ਅੰਮ੍ਰਿਤਸਰ /ਭਿੱਖੀਵਿੰਡ 3 ਅਗਸਤ (ਮਨਜੀਤ ਸਿੰਘ ਸ਼ੇਰਗਿੱਲ )=ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਿਆਲਾ ਵਿਖੇ ਚੱਲ ਰਹੀਆਂ ਸਰਕਾਰੀ ਸਕੂਲ ਜੋਨਲ ਖੇਡਾਂ ਦਰਮਿਆਨ ਫੁੱਟਬਾਲ ਦੇ ਮੁਕਾਬਲੇ ਹੋਏ। ਜਿਸ ਵਿੱਚ ਸਰਕਾਰੀ ਹਾਈ ਸਕੂਲ ਮਹਿਮੂਦਪੁਰਾ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਲੜਕਿਆਂ ਨੇ ਦੂਸਰਾ ਸਥਾਨ ਹਾਸਿਲ ਕੀਤਾ ਇਸ ਮੌਕੇ ਅਧਿਆਪਕ ਜਸਪਾਲ ਸਿੰਘ ਤੇ ਕੋਚ ਤਰਸੇਮ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਖੇਡਾਂ ਵਿੱਚ ਵੀ ਅੱਗੇ ਵਧਣ ਲਈ ਪ੍ਰੇਰਿਆ ।ਇਸ ਦੌਰਾਨ ਸਕੂਲ ਦਾ ਸਾਰਾ ਸਟਾਫ ਮੈਡਮ ਕੰਚਨ ,ਗੁਰਦਿਆਲ ਸਿੰਘ ,ਪਵਨ ਕੁਮਾਰ ,ਰੁਪਿੰਦਰ ਕੌਰ, ਸਿਮਰਨ ,ਮਨਜਿੰਦਰ ਸਿੰਘ ਤੇ ਹਰਨੇਕ ਸਿੰਘ ਹਾਜ਼ਰ ਸਨ।






