ਫਲਦਾਰ ਪੌਦਿਆਂ ਦੀ ਖ਼ਰੀਦ ਸਿਰਫ਼ ਸਰਕਾਰੀ ਜਾਂ ਰਜਿਸਟਰਡ ਨਰਸਰੀਆਂ ਤੋਂ ਹੀ ਕਰੋ : ਡਾ. ਰਾਜੇਸ਼ ਕੁਮਾਰ*

Spread the love
ਸ਼ਹੀਦ ਭਗਤ ਸਿੰਘ ਨਗਰ, 24 ਸਤੰਬਰ(ਜਤਿੰਦਰ ਪਾਲ ਸਿੰਘ ਕਲੇਰ ) ਸਹਾਇਕ ਨਿਰਦੇਸ਼ਕ ਬਾਗਬਾਨੀ, ਡਾ. ਰਾਜੇਸ਼ ਕੁਮਾਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਦਾਬਹਾਰ ਫਲਦਾਰ ਪੌਦੇ ਲਾਉਣ ਲਈ ਸਤੰਬਰ-ਅਕਤੂਬਰ ਦੇ ਅਨੁਕੂਲ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਅਮਰੂਦ, ਨਿੰਬੂ, ਕਿੰਨੂੰ, ਮਾਲਟਾ, ਅੰਬ, ਲੀਚੀ, ਚੀਕੂ ਅਤੇ ਬੇਰ ਆਦਿ ਸਦਾਬਹਾਰ ਫਲਦਾਰ ਪੌਦੇ ਲਾਉਣ ਲਈ ਇਹ ਸਮਾਂ ਢੁਕਵਾਂ ਰਹਿੰਦਾ ਹੈ।ਡਾ. ਰਾਜੇਸ਼ ਕੁਮਾਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਫਲਦਾਰ ਪੌਦੇ ਬਾਗਬਾਨੀ ਵਿਭਾਗ ਦੀਆਂ ਨਰਸਰੀਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਰਾਸ਼ਟਰੀ ਬਾਗਬਾਨੀ ਬੋਰਡ ਤੋਂ ਮਾਨਤਾ ਪ੍ਰਾਪਤ/ਰਜਿਸਟਰਡ/ਲਾਇਸੰਸਧਾਰੀ ਨਰਸਰੀਆਂ ਤੋਂ ਹੀ ਖ਼ਰੀਦਣ। ਉਨ੍ਹਾਂ ਕਿਹਾ ਕਿ ਪੌਦੇ ਖ਼ਰੀਦਣ ਤੋਂ ਪਹਿਲਾਂ ਨਰਸਰੀ ਦੀ ਰਜਿਸਟ੍ਰੇਸ਼ਨ ਜਾਂ ਲਾਇਸੰਸ, ਪੌਦੇ ਦੀ ਕਿਸਮ, ਰੂਟਸਟਾਕ, ਉਮਰ ਅਤੇ ਸਿਹਤ ਸਬੰਧੀ ਜਾਣਕਾਰੀ ਜ਼ਰੂਰ ਜਾਂਚ ਲਓ।ਉਨ੍ਹਾਂ ਕਿਹਾ ਕਿ ਪੌਦੇ ਕੀਟ ਅਤੇ ਰੋਗਾਂ ਤੋਂ ਮੁਕਤ, ਸਿਹਤਮੰਦ, ਮਜ਼ਬੂਤ ਅਤੇ ਸਬੰਧਤ ਕਿਸਮ ਦੇ ਅਨੁਸਾਰ ਹੋਣੇ ਚਾਹੀਦੇ ਹਨ। ਪੌਦਿਆਂ ਦੀ ਖ਼ਰੀਦ ਸਮੇਂ ਬਿੱਲ ਜਾਂ ਰਸੀਦ ਜ਼ਰੂਰ ਪ੍ਰਾਪਤ ਕਰੋ ਅਤੇ ਪੌਦੇ ਦੀ ਕਿਸਮ, ਸਰੋਤ ਅਤੇ ਖ਼ਰੀਦ ਦੀ ਤਾਰੀਖ ਦਾ ਰਿਕਾਰਡ ਵੀ ਸੰਭਾਲ ਕੇ ਰੱਖੋ। ਉਨ੍ਹਾਂ ਦੱਸਿਆ ਕਿ ਗੈਰ-ਰਜਿਸਟਰਡ ਸਰੋਤਾਂ ਤੋਂ ਪੌਦੇ ਖ਼ਰੀਦਣ ‘ਤੇ ਗਲਤ ਕਿਸਮ, ਮਾੜੀ ਕੁਆਲਿਟੀ ਜਾਂ ਰੋਗਗ੍ਰਸਤ ਪੌਦੇ ਮਿਲਣ ਦਾ ਖ਼ਤਰਾ ਰਹਿੰਦਾ ਹੈ, ਜਿਸ ਨਾਲ ਬਾਗ ਦੀ ਪੈਦਾਵਾਰ ਅਤੇ ਕਿਸਾਨਾਂ ਦੀ ਆਮਦਨ ਪ੍ਰਭਾਵਿਤ ਹੋ ਸਕਦੀ ਹੈ।ਸਹਾਇਕ ਨਿਰਦੇਸ਼ਕ ਬਾਗਬਾਨੀ ਨੇ ਕਿਸਾਨਾਂ ਨੂੰ ਕਿਹਾ ਕਿ ਬਾਗ ਲਾਉਣ ਤੋਂ ਪਹਿਲਾਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਮਿੱਟੀ ਦੀ ਜਾਂਚ, ਪਾਣੀ ਦੀ ਉਪਲਬਧਤਾ ਅਤੇ ਖੇਤਰ ਦੇ ਅਨੁਕੂਲ ਫਲਦਾਰ ਕਿਸਮ ਦੀ ਚੋਣ ਕੀਤੀ ਜਾਵੇ। ਪੌਦਿਆਂ ਵਿਚਕਾਰ ਅਤੇ ਕਤਾਰਾਂ ਵਿਚਕਾਰ ਦੂਰੀ ਸਬੰਧਤ ਫਲ ਦੀ ਕਿਸਮ ਅਤੇ ਵਿਭਾਗੀ ਸਿਫਾਰਸ਼ਾਂ ਅਨੁਸਾਰ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੌਦੇ ਲਾਉਣ ਤੋਂ ਤੁਰੰਤ ਬਾਅਦ ਹਲਕੀ ਸਿੰਚਾਈ ਕੀਤੀ ਜਾਵੇ ਅਤੇ ਸ਼ੁਰੂਆਤੀ ਅਵਸਥਾ ਵਿੱਚ ਪੌਦਿਆਂ ਦੀ ਢੁਕਵੀਂ ਦੇਖਭਾਲ ਕੀਤੀ ਜਾਵੇ। ਇਸ ਨਾਲ ਪੌਦਿਆਂ ਦਾ ਚੰਗਾ ਵਾਧਾ ਯਕੀਨੀ ਬਣਾਉਣ ਦੇ ਨਾਲ-ਨਾਲ ਭਵਿੱਖ ਵਿੱਚ ਬਾਗ ਨੂੰ ਸਫਲ ਬਣਾ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਵਿੱਚ ਮਦਦ ਮਿਲੇਗੀ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *