ਬੀ ਡੀ ਪੀ ਓ ਨੂੰ ਬਦਲ ਕੇ ਕੀਤਾ ਸ਼ਲਾਘਾਯੋਗ ਕੰਮ – ਸਾਹੀ

Spread the love

 ਕਪੂਰਥਲਾ , 8 ਅਪ੍ਰੈਲ (ਕੌੜਾ)- ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਲੇਖਾਕਾਰ ਤੋਂ ਬਣੇ ਬੀ.ਡੀ.ਪੀ.ਓ ਸੁਲਤਾਨਪੁਰ ਲੋਧੀ ਤੋਂ ਚਾਰਜ ਵਾਪਿਸ ਲੈ ਕੇ ਫਿਰ ਤੋਂ ਲੇਖਾਕਾਰ ਬਣਾਉਣ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੇਰੀ ਨਾਲ ਲਿਆ ਗਿਆ ਦਰੁਸਤ ਫੈਸਲਾ ਹੈ। ਉਹਨਾਂ ਦੋਸ਼ ਲਗਾਇਆ ਕਿ ਬੀ. ਡੀ. ਪੀ. ਓ. ਕਾਲ ਦੌਰਾਨ ਅਵਤਾਰ ਸਿੰਘ ਵੱਲੋਂ ਸਾਰੇ ਹਲਕੇ ਵਿੱਚ ਕੀਤੀ ਲੁੱਟ ਦੀ ਜਾਂਚ ਕਰਵਾਉਣ ਲਈ ਵਿਜੀਲੈਂਸ ਇਨਕੁਆਰੀ ਕਰਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਉਕਤ ਬੀਡੀਪੀਓ ਦਾ ਰਿਸ਼ਵਤ ਖੋਰੀ ਦਾ ਮਸਲਾ ਵਿਧਾਨ ਸਭਾ ਵਿੱਚ ਵੀ ਗੂੰਜਿਆ ਸੀ। ਪਰ ਕਾਰਵਾਈ ਬੁਹਤ ਲੇਟ ਹੋਈ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਮੇਰੇ ਨਿੱਜੀ ਘਰ ਦਾ 50 ਕੁ ਫੁੱਟ ਰਸਤਾ ਬਣਨ ਵਾਲਾ ਰਹਿੰਦਾ ਹੈ। ਜਿਸ ਲਈ ਮੈਂ ਉਕਤ ਬੀਡੀਪੀਓ ਨੂੰ ਮਿਲ ਕੇ ਰਸਤਾ ਬਣਾਉਣ ਲਈ ਆਖਿਆ ਸੀ ਜੋ ਨੂਰਪੁਰ ਦੀ ਪੰਚਾਇਤ ਵੱਲੋਂ ਮਤਾ ਪਾ ਕਿ ਡੀ.ਡੀ.ਪੀ.ਓ ਕਪੂਰਥਲਾ ਤੋਂ ਵੀ ਪਾਸ ਕਰਵਾਇਆ ਗਿਆ ਸੀ। ਪਰ ਬੀ.ਡੀ.ਪੀ.ਓ. ਨੇ ਮੇਰੇ ਤੋਂ ਵੀ 50,000 ਰੂਪਏ ਦੀ ਕਥਿਤ ਤੌਰ ਤੇ ਰਿਸ਼ਵਤ ਮੰਗੀ ਸੀ। ਇੱਕ ਹਫ਼ਤਾ ਪਹਿਲਾਂ ਵੀ ਮੈਂ ਇਸ ਨੂੰ ਮਿਲ ਕੇ ਕਿਹਾ ਸੀ ਕਿ ਇਹ ਕੰਮ ਕਰਦੇ ਨਹੀਂ ਤਾਂ ਮੈਂ ਤੇਰੀ ਸ਼ਿਕਾਇਤ ਆਪਣੀ ਹਾਈ ਕਮਾਂਡ ਕੋਲ ਕਰ ਦੇਣੀ ਹੈ। ਜਿਸਦੇ ਜਵਾਬ ਚ ਬੀਡੀਪੀਓ ਨੇ ਕਿਹਾ ਕਿ ਤੁਹਾਡੀ ਹਾਈ ਕਮਾਂਡ ਨੇ ਹੀ ਸਾਨੂੰ ਪੈਸੇ ਇਕੱਠੇ ਕਰਨ ਲਈ ਕਿਹਾ ਹੋਇਆ ਹੈ। ਤੁਸੀਂ ਜਿਥੇ ਮਰਜ਼ੀ ਸ਼ਿਕਾਇਤ ਕਰ ਲਵੋ। ਜਥੇਦਾਰ ਸਾਹੀ ਨੇ ਕਿਹਾ ਇਸ  ਲੇਖਾਕਾਰ ਨੇ ਪਿੰਡ ਨੂਰਪੁਰ ਵਿੱਚ ਕਥਿਤ ਬਹੁਤ ਪੈਸੇ ਲੈ ਕੇ ਲੋਕਾਂ ਦੀਆਂ ਨਿੱਜੀ ਜ਼ਮੀਨਾਂ ਵਿੱਚ ਕੰਧਾਂ ਉਸਾਰ ਕੇ ਨਜਾਇਜ਼ ਕਬਜ਼ੇ ਕਰਵਾਏ ਹਨ ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *