ਪੱਤੀ ਮੁਹੱਬਤ ਵਾਲੀ ਸੜਕ ਤੇ ਅਵਾਰਾ ਕੁੱਤਿਆ ਕਾਰਨ ਕਾਰਪੋਰੇਸ਼ਨ ਮੋਗਾ ਦੀ ਬੇਰੁੱਖੀ ਤੋ ਪ੍ਰੇਸ਼ਾਨ ਪਬਲਿਕ

Spread the love
ਮੋਗਾ, 21 ਜੁਲਾਈ ( ਪ ਪ)– ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਆਮ ਲੋਕਾ ਨਾਲ ਸਬੰਧਤ ਕੁੱਝ ਗੰਭੀਰ ਮੁੱਦਿਆ ਤੇ ਚਰਚਾ ਕੀਤੀ ਗਈ ਕਿ ਜੋ ਅਵਾਰਾ ਕੁੱਤਿਆ ਦਾ ਮਸਲਾ ਹੈ ਉਹ ਬਹੁਤ ਗੰਭੀਰ ਰੂਪ ਧਾਰਨ ਕਰ ਚੁੱਕਿਆ ਹੈ। ਪਿਛਲੇ ਦਿਨੀ ਪਿੰਡ ਪੱਬੀਆ ਦੇ ਸਾਬਕਾ ਸਰਪੰਚ ਜਗਦੀਸ਼ ਸਿੰਘ ਨੂੰ ਖੂੰਖਾਰ ਤੇ ਆਵਾਰਾ ਕੁੱਤਿਆ ਨੇ ਖਾ ਲਿਆ ਹੈ। ਇਸ ਤੋ ਪਹਿਲਾ ਪਿੰਡ ਕਪੂਰੇ ਦੇ ਪੰਜਾਹ ਸਾਲਾ ਵਿਅਕਤੀ ਨੂੰ ਕੁੱਤਿਆ ਨੇ ਨੋਚ-ਨੋਚ ਕੇ ਖਾ ਲਿਆ ਹੈ। ਆਏ ਦਿਨ ਇਸ ਤਰ੍ਹਾ ਦੇ ਹੋਰ ਬਹੁਤ ਸਾਰੇ ਅਜਿਹੇ ਕੇਸ ਹੋ ਚੁੱਕੇ ਹਨ ਜੋ ਪ੍ਰੈੱਸ ਵਿੱਚ ਜਾਹਰ ਨਹੀ ਹੋਏ। ਸੈਂਕੜੇ ਕੁੱਤੇ ਸੜਕਾ, ਗਲੀਆ ਮਹੱਲਿਆ, ਹਰ ਮੋੜ ਤੇ ਅਵਾਰਾ ਫਿਰਦੇ ਹਨ। ਹਰ ਇਕੱਲਾ ਵਿਅਕਤੀ ਵੇਲੇ ਕਵੇਲੇ ਬਾਹਰ ਅੰਦਰ ਜਾਣ ਤੋ ਝਿਜਕਦਾ ਹੈ। ਖੁਸ਼ਹਾਲ ਤੇ ਐਸ਼ੋ- ਆਰਾਮ ਦੀ ਜਿੰਦਗੀ ਬਤੀਤ ਕਰਨ ਵਾਲੇ ਡੋਗ ਪ੍ਰੇਮੀ ਕੁੱਤਿਆ ਬਰਖਿਲਾਫ ਕਾਰਵਾਈ ਕਰਨ ਤੇ ਰੌਲਾ ਪਾ ਕੇ ਖਾਹਮਖਾਹ ਆਪਣਾ ਨਾਮ ਚਮਕਾਉਣ ਦੀ ਫਿਰਾਕ ਵਿੱਚ ਰਹਿੰਦੇ ਹਨ। ਉਨ੍ਹਾ ਨੂੰ ਆਮ ਪਬਲਿਕ ਦੀ ਤਕਲੀਫ ਦਾ ਦਰਦ ਮਹਿਸੂਸ ਨਹੀ ਹੁੰਦਾ। ਇਸੇ ਲਈ ਉਨ੍ਹਾ ਦੇ ਘਰ ਜਾ ਉਨ੍ਹਾ ਦੀ ਰਹਾਇਸ ਤੇ ਪੰਜਾਹ-ਪੰਜਾਹ, ਸੌ-ਸੌ ਕੁੱਤੇ ਸਾਭਣ ਲਈ ਸਰਕਾਰ ਨੂੰ ਛੱਡਣੇ ਚਾਹੀਦੇ ਹਨ। ਤਾ ਜੋ ਉਹ ਉਨ੍ਹਾ ਦੀ ਸਾਭ ਸਭਾਲ ਤੇ ਪ੍ਰੇਮ ਪਿਆਰ ਕਰ ਸਕਣ ਅਤੇ ਆਮ ਜਨਤਾ ਨੂੰ ਖੂੰਖਾਰ ਤੇ ਆਵਾਰਾ ਕੁੱਤਿਆ ਤੋ ਰਾਹਿਤ ਮਿਲ ਸਕੇ। ਕਿਸੇ ਵੀ ਨਿਰਦੋਸ਼ ਵਿਅਕਤੀ ਦੀ ਜਾਨ ਐਵੇ ਭੰਗ ਦੇ ਭਾਣੇ ਨਾ ਜਾ ਸਕੇ। ਮਨੁੱਖੀ ਜੀਵਨ ਬਹੁਤ ਕੀਮਤੀ ਹੈ, ਆਮ ਜਨਤਾ ਦੀ ਜਾਨ-ਮਾਲ ਸੁਰੱਖਿਅਤ ਰਹਿ ਸਕੇ। ਕਾਰਪੋਰੇਸ਼ਨ ਮੋਗਾ ਦੇ ਹੋਦ ਵਿੱਚ ਆਉਣ ਤੋ ਆਮ ਆਦਮੀ ਸਰਕਾਰ ਦੇ ਪਿਛਲੇ ਪੰਜ ਸਾਲਾ ਦੇ ਰਾਜ ਤੇ ਮੋਗਾ ਸ਼ਹਿਰ ਦਾ ਸ਼ਫਾਈ ਵੱਲੋ ਮੰਦਾ ਹਾਲ ਹੈ। ਸ਼ਹਿਰ ਵਿੱਚ ਕੂੜੇ ਨਾਲ ਭਰੇ ਲਿਫਾਫਾਫਿਆ ਦੇ ਥਾਂ-ਥਾਂ ਮੇਨ ਰੋਡ ਮੇਲਾ ਸਿੰਘ ਵਾਲੀ ਗਲੀ ਸਮੇਤ ਹਰ ਥਾਂ ਤੇ ਢੇਰ ਲੱਗੇ ਹੋਏ ਹਨ। ਸ਼ਹਿਰ ਦੀ ਹਾਲਤ ਬਦ ਤੋ ਬਦਤਰ ਹੋਈ ਪਈ ਹੈ। ਕੋਈ ਵੀ ਸਫਾਈ ਦਾ ਪ੍ਰਬੰਧ ਨਹੀ ਹੈ। ਸੜਕਾ ਦਾ ਹਾਲ ਵੀ ਬਹੁਤ ਮਾੜਾ ਹੈ ਵੱਟੀਆ ਲੁਕ ਨਾਲੋ ਵੱਖ ਹੋਈਆ ਪਈਆ ਹਨ ਪਈ ਦਿਸਦੀ ਮੇਅਰ ਨੂੰ ਕੋਈ ਪ੍ਰਵਾਹ ਨਹੀ ਹੈ। ਮੋਗਾ ਬਾਈਪਾਸ ਚੜਿੱਕ ਰੋਡ ਟਾਵਰ ਤੋ ਲੈ ਕੇ ਪੱਤੀ ਮੁਹੱਬਤ ਤੱਕ ਜੋ ਸੀਵਰੇਜ ਪਾਉਣ ਸਮੇੰ ਤੋ ਬਾਅਦ ਕਾਰਪੋਰੇਸ਼ਨ ਵੱਲੋ ਬਣਾਈ ਸੜਕ ਦੀ ਹਾਲਤ ਬਹੁਤ ਗੰਭੀਰ ਹੈ ਕਿਉਂਕਿ ਸੜਕ ਵਿੱਚਕਾਰ ਬਣੇ ਗਟਰ ਉੱਚੇ ਤੇ ਸੜਕ ਨੀਵੀ ਹੈ। ਵ੍ਹੀਕਲ ਪਾਸ ਕਰਨ ਸਮੇ ਟਾਇਰ ਗਟਰਾ ਤੇ ਚੜਦੇ ਹਨ। ਗਟਰਾ ਨਾਲ ਦੀ ਸੜਕ ਥੱਲੇ ਧਸਣ ਨਾਲ ਆਵਾਜਾਈ ਹੋਰ ਵੀ ਪ੍ਰਭਾਵਿਤ ਹੁੰਦੀ ਹੈ। ਗੱਡੀਆ ਆਪਸ ਵਿੱਚ ਟਕਰਾਉਂਦੀਆ ਤੇ ਐਕਸੀਡੈਂਟ ਹੁੰਦੇ ਰਹਿੰਦੇ ਹਨ। ਮੇਅਰ ਦੀ ਚੋਣ ਤੋ ਬਾਅਦ ਥਾ-ਥਾ ਹੋਰਡਿੰਗ ਲਗਾਉਣ ਦਾ ਹੜ੍ਹ ਆਇਆ ਹੋਇਆ। ਜੋ ਆਮ ਪਬਲਿਕ ਨੂੰ ਚਿੜਾਉਂਦੇ ਹਨ। ਪਬਲਿਕ ਸ਼ਹਿਰ ਦੀ ਹਾਲਤ ਤੇ ਹੋਰਡਿੰਗ ਦੇਖ ਕੇ ਇੰਨਾ ਨੂੰ ਕੋਸਦੇ ਹਨ। ਹੋਰਡਿੰਗ ਦੀ ਬਜਾਏ ਸ਼ਹਿਰ ਦੀ ਸ਼ਫਾਈ ਵੱਲ ਧਿਆਨ ਦਿੱਤਾ ਜਾਵੇ। ਇਹ ਸੜਕ ਬਣਾਉਣ ਵਾਲੇ ਠੇਕੇਦਾਰ ਨੇ ਕਾਰਪੋਰੇਸ਼ਨ ਦੇ ਅਧਿਕਾਰੀਆ ਨਾਲ ਮਿਲੀਭੁਗਤ ਕਰਕੇ ਕੰਮ ਵਿੱਚ ਲਿਪਾਪੋਚੀ ਕਰਕੇ ਬਜਟ ਦੀ ਵੱਡੀ ਰਕਮ ਹੜੱਪ ਕੀਤੀ ਹੈ। ਜਿਸ ਵਿੱਚ ਸਾਰਿਆ ਦੀ ਹਿੱਸਾ ਪੱਤੀ ਹੋ ਸਕਦੀ ਹੈ। ਇਹ ਸੜਕ ਲੋਕਾ ਦੀ ਜਾਨ ਦਾ ਖੌਅ ਬਣੀ ਹੋਈ ਹੈ । ਕਮਿਸ਼ਨਰ ਨਗਰ ਨਿਗਮ ਨੂੰ ਇਸ ਥਾਂ ਤੇ ਜਾਕੇ ਸੜਕ ਚੈੱਕ ਕਰਨੀ ਚਾਹੀਦੀ ਹੈ। ਸੜਕ ਬਣਾਉਣ ਵਾਲੇ ਠੇਕੇਦਾਰ ਤੇ ਸਬੰਧਤ ਜੇ ਈ, ਐਸ ਡੀ ਓ ਤੇ ਕਮਿਸ਼ਨ ਖਾਣ ਵਾਲੇ ਕਰਮਚਾਰੀਆ ਅਧਿਕਾਰੀਆ ਬਰਖਿਲਾਫ ਸਖ਼ਤ ਕਾਰਵਾਈ ਕਰਨ ਲਈ ਕਿਸੇ ਨਿਰਪੱਖ ਏਜੰਸੀ ਜਾ ਵਿਜੀਲੈਂਸ ਤੋ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਪਹਿਲੇ ਠੇਕੇਦਾਰ ਤੋ ਹੀ ਸੜਕ ਨੂੰ ਦੁਬਾਰਾ ਪੂਰਾ ਮਟੀਰੀਅਲ ਪੁਆ ਕੇ ਬਣਾਉਣ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ। ਪਬਲਿਕ ਦੇ ਟੈਕਸਾ ਦੀ ਰਕਮ ਨੂੰ ਹੜੱਪਣ ਵਾਲੇ ਠੇਕੇਦਾਰ ਤੇ ਅਧਿਕਾਰੀਆ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਇਹ ਸਾਰਾ ਧੰਦਾ ਸ਼ਹਿਰ ਦੇ ਮੇਅਰ, ਐਮ ਸੀਆ ਦੀ ਦੇਖ ਰੇਖ ਹੇਠ ਚਲਦਾ ਹੈ ਜੋ ਇਕ ਵਾਰ ਚੁਣੇ ਜਾਣ ਤੇ ਪੰਜ ਸਾਲ ਮਨ ਮਰਜੀਆ ਕਰਦੇ ਹਨ। ਆਮ ਪਬਲਿਕ ਦੀ ਕੋਈ ਪ੍ਰਵਾਹ ਨਹੀ। ਪ੍ਰੈੱਸ ਨੂੰ ਜਾਣਕਾਰੀ ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ ਨੇ ਦਿੱਤੀ।
  • Related Posts

    ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਐਸੋਸੀਏਸ਼ਨ ਵਲੋਂ ਹਲਕਾ ਵਿਧਾਇਕ ਕਾਕਾ ਬਰਾੜ ਨੂੰ ਦਿੱਤਾ ਗਿਆ ਮੰਗ ਪੱਤਰ- ਪੱਤਰਕਾਰਾਂ ਨੇ ‘ਡਿਮਾਂਡ ਡੇ’ ਮੌਕੇ ਚੁੱਕੀਆਂ ਅਹਿਮ ਮੰਗਾਂ; ਸੁਰੱਖਿਆ ਐਕਟ ਅਤੇ ਮੀਡੀਆ ਕਮਿਸ਼ਨ ਬਣਾਉਣ ‘ਤੇ ਦਿੱਤਾ ਜ਼ੋਰ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 03 ਅਕਤੂਬਰ (ਮਨਜੀਤ ਸਿੱਧੂ):- ਇੰਡੀਅਨ ਜਰਨਲਿਸਟਸ ਯੂਨੀਅਨ ਦੇ ਦੇਸ਼-ਵਿਆਪੀ ਸੱਦੇ ‘ਤੇ ਅੱਜ ਸਾਂਝੇ ਤੌਰ ‘ਤੇ ਪੱਤਰਕਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਕੰਮਕਾਜ ਦੌਰਾਨ ਆ…

    ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਤੇ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਯੋਧਾ ਹਵੇਲੀਆਂ ਨੇ ਦਿੱਤੀ ਵਧਾਈ 

    Spread the love

    Spread the love ਸਰਾਏ ਅਮਾਨਤ ਖਾਂ, 3  ਅਕਤੂਬਰ (ਗੁਰਸ਼ਰਨ ਸਿੰਘ ਔਲਖ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਮਨਜੋਤ ਸਿੰਘ ਯੋਧਾ ਹਵੇਲੀਆਂ ਨੇ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼…

    Leave a Reply

    Your email address will not be published. Required fields are marked *