ਪੰਜਾਬ ਭਰ ਦੇ ਸਮੂਹ ਡੀਪੂ ਹੋਲਡਰਾਂ ਵੱਲੋਂ ਤਿੰਨ ਕੋਨੀ ਚੋਂਕ ਮਾਨਸਾ ਵਿਖੇ ਧਰਨਾ ਕੱਲ  :-ਕਾਂਝਲਾ ਪੰਜਾਬ ਸਰਕਾਰ ਵੱਲੋਂ 20/21 ਵਾਲੇ ਡਿੱਪੂ ਕੈਂਸਲ ਕਰ ਕੇ ਰੁਜ਼ਗਾਰ ਖੋ ਕੇ ਆਪਣੇ ਚਹੇਤਿਆਂ ਨੂੰ ਦਿੱਤੇ ਡੀਪੂ

Spread the love
ਅੰਮ੍ਰਿਤਸਰ /ਜੰਡਿਆਲਾ ਗੁਰੂ 8 ਅਗਸਤ (ਮਨਜੀਤ ਸਿੰਘ ਸ਼ੇਰਗਿੱਲ ) = ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਰਜਿ: 118 ਦੇ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇਕਿਹਾ ਕਿ ਪੰਜਾਬ ਸਰਕਾਰ ਵੱਲੋਂ 20/21 ਡੀਪੂ ਬੰਦ ਕਰਨ ਦੇ ਖਿਲਾਫ ਮਾਨਸਾ ਵਿਖੇ 10 ਅਗਸਤ ਨੂੰ ਦਿਨ ਸੋਮਵਾਰ ਨੂੰ ਸਵੇਰੇ ਸਹੀ ਦਸ ਵਜੇ (ਤਿੰਨ ਕੋਨੀ) ਚੋਂਕ ਵਿਖੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੀਐਫਸੀ ਦਫ਼ਤਰ ਮਾਨਸਾ ਅੱਗੇ ਧਰਨਾ ਲਗਾਤਾਰ ਜਾਰੀ ਹੈ ਇਸੇ ਦੇ ਸੰਬੰਧ ਵਿੱਚ ਸੁਖਵਿੰਦਰ ਕਾਂਝਲਾ ਵਲੋਂ ਸਮੂਹ ਡਿੱਪੂ ਹੋਲਡਰ ਵੀਰਾਂ, ਭੈਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪ ਸਰਕਾਰ ਵਲੋਂ ਡਿੱਪੂ ਹੋਲਡਰਾਂ ਖ਼ਿਲਾਫ਼ ਕੀਤੀ ਜਾ ਰਹੀ ਧੱਕੇ ਸ਼ਾਹੀ ਖਿਲਾਫ ਇੱਕਮੁੱਠ ਹੋਣ ਅਤੇ ਧਰਨੇ ਨੂੰ ਹੋਰ ਤੇਜ਼ ਕਰਨ ਲਈ ਅਪੀਲ ਕੀਤੀ। ਇਸ ਮੌਕੇ, ਤੇ ਡੀਪੂ ਹੋਲਡਰ ਫੇਡਰੇਸ਼ਨ 118 ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਪੰਜਾਬ ਭਰ ਦੇ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਅਤੇ ਹੋਰ ਪ੍ਰਮੁੱਖ ਡੀਪੂ ਹੋਲਡਰ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਇਸ ਦਿਨ ਸਾਰੇ ਡਿੱਪੂ ਹੋਲਡਰ ਅਹੁਦੇਦਾਰਾਂ ਨੇ ਧਰਨੇ ਦਾ ਹਿੱਸਾ ਬਣਨ ਤਾਂ ਜੋ ਇਸ ਸਰਕਾਰ ਨੂੰ ਡਿੱਪੂ ਹੋਲਡਰ ਵੀਰਾਂ ਨਾਲ ਕੀਤੇ ਜਾ ਰਹੇ ਧੱਕੇਸ਼ਾਹੀ ਖ਼ਿਲਾਫ਼ ਸਬਕ ਸਿਖਾਇਆ ਜਾਵੇ । ਇਸ ਮੌਕੇ, ਤੇ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨਵੇਂ ਰਾਸ਼ਨ ਡੀਪੂ ਦਿੱਤੇ ਜਾ ਰਹੇ ਹਨ ਦੂਜੇ ਪਾਸੇ 2020/21 ਡਿੱਪੂਆਂ ਬੰਦ ਕਰਨ ਤੇ ਤੁਲੀ ਹੋਈ ਹੈ ਜਦੋਂ ਕਿ ਪੁਰਾਣੇ ਡੀਪੂ ਹੋਲਡਰ ਪਹਿਲਾਂ ਹੀ ਭੁੱਖੇ ਮਰ ਰਹੇ ਹਨ ਉਨ੍ਹਾਂ ਕਿਹਾ ਕਿ ਸਰਕਾਰ ਨਵੇਂ ਰਾਸ਼ਨ ਡਿਪੂਆਂ ਨੂੰ ਬਣਾਉਣ ਦਾ ਫ਼ੈਸਲਾ ਵਾਪਸ ਲਵੇ ਅਤੇ ਜੋ ਪੁਰਾਣੇ ਡਿੱਪੂਆਂ ਨੂੰ ਬੰਦ ਕੀਤਾ ਹੈ ਉਨ੍ਹਾਂ ਨੂੰ ਬਹਾਲ ਕਰੇ। ਰਾਸ਼ਨ ਡਿੱਪੂ ਫੈਡਰੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਡੀਪੂ ਹੋਲਡਰਾਂ ਦੀਆਂ ਜਾਇਜ਼ ਮੰਗਾਂ ਨੂੰ ਜ਼ੇਕਰ ਸਰਕਾਰ ਨੇ ਅਣਗੌਲਿਆ ਕੀਤਾ ਗਿਆ ਤਾਂ ਜਲਦ ਹੀ ਪੰਜਾਬ ਦੇ ਸਮੂਹ ਡਿੱਪੂ ਹੋਲਡਰਾਂ ਵਲੋਂ ਮੁੱਖ ਮੰਤਰੀ ਅਤੇ ਆਪ ਵਿਧਾਇਕਾਂ, ਜ਼ਿਲ੍ਹਾ ਹੈਡਕੁਆਰਟਰਾਂ, ਅਨਾਜ ਭਵਨ ਚੰਡੀਗੜ੍ਹ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕਈ ਵਾਰ ਜ਼ੁਬਾਨੀ ਭਰੋਸੇ ਦਿੱਤੇ ਗਏ ਪਰ ਸਰਕਾਰ ਬਣਨ ਤੋਂ ਬਾਅਦ ਅੱਜ ਤੱਕ ਮੰਗਾਂ ਨਹੀਂ ਪੂਰੀਆਂ ਨਹੀਂ ਕੀਤੀਆਂ ਗਈਆਂ। ਇਸ ਕਰਕੇ ਡੀਪੂ ਹੋਲਡਰ ਸੜਕਾਂ ਤੇ ਉਤਰਣ ਲਈ ਮਜਬੂਰ ਹਨ।ਇਸ ਮੌਕੇ,ਤੇ ਨਾਲ ਪ੍ਰਧਾਨ ਸੁਲੱਖਣ ਸਿੰਘ ਗਹਿਰੀ ਮੰਡੀ ਪ੍ਰਧਾਨ ਬਲਜਿੰਦਰ ਸਿੰਘ ਰੁਮਾਣੇ ਚੱਕ,ਗੁਰਪ੍ਰੀਤ ਸਿੰਘ ਸੋਨਾ ਤਰਸਿੱਕਾ ਮਲਕੀਤ ਸਿੰਘ ਚੀਦਾ ਅਜੈਪਾਲ ਸਿੰਘ,ਨਰਿੰਦਰ ਕੁਮਾਰ ਭੰਗਵਾਂ, ਭੁਪਿੰਦਰ ਸਿੰਘ ਵਡਾਲਾ ਜੋਹਲ,ਸੰਜੀਵ ਕੁਮਾਰ ਜੰਡਿਆਲਾ ਗੁਰੂ ਨਰਿੰਦਰ ਕੁਮਾਰ ਭਗਵਾ ਹੋਰ ਆਦਿ ਹਾਜਰ ਸਨ।
  • Related Posts

    ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ ਕੈਂਪ ਲਗਾਇਆ ਪਸ਼ੂ ਪਾਲਕਾਂ ਨੂੰ ਕੇਸੀਸੀ ਕਾਰਡ ਬਣਵਾ ਕੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਕੀਤਾ ਪ੍ਰੇਰਿਤ

    Spread the love

    Spread the loveਕੁਰਾਲੀ 25ਸਤੰਬਰ (ਜਗਦੇਵ ਸਿੰਘ ) ਪਿੰਡ ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ (KCC) ਸਬੰਧੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਪਸ਼ੂ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ…

    ਥਾਣਾ ਕਾਠਗੜ੍ਹ ਪੁਲਿਸ ਵੱਲੋਂ ਦੜਾ ਸੱਟਾ ਲਗਵਾਉਂਦੇ 3 ਕਾਬੂ

    Spread the love

    Spread the love ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ…

    Leave a Reply

    Your email address will not be published. Required fields are marked *