ਨਵਾਂਸ਼ਹਿਰ 31 ਜੁਲਾਈ (ਜਤਿੰਦਰਪਾਲ ਸਿੰਘ ਕਲੇਰ):=ਬੀਤੇ ਦਿਨੀਂ ਰਸੋਈ ਗੈਸ ਸਿਲੰਡਰ ਨਾਲ ਵਾਪਰੀ ਦੁਖਦਾਇਕ ਘਟਨਾ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਉਪਰੰਤ ਅਕਾਲ ਚਲਾਣਾ ਕਰ ਗਏ ਬੀਬੀ ਮਨਜੀਤ ਕੌਰ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਜਗਤਪੁਰ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ।ਵਿਛੜੀ ਰੂਹ ਬੀਬੀ ਮਨਜੀਤ ਕੌਰ, ਰੋਜ਼ਾਨਾ ‘ਅਜੀਤ’ ਉਪ ਦਫ਼ਤਰ ਨਵਾਂਸ਼ਹਿਰ ਦੇ ਇੰਚਾਰਜ ਅਤੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਨਵਾਂਸ਼ਹਿਰ ਇਕਾਈ ਦੇ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਦੇ ਵੱਡੀ ਭੈਣ ਜੀ ਸਨ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਪ੍ਰਦੀਪ ਸਿੰਘ ਵੱਲੋਂ ਦਿਖਾਈ ਗਈ।ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਅਤੇ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਕੁਲਜੀਤ ਸਿੰਘ ਸਰਹਾਲ, ਸੰਤੋਖ ਸਿੰਘ ਮੱਲਾ, ਸਤਿੰਦਰ ਕੌਰ ਕਲੇਰ (ਚੇਅਰਮੈਨ ਬਲਾਕ ਸੰਮਤੀ ਬੰਗਾ), ਸੁਰਿੰਦਰ ਕੁਮਾਰ ਚੱਡਾ (ਪ੍ਰਧਾਨ ਵਪਾਰ ਮੰਡਲ), ਮਹਿੰਦਰ ਪਾਲ ਸਿੰਘ ਝਮਟ, ਮੋਹਣ ਲਾਲ ਬੰਗਾ, ਸੋਹਣ ਲਾਲ ਢੰਡਾ, ਪਵਨਦੀਪ ਗੁਣਾਚੌਰ, ਹਰਵੰਤ ਸਿੰਘ ਸੂੰਡ ਆਦਿ ਸ਼ਾਮਲ ਸਨ।ਪੱਤਰਕਾਰ ਭਾਈਚਾਰੇ ਵਿੱਚੋਂ ਦੀਦਾਰ ਸਿੰਘ ਸ਼ੇਤਰਾ, ਅਮਰੀਕ ਸਿੰਘ ਢੀਂਡਸਾ, ਅਮਰੀਕ ਕਟਾਰੀਆ, ਸੁਖਜਿੰਦਰ ਸਿੰਘ ਭੰਗਲ, ਜੋਗੇਸ਼ ਮਲਹੋਤਰਾ, ਹਰਵਿੰਦਰ ਸਿੰਘ, ਜਤਿੰਦਰ ਪਾਲ ਸਿੰਘ ਕਲੇਰ, ਸੁਖਦੇਵ ਸਿੰਘ ਉੜਾਪੜ, ਸੰਜੀਵ ਬੌਬੀ, ਜਿੰਦਰ ਢੱਕ ਮਜਾਰਾ, ਬਲਵੀਰ ਸਿੰਘ (ਸਾਬਕਾ ਸਰਪੰਚ), ਗੁਦਾਵਰ ਸਿੰਘ (ਸਰਪੰਚ), ਮਨਪ੍ਰੀਤ ਸਿੰਘ ਖਾਰਾ, ਜਥੇਦਾਰ ਅਮਰੀਕ ਸਿੰਘ, ਪ੍ਰੇਮ ਨਾਥ, ਪਾਲ ਧਰਮਵੀਰ, ਪਾਲ ਸੁਰਿੰਦਰ, ਕਰਮ ਹਰਮਿੰਦਰ ਪਿੰਟੂ, ਮਨਜਿੰਦਰ ਸਿੰਘ, ਮਨਜੀਤ ਜਪੋਵਾਲ, ਚੰਨੀ ਪਠਲਾਵਾ, ਗੁਰਜਿੰਦਰ ਗੁਰੂ, ਨਵਕਾਤ ਭਰੋ ਮਜਾਰਾ , ਨਛੱਤਰ ਸਿੰਘ ਬਹਿਰਾਮ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਕਰੀਬੀ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਹਾਜ਼ਰ ਸਨ।ਕੈਪਸ਼ਨ: ਬੀਬੀ ਮਨਜੀਤ ਕੌਰ ਦੇ ਅੰਤਿਮ ਸਸਕਾਰ ਮੌਕੇ ਅਗਨੀ ਦਿਖਾਉਂਦੇ ਸਪੁੱਤਰ ਪ੍ਰਦੀਪ ਸਿੰਘ ਨਾਲ ਭਰਾ ਜਸਬੀਰ ਸਿੰਘ ਨੂਰਪੁਰ ਤੇ ਹੋਰ।