ਫੇਸਬੁੱਕ ਰਾਹੀਂ ਠੱਗੀ ਵੱਜਣ ਦਾ ਮਾਮਲਾ ਆਇਆ ਸਾਹਮਣੇ, ਮੰਗਵਾਇਆ ਕੁੱਝ ਹੋਰ ਨਿਕਲਿਆ ਕੁੱਝ ਹੋਰ                                             

Spread the love
 ਤਪਾ ਮੰਡੀ 02 ਅਗਸਤ( ਗੋਲਡੀ ਵਿਆਸ) =ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਰਾਹੀਂ ਠੱਗੀ ਵੱਜਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਠੱਗਾਂ ਵੱਲੋਂ ਫਰਜ਼ੀ ਪ੍ਰੋਫਾਈਲ ਜਾਂ ਝੂਠੇ ਲਾਲਚ ਦੇ ਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਇਆ ਜਾਂਦਾ ਹੈ ਤਾਂ ਜੋ ਭੋਲੇ ਭਾਲੇ ਲੋਕ ਇਸ ਠੱਗੀ ਦਾ ਸ਼ਿਕਾਰ ਹੋ ਰਹੇ ਹਨ । ਇਸ ਸਬੰਧੀ ਗੱਲਬਾਤ ਕਰਦੇ ਹੋਏ ਸਥਾਨਕ ਸ਼ਹਿਰ ਦੇ ਪੰਡਿਤ ਵਿਜੇ ਦੈਂਤ ਪੁੱਤਰ ਸੁਖਦੇਵ ਰਾਮ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੇ ਦਿਨੀ ਮੈਂ ਫੇਸਬੁੱਕ ਦੇਖ ਰਿਹਾ ਸੀ ਤਾਂ ਮੈਨੂੰ ਫੇਸਬੁੱਕ ਤੇ ਦੋ ਟੀ ਸ਼ਰਟਾਂ ਬਹੁਤ ਹੀ ਪਸੰਦ ਆਈਆਂ ਜਿਸ ਦੌਰਾਨ ਮੈਂ ਉਨ੍ਹਾਂ ਦੇ ਫੇਸਬੁੱਕ ਪੇਜ਼ ਤੋਂ ਦੋ ਟੀ-ਸ਼ਰਟਾਂ ਦਾ ਆਰਡਰ ਕਰ ਦਿੱਤਾ ਕੁਝ ਦਿਨਾਂ ਬਾਅਦ ਜਦੋਂ ਮੈਨੂੰ ਕੋਰੀਅਰ ਆਇਆ ਤਾਂ ਮੈਂ ਉਸ ਕੋਰੀਅਰ ਨੂੰ ਖੋਲ ਕੇ ਦੇਖਿਆ ਤਾਂ ਉਸ ਵਿੱਚ ਜੋ ਆਰਡਰ ਕੀਤੀਆਂ ਦੋ ਟੀ-ਸ਼ਰਟਾਂ ਨਹੀਂ ਸਨ ਸਗੋਂ ਉਸ ਕੋਰੀਅਰ ਵਿੱਚ ਇੱਕ ਪੁਰਾਣੀ ਪੈਂਟ ਨਿਕਲੀ ਜਿਸ ਦੇ ਸਬੰਧ ਵਿੱਚ ਮੈਂ ਕੋਰੀਅਰ ਵਾਲੇ ਨੂੰ ਕਿਹਾ ਕਿ ਇਸ ਵਿੱਚ ਜੋ ਸਮਾਨ ਮੰਗਵਾਇਆ ਸੀ ਉਹ ਨਹੀਂ ਹੈ ਤਾਂ ਕੋਰੀਅਰ ਵਾਲੇ ਨੇ ਕਿਹਾ ਕਿ ਇਸ ਵਿੱਚ ਮੇਰਾ ਤਾਂ ਕੀ ਕਸੂਰ ਹੈ ਮੈਂ ਤਾਂ ਕੋਰੀਅਰ ਵਾਲਾ ਹਾਂ ਤੁਸੀਂ ਉਹਨਾਂ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਪੰਡਿਤ ਵਿਜੇ ਦੈਂਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਤੇ ਠੱਗੀ ਮਾਰਨ ਵਾਲੀਆਂ ਫਰਜ਼ੀ ਕੰਪਨੀਆਂ ਦੇ ਕਈ ਪੇਜ ਚੱਲ ਰਹੇ ਹਨ ਇਸ ਲਈ ਉਹਨਾਂ ਤੋਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਠੱਗ ਪੈਸੇ ਭੇਜਣ ਅਤੇ ਬੈਂਕ ਜਾਣਕਾਰੀ ਲੈਣ ਲਈ OTP ਜਾਂ ਨਿੱਜੀ ਦਸਤਾਵੇਜ਼ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਹੈ ਕਿ ਕਿਸੇ ਅਣਜਾਣ ਵਿਅਕਤੀ ਦੀ ਫਰੈਂਡ ਰਿਕਵੈਸਟ, ਲਿੰਕ ਜਾਂ ਪੈਸਿਆਂ ਦੀ ਮੰਗ ’ਤੇ ਤੁਰੰਤ ਭਰੋਸਾ ਨਾ ਕੀਤਾ ਜਾਵੇ ਕਿਉਂਕਿ ਠੱਗ ਲੋਕ ਠੱਗੀ ਮਾਰਨੀ ਆ ਨਵੀਆਂ ਨਵੀਆਂ ਸਕੀਮਾਂ ਵਿੱਚ ਭੋਲੇ ਭਾਲੇ ਲੋਕਾਂ ਨੂੰ ਫਸਾ ਰਹੇ ਹਨ। ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਰਤ ਵਿੱਚ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ ਅਤੇ ਹੋਰਨਾਂ ਨੂੰ ਵੀ ਸੁਚੇਤ ਕੀਤਾ ਜਾਵੇ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *