ਪੱਤਰਕਾਰ ਭਾਈਚਾਰੇ ਨਾਲ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਕੀਤੀ ਮੀਟਿੰਗ।

Spread the love

ਤਪਾ ਮੰਡੀ 24 ਜੁਲਾਈ( ਗੋਲਡੀ ਵਿਆਸ) ਸਥਾਨਕ ਪੁਲਿਸ ਸਿਟੀ ਚੌਂਕੀ ਦੇ ਨਵੇਂ ਇੰਚਾਰਜ ਕੁਲਵੰਤ ਸਿੰਘ ਕੱਟੂ ਨੇ ਪ੍ਰੈਸ ਨਾਲ ਪਲੇਠੀ ਮੀਟਿੰਗ ਕਰਦਿਆਂ ਸਮੂਹ ਪੱਤਰਕਾਰਾਂ ਨਾਲ ਜਾਣ ਪਹਿਚਾਣ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਪੁਲਿਸ ਹਮੇਸ਼ਾ ਲੋਕਾਂ ਦੀ ਸੁਰੱਖਿਆ ਵਿੱਚ ਤੈਨਾਤ ਹੈ ਉਹਨਾਂ ਕਿਹਾ ਕਿ ਅਗਰ ਕੋਈ ਵੀ ਸ਼ਹਿਰ ਅੰਦਰ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਉਸ ਸਮੱਸਿਆ ਤੋਂ ਜਾਣੂ ਕਰਵਾਇਆ ਜਾਵੇ ਜਿਸ ਦਾ ਪੱਕੇ ਤੌਰ ਤੇ ਹੱਲ ਕੱਢਿਆ ਜਾਵੇ।  ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪੁਲਿਸ ਨੂੰ ਆਪਣਾ ਬਣਦਾ ਸਹਿਯੋਗ ਦਿੱਤਾ ਜਾਵੇ ਉਹਨਾਂ ਕਿਹਾ ਕਿ ਅਗਰ ਕੋਈ ਨਸ਼ਾ ਵੇਚਦਾ ਹੈ ਉਸ ਖਿਲਾਫ ਸੂਚਨਾ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ । ਉਹਨਾਂ ਕਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਸ਼ਹਿਰ ਅੰਦਰ ਆ ਰਹੀ ਟਰੈਫਿਕ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾਵੇਗਾ।।ਇਸ ਮੌਕੇ ਸਤਿਗੁਰ ਸਿੰਘ ,ਗੁਰ ਪਿਆਰ ਸਿੰਘ, ਮੁੱਖ ਮੁਨਸੀ ਜਸਵੀਰ ਕੌਰ ਆਦਿ ਹਾਜ਼ਰ ਸਨ।

  • Related Posts

    ਕੁੱਲ ਹਿੰਦ ਕਿਸਾਨ ਸਭਾ ਸਮਰਾਲਾ ਵੱਲੋਂ ਦਿੱਲੀ ਤੇ ਬਰਨਾਲਾ ‘ਚ ਲਾਠੀਚਾਰਜ ਦੀ ਸਖ਼ਤ ਨਿਖੇਧੀ    ਜੰਰ-ਮੰਤਰ ‘ਤੇ ਵਿਦਿਆਰਥੀਆਂ ਅਤੇ ਬਰਨਾਲਾ ‘ਚ ਸਫਾਈ ਕਰਮਚਾਰੀਆਂ ‘ਤੇ ਤਸ਼ੱਦਦ ਲੋਕਤੰਤਰ ਦਾ ਘਾਣ – ਨਿੱਕਾ ਸਿੰਘ ਖੇੜਾ

    Spread the love

    Spread the loveਮਾਛੀਵਾੜਾ ਸਾਹਿਬ, 25 ਜੁਲਾਈ (ਸੁੱਚਾ ਬੰਗੜ)-ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਨੇ ਦੇਸ਼ ਭਰ ‘ਚ “ਜੰਤਰ-ਮੰਤਰ ਹਰ ਥਾਂ” ਦੇ ਸੱਦੇ ਤਹਿਤ ਦੇਰ ਰਾਤ 10 ਵਜੇ ਮੋਮਬੱਤੀਆਂ ਜਗਾ ਕੇ…

    ਬਰਨਾਲਾ ‘ਚ ਸਫਾਈ ਕਰਮਚਾਰੀਆਂ ‘ਤੇ ਲਾਠੀਚਾਰਜ ਦੀ ਬੇਗ਼ਮਪੁਰਾ ਟਾਈਗਰ ਫੋਰਸ ਵੱਲੋਂ ਸਖ਼ਤ ਨਿਖੇਧੀ   ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਹਮਲਾ ਲੋਕਤੰਤਰ ਦਾ ਘਾਣ – ਧਰਮਪਾਲ ਸਿੰਘ

    Spread the love

    Spread the loveਮਾਛੀਵਾੜਾ ਸਾਹਿਬ, 25 ਜੁਲਾਈ (ਸੁੱਚਾ ਬੰਗੜ)ਬਰਨਾਲਾ ‘ਚ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ‘ਤੇ ਹੋਏ ਪੁਲਿਸ ਲਾਠੀਚਾਰਜ ਨੂੰ ਲੈ ਕੇ ਸਿਆਸੀ ਅਤੇ…

    Leave a Reply

    Your email address will not be published. Required fields are marked *