. ਕਾਂਗਰਸ ਨੂੰ ਆਪਸੀ ਲੜਾਈ ਮਾਰਦੀ ਭਾਜਪਾ ਨੂੰ ਪੰਜਾਬੀ ਜਨਤਾ ਨਹੀਂ ਸਵੀਕਾਰ ਦੀ ਅਕਾਲੀਆਂ ਦਾ ਲੋਕਾਂ ਨਾਤਾ ਟੁੱਟਿਆ ਝਾੜੂ ਵਾਲਿਆਂ ਤੋਂ ਹਰ ਵਰਗ ਪਿਆ ਅੱਕਿਆ
ਪੰਜਾਬ ਦੀ ਸਿਆਸਤ ਅੱਜ ਚੁਰਾਹੇ ਤੇ ਖੜੀ ਹੈ। ਚਾਰੇ ਪਾਸੇ ਵੇਖੋ ਤਾਂ ਸਿਰਫ ਨਿਰਾਸ਼ਾ ਹੀ ਨਜ਼ਰ ਆਉਂਦੀ ਹੈ।
. ਕਾਂਗਰਸ ਨੂੰ ਆਪਸੀ ਲੜਾਈ ਮਾਰ ਗਈ
ਜਿਸ ਪਾਰਟੀ ਨੇ 100 ਸਾਲ ਰਾਜ ਕੀਤਾ, ਅੱਜ ਉਹੀ। ਮਿਲਦੀਆਂ ਜੀ। ਜ਼ਮੀਨ ਨਾਲ ਜੁੜਨਾ ਪੈਂਦਾ ਹੈ।
ਜਿਸ ਪਾਰਟੀ ਨੂੰ ਪੰਜਾਬ ਦੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੋਰ ਸਿੰਘ ਨੇ
ਭੂਪੇਸ਼ ਬਘੇਲ ਨਾਲ ਮੀਟਿੰਗ ‘ਚ ਕੀਤੀਆਂ ਅਹਿਮ ਗੱਲਾਂ ਰਾਜੇ ਵੜਿੰਗ ਦੇ ਦਬਾਅ ਹੇਠ ਮੇਰੇ ਪੁੱਤ ਦਾ ਸੰਸਕਾਰ ਹੋਇਆ ਵੜਿੰਗ ਕਰਕੇ ਕਾਂਗਰਸ ‘ਚ ਗੁੱਟਬੰਦੀ ਹੈ
ਕਾਂਗਰਸ ਨੂੰ ਬਚਾਉਣ ਲਈ ਵੜਿੰਗ ਨੂੰ ਅਸਤੀਫ਼ਾ ਦੇਣਾ ਚਾਹੀਦਾ
ਸੱਚ ਤੇ ਇਨਸਾਫ਼ ਦੀ ਲੜਾਈ ਜਾਰੀ ਰਹੇਗੀ ਪਰ ਬੜੀ ਹੀ ਸ਼ਰਮ ਵਾਲੀ ਗੱਲ ਹੈ ਕਿ ਪਿਉ ਨੂੰ ਆਪਣੇ ਪੁੱਤਰ ਦੀ ਮੌਤ ਦਾ ਇਨਸਾਫ ਲੈਣ ਲਈ ਹੀ ਪਾਰਟੀ ਦੇ ਖਿਲਾਫ ਬੋਲਣਾ ਪਵੇ
. ਅਕਾਲੀਆਂ ਦੀ ਆਪਸੀ ਫੁੱਟ ਕਾਰਨ ਲੋਕਾਂ ਨਾਲੋ ਇਹਨਾਂ ਦਾ ਨਾਤਾ ਟੁੱਟਿਆ ਵੱਡੇ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਅਕਾਲੀ ਦਲ ‘ਚ ਨਾ ਕੋਈ ਦਿਸ਼ਾ ਹੈ, ਨਾ ਕੋਈ ਡੋਰ।ਪਰ ਸਭ ਤੋਂ ਵੱਡੀ ਸੱਚਾਈ ਸਾਹਮਣੇ ਆਈ ਕਿ ਜੋ ਆਪਣੇ ਆਪ ਨੂੰ ਟਕਸਾਲੀ ਅਕਾਲੀ ਲੀਡਰ ਅਖਵਾਉਂਦੇ ਸਨ ਉਹਨਾਂ ਨੇ ਰਾਜ ਭਾਗ ਤਾਂ ਭੋਗਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਪਰ ਉਹ ਸਿਆਸੀ ਆਗੂ ਹੁਣ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਛੱਡ ਕੇ ਆਪੋ ਆਪਣੇ ਨਵੇ ਦਲ ਬਣਾ ਲਏ ਸਾਰੇ ਹੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਲਈ ਬਾਹਲੇ ਹੀ ਕਾਹਲੇ ਹਨ। ਪਰ ਬੁਧੀਜੀਵੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਇਹ ਮਨਜੂਰ ਨਹੀਂ ਹੈ। ਪਰ ਇਹ ਆਉਣ ਵਾਲੀਆ 2027 ਦੀਆਂ ਵਿਧਾਨ ਸਭਾ ਚੋਣਾਂ ਹੀ ਤਹਿ ਕਰਨਗੀਆਂ ਕਿ ਪੰਜਾਬ ਦੇ ਵੋਟਰ ਕਿਸ ਕਰਵਟ ਰੰਗ ਬਦਲਦੇ ਹਨ
. ਭਾਜਪਾ ਨੂੰ ਪੰਜਾਬੀ ਜਨਤਾ ਸਵੀਕਾਰ ਨਹੀਂ ਕਰਦੀ ਕਿਸਾਨੀ ਅੰਦੋਲਨ ਤੋ ਬਾਅਦ ਜੋ ਭਾਜਪਾ ਅਤੇ ਪੰਜਾਬ ਦੇ ਲੋਕਾਂ ਦੇ ਵਿੱਚਕਾਰ ਖਾਈ ਬਣੀ ਹੈ ਉਹ ਹੋਰ ਵੀ ਡੂੰਘੀ ਹੋ ਗਈ ਹੈ। ਜੋ ਕਿ ਕਦੇ ਵੀ ਨਹੀ ਭਰ ਸਕਦੀ ਖ਼ਾਲੀ ਨਾਅਰੇ ਮਾਰਨ ਨਾਲ ਕੁਰਸੀ ਨਹੀ ਮਿਲਦੀ ਲੋਕਾਂ ਦੇ ਕੰਮ ਜ਼ਮੀਨੀ ਪੱਧਰ ਤੇ ਆ ਕੇ ਕਰਨੇ ਪੈਂਦੇ ਹਨ ਤਾਂ ਹੀ ਕੁਰਸੀ ਮਿਲਣ ਦੀ ਆਸ ਹੁੰਦੀ ਹੈ। ਬਾਕੀ ਥੋੜ੍ਹਾ ਜਿਹਾ ਸਮਾਂ ਰਹਿ ਗਿਆ ਉਸ ਵਿੱਚ ਪੰਜਾਬ ਦੇ ਵੋਟਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਣਗੇ 2027ਦੀ ਉਡੀਕ ਕਰੋ
4. ਝਾੜੂ ਵਾਲਿਆਂ ਤੋਂ ਹਰ ਵਰਗ ਫਿਰੇ ਅੱਕਿਆ ਬਦਲਾਅ ਦੇ ਨਾਂ ਤੇ ਆਈ ਸਰਕਾਰ ਤੋਂ ਅੱਜ ਅਧਿਆਪਕ ਅੱਕੇ, ਮੁਲਾਜ਼ਮ ਅੱਕੇ, ਕਾਰੋਬਾਰੀ ਅੱਕੇ, ਕਿਸਾਨ ਅੱਕੇ।
ਵਾਅਦੇ ਵੱਡੇ, ਪਰ ਜ਼ਮੀਨ ਤੇ ਕੰਮ ਜ਼ੀਰ
ਅਤੇ ਵਿਚਕਾਰ ਕੌਣ ਪਿਸ ਰਿਹਾ ਹੈ ? ਆਮ ਲੋਕ ਵੋਟਾਂ ਵੇਲੇ ਸਾਰੇ ਇਹ ਨਾਅਰੇ ਮਾਰਦੇ, ਲੋਕ ਇਹਨਾਂ ਦੀ ਚੱਕੀ ਵਿੱਚ ਫਸ ਗਏ ਵਿਚਾਰੇ
-ਚੋਣਾਂ ਆਉਂਦੀਆਂ ਨੇ ਝੂਠੇ ਵਾਅਦੇ, ਵੱਡੇ ਨਾਅਰੇ, ਮੁਫਤ ਦੀਆਂ ਸਕੀਮਾਂ।
ਵੋਟਾਂ ਤੋਂ ਬਾਅਦ ? ਫਿਰ ਉਹੀ ਟੂ-ਟੂ, ਉਹੀ ਲੜਾਈ, ਉਹੀ ਕੁਰਸੀ ਦੀ ਖਿੱਚੋਤਾਣ।
ਹੇਅਰ ਮੈਟਰ ਲੋਕ ਕੀ ਕਹਿੰਦੇ ਨੇ
ਗਲੀ ਚ, ਪਿੰਡ ਚ, ਸ਼ਹਿਰ ਚ ਇੱਕੋ ਸਵਾਲ -ਕੀ ਪੰਜਾਬ ਚ ਹੁਣ ਕੋਈ ਅਜਿਹੀ ਲੀਡਰਸ਼ਿਪ ਬਚੀ ਹੈ ਜੋ ਪਾਰਟੀ ਤੋਂ ਉੱਪਰ ਉੱਠ ਕੇ ਪੰਜਾਬ ਦੀ ਗੱਲ ਕਰੇ ?
ਕੀ ਸਾਨੂੰ ਫਿਰ ਕਿਸੇ ਨਵੇਂ ਬਰੋਲੇ ਦੀ ਉਡੀਕ ਕਰਨੀ ਪਵੇਗੀ?
ਆਖਰੀ ਗੱਲ
ਪੰਜਾਬ ਨੂੰ ਹੁਣ ਪਾਰਟੀ ਨਹੀਂ, ਪੰਜਾਬ ਚਾਹੀਦਾ ਹੈ।
ਜਿਸ ਦਿਨ ਲੀਡਰ ਕੁਰਸੀ ਤੋਂ ਉੱਤਰ ਕੇ ਲੋਕਾਂ ਚ ਬੈਠਣਗੇ, ਉਸ ਦਿਨ ਪੰਜਾਬ ਫਿਰ ਸਿਰ ਉੱਚਾ ਕਰੇਗਾ।ਨਹੀਂ ਤਾਂ ਟੂ-ਟੂ ਹੁੰਦੀ ਰਹੂਂਗੀ ਗਲੀ-ਗਲੀ, ਅਤੇ ਲੋਕ ਰੋਂਦੇ ਰਹਿਣਗੇ।
ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ ਮੋਬਾਈਲ 9814009561






