ਬਹਾਲੀ ਦੇ ਮਾਮਲੇ ਨੂੰ ਠੰਢਾ ਪਾਉਣ ਅਤੇ ਸਮਾਂ ਟਪਾਉਣ ਦਾ ਦੋਹਰਾ ਦਾਅ ਖੇਡਿਆ ਹੈ।ਜ਼ਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਡੀ.ਏ. ਦੇ ਏਰੀਅਰ, ਪੰਜਾਬ ਪੇ ਸਕੇਲ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ, ਕੱਟੇ ਭੱਤਿਆਂ ਨੂੰ ਲਾਗੂ ਕਰਨ, ਕੱਚੇ ਅਤੇ ਮਾਣ-ਭੱਤਾ ਕਾਮਿਆਂ ਲਈ ਪੱਕੇ ਰੁਜ਼ਗਾਰ ਲਈ ਉੱਠਿਆ ਮੁਲਾਜ਼ਮ ਘੋਲ਼ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਹਨਾਂ ਮੁਲਾਜ਼ਮ ਮੰਗਾਂ ਨੂੰ ਜਮਹੂਰੀਅਤ ਦੇ ਤਕਾਜ਼ੇ ਅਤੇ ਨਿਆਂਸੰਗਤ ਪਹੁੰਚ ਅਨੁਸਾਰ ਹੱਲ ਕਰਨ ਦੀ ਬਜਾਏ ਪੰਜਾਬ ਸਰਕਾਰ ਤੱਥ ਰਹਿਤ ਬਿਆਨਬਾਜ਼ੀ ਅਤੇ ਅਜਿਹੇ ਮਾਰੂ ਪੱਤਰ ਜਾਰੀ ਕਰਕੇ ਮੁਲਾਜ਼ਮ ਸੰਘਰਸ਼ਾਂ ਨੂੰ ਤਾਰਪੀਡੋ ਕਰਨ ਦੇ ਰਾਹ ਪਈ ਹੋਈ ਹੈ। ਫਰੰਟ ਦੇ ਆਗੂਆਂ ਗੁਰਮੁਖ ਬਲਾਕ ਕਨਵੀਨਰ ਗੌਰਵ ਗਿੱਲ, ਡੀ ਟੀ ਐਫ਼ ਮੀਤ ਪ੍ਰਧਾਨ ਜਗਦੇਵ ਸਿੰਘ ਜੱਗਾ ਕਬੀਰਪੁਰ, ਸੁਖਜਿੰਦਰ ਸਿੰਘ, ਹਰਵਿੰਦਰ ਵਿਰਦੀ,ਵੀਨੂੰ ਸੇਖੜੀ, ਅਮਨਪ੍ਰੀਤ ਕੌਰ, ਅਰੁਣ ਭੱਲਾ, ਰਾਜੇਸ਼ ਥਾਪਰ, ਧਰਮਵੀਰ, ਪਰਵਿੰਦਰ ਕੌਰ, ਪਰਮਿੰਦਰ ਕੌਰ, ਪਾਰਸ ਧੀਰ ਧੰਮ,ਧਰਮਵੀਰ,ਸੁਰਿੰਦਰ ਸਿੰਘ ਮੁਨਿਸ਼ਵਰ ਸ਼ਰਮਾ, ਕਰਮਜੀਤ ਸਿੰਘ,ਪਾਰਸ ਧੀਰ,ਅਮਰਦੀਪ ਸਿੰਘ, ਹਰਵੇਲ ਸਿੰਘ ਅਤੇ ਇੰਦਰਵੀਰ ਅਰੋੜਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਪੁਰਾਣੀ ਪੈਨਸ਼ਨ ਦੀ ਹਕੀਕੀ ਬਹਾਲੀ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *