ਬਿਜਲੀ ਦੇ ਲੰਮੇ ਕੱਟਾਂ ਤੋਂ ਘਰੇਲੂ ਖਪਤਕਾਰ ਦੁਖੀ–ਸੰਧੂ ,ਸ਼ਰਮਾ, ਰਤਨਪਾਲ 

Spread the love

ਕਪੂਰਥਲਾ, 10 ਜੂਨ (ਕੌੜਾ )- ਝੋਨੇ ਦੀ ਬਜਾਈ ਅਜੇ ਸ਼ੁਰੂ ਹੋਈ ਹੈ ਪਰ ਘਰੇਲੂ ਖਪਤਕਾਰਾਂ ਲਈ ਬਿਜਲੀ ਦੇ ਲੰਮੇ ਕੱਟ ਜਾਂ 15 -20 ਮਿੰਟ ਆਈ ਤੇ ਫਿਰ ਚਲੀ ਗਈ , ਨੇ ਲੋਕਾਂ ਨੂੰ ਪਰੇਸ਼ਾਨ ਕਰ ਛੱਡਿਆ ਹੈ। ਝੋਨੇ ਦੀ ਫਸਲ ਲਈ ਅੱਠ ਘੰਟੇ ਬਿਜਲੀ ਦੀ ਸਪਲਾਈ ਦੇਣਾ ਚੰਗੀ ਗੱਲ ਹੈ ਪਰ ਘਰੇਲੂ ਖਪਤਕਾਰਾ ਨੂੰ ਬਿਜਲੀ ਸਪਲਾਈ ਨਾ ਮਿਲੇ ਬਹੁਤ ਮਾੜਾ ਵਰਤਾਰਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੀਰਤਨਪਾਲ ਸੰਧੂ, ਮੈਂਬਰ ਪੰਚਾਇਤ ਧੀਰਜ ਕੁਮਾਰ ਸ਼ਰਮਾ ਤੇ ਲਖਵਿੰਦਰ ਸਿੰਘ ਰਤਨਪਾਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੈ। ਪੈ ਰਹੀ ਸਖਤ ਗਰਮੀ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਲਈ ਬੜਾ ਔਖਾ ਹੈ। ਅਜਿਹੀ ਪੈ ਰਹੀ ਗਰਮੀ ਵਿੱਚ ਟੈਂਕੀ ਵਿੱਚ ਪਾਣੀ ਹੋਏ ਤਾਂ ਕੋਈ ਨਹਾ ਲੈਂਦਾ ਹੈ ਜਾਂ ਕੋਈ ਗਿੱਲਾ ਕੱਪੜਾ ਕਰਕੇ ਉੱਤੇ ਲੈ ਲੈਂਦਾ ਹੈ । ਪਰ ਜੇਕਰ ਟੈਂਕੀ ਵਿੱਚ ਪਾਣੀ ਹੀ ਨਾ ਹੋਇਆ ਤਾਂ ਉਹ ਕੀ ਕਰੇਗਾ। ਜੇਕਰ ਬਿਜਲੀ ਦੋ ਦੋ ਘੰਟੇ ਨਾ ਆਈ ਤਾਂ 43- 44 ਦੇ ਤਾਪਮਾਨ ਵਿੱਚ ਬੰਦਾ ਕਿੱਧਰ ਜਾਵੇ। ਇਸ ਦਾ ਖਿਆਲ ਰੱਖਣਾ ਬਿਜਲੀ ਵਿਭਾਗ ਅਤੇ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ।

  • Related Posts

    ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਤਿਆਰ ਕੀਤੇ ਗਏ ਦੋ ਬੈਡਮਿੰਟਨ ਗਰਾਊਂਡਾਂ ਦਾ ਉਦਘਾਟਨ ਵਿਧਾਇਕ ਜੈਤੋ ਨੇ ਕੀਤਾ

    Spread the love

    Spread the love ਜੈਤੋ 12 ਜੂਨ (ਗੁਰਦੀਪ ਸਿੰਘ ਢਿੱਲੋਂ ); ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਸੰਤ ਰਿਸ਼ੀ ਰਾਮ ਜੀ ਦੀ ਅਗਵਾਈ ਹੇਠ ਰੇਲਵੇ ਵਿਭਾਗ ਜੈਤੋ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜੈਤੋ ਦੇ…

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    Leave a Reply

    Your email address will not be published. Required fields are marked *