ਬ੍ਰਿਗੇਡੀਅਰ ਰਾਜ ਕੁਮਾਰ ਦੇ ਫਾਰਮ ‘ਤੇ ਜੁੜਿਆ ਠਾਠਾਂ ਮਾਰਦਾ ਇਕੱਠ; ਮਿੱਤਰ ਮਿਲਣੀ ਨੇ ਸਿਆਸੀ ਹਲਕਿਆਂ ‘ਚ ਛੇੜੀ ਨਵੀਂ ਚਰਚਾ – ਨਰਾਜ਼ ਆਗੂਆਂ ਤੇ ਵਰਕਰਾਂ ਨੇ ਪਹੁੰਚ ਕੇ ਜਤਾਇਆ ਇੱਕਜੁਟਤਾ ਦਾ ਪ੍ਰਗਟਾਵਾ; ਪਾਰਟੀਬਾਜ਼ੀ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਸੈਂਕੜੇ ਪਤਵੰਤਿਆਂ ਨੇ ਭਰੀ ਹਾਜ਼ਰੀ

Spread the love
ਨਵਾਂਸ਼ਹਿਰ /ਕਾਠਗੜ੍ਹ, 12 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ):ਪੰਜਾਬ ਦੀ ਸਿਆਸਤ ਅਤੇ ਖਾਸ ਕਰਕੇ ਇਲਾਕੇ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਅੱਜ ਉਸ ਵੇਲੇ ਇੱਕ ਵੱਡਾ ਹੁਲਾਰਾ ਮਿਲਿਆ, ਜਦੋਂ ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਸੁੱਧਾਮਾਜਰਾ ਸਥਿਤ ਆਪਣੇ ਫਾਰਮ ਹਾਊਸ ‘ਤੇ ਇੱਕ ਵਿਸ਼ੇਸ਼ ‘ਮਿੱਤਰ ਮਿਲਣੀ’ ਸਮਾਗਮ ਕਰਵਾਇਆ ਗਿਆ। ਇਸ ਮਿੱਤਰ ਮਿਲਣੀ ਨੇ ਇਲਾਕੇ ਦੇ ਸਿਆਸੀ ਸਮੀਕਰਨਾਂ ਨੂੰ ਇੱਕ ਨਵੀਂ ਦਿਸ਼ਾ ਦਿੰਦਿਆਂ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਪ੍ਰੋਗਰਾਮ ਦੌਰਾਨ ਜਿੱਥੇ ਪਾਰਟੀ ਦੇ ਵਲੰਟੀਅਰਾਂ ਅਤੇ ਇਲਾਕੇ ਭਰ ਤੋਂ ਆਏ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ, ਉੱਥੇ ਹੀ ਪਿਛਲੇ ਕੁਝ ਸਮੇਂ ਤੋਂ ਨਰਾਜ਼ ਚੱਲ ਰਹੇ ਵੱਡੀ ਗਿਣਤੀ ਵਿੱਚ ਆਗੂਆਂ ਅਤੇ ਵਰਕਰਾਂ ਨੇ ਵੀ ਉਚੇਚੇ ਤੌਰ ‘ਤੇ ਪਹੁੰਚ ਕੇ ਬ੍ਰਿਗੇਡੀਅਰ ਰਾਜ ਕੁਮਾਰ ਦੀ ਸੁਹਿਰਦ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟਾਇਆ ਅਤੇ ਇੱਕਜੁਟਤਾ ਦਾ ਦਾਅਵਾ ਕੀਤਾ।ਇਸ ਮੌਕੇ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਅਤੇ ਵੱਖ-ਵੱਖ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੀ ਗਰਿਮਾ, ਮਰਿਆਦਾ ਅਤੇ ਸਿਧਾਂਤਾਂ ‘ਤੇ ਪਹਿਰਾ ਦੇਣ ਦਾ ਅਹਿਦ ਲਿਆ। ਬ੍ਰਿਗੇਡੀਅਰ ਰਾਜ ਕੁਮਾਰ ਨੇ ਵਰਕਰਾਂ ਅਤੇ ਵਲੰਟੀਅਰਾਂ ਨਾਲ ਸਿੱਧਾ ਸੰਵਾਦ ਰਚਾਉਂਦਿਆਂ ਕਿਹਾ ਕਿ ਪਾਰਟੀ ਹਮੇਸ਼ਾ ਇਮਾਨਦਾਰੀ, ਸੱਚਾਈ ਅਤੇ ਲੋਕ-ਸੇਵਾ ਦੇ ਰਸਤੇ ‘ਤੇ ਚੱਲਣ ਲਈ ਵਚਨਬੱਧ ਹੈ ਅਤੇ ਇਸੇ ਮਰਿਆਦਾ ਨੂੰ ਕਾਇਮ ਰੱਖਦਿਆਂ ਸੰਗਠਨ ਨੂੰ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਵਰਕਰ ਦਾ ਬਣਦਾ ਮਾਣ-ਸਤਿਕਾਰ ਬਹਾਲ ਰੱਖਿਆ ਜਾਵੇਗਾ।ਇਸ ਸਮਾਗਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਕਿ ਇਹ ਮਿੱਤਰ ਮਿਲਣੀ ਜਾਤ-ਪਾਤ ਅਤੇ ਪਾਰਟੀਬਾਜ਼ੀ ਦੀਆਂ ਰਵਾਇਤੀ ਲੀਹਾਂ ਤੋਂ ਉੱਪਰ ਉੱਠ ਕੇ ਇੱਕ ਸਾਂਝੇ ਮੰਚ ਵਜੋਂ ਉੱਭਰੀ। ਸਮਾਗਮ ਵਿੱਚ ਗੁੱਜਰ ਭਾਈਚਾਰੇ ਦੇ ਨਾਲ-ਨਾਲ ਜੱਟ ਭਾਈਚਾਰਾ ਅਤੇ ਹੋਰ ਤਮਾਮ ਬਿਰਾਦਰੀਆਂ ਦੇ ਸਿਆਣੇ ਤੇ ਪਤਵੰਤੇ ਸੱਜਣ ਬਰਾਬਰ ਰੂਪ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਵੱਖ-ਵੱਖ ਕਿਸਾਨ ਸੰਗਠਨਾਂ ਦੇ ਸੀਨੀਅਰ ਆਗੂਆਂ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਕਿਸਾਨ ਆਗੂ ਕੈਪਟਨ ਰਘਬੀਰ ਸਿੰਘ ਸ਼ਾਮਲ ਸਨ, ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ। ਇਕੱਠ ਵਿੱਚ ਮੌਜੂਦ ਬੁਲਾਰਿਆਂ ਨੇ ਜੋਸ਼ੀਲੇ ਅੰਦਾਜ਼ ਵਿੱਚ ਬੋਲਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਦਿਨ-ਰਾਤ ਮਿਹਨਤ ਕਰਕੇ ਪਾਰਟੀ ਦੀ ਝੋਲੀ ਵਿੱਚ ਵੱਡੀ ਜਿੱਤ ਪਾਉਣਗੇ। ਬ੍ਰਿਗੇਡੀਅਰ ਰਾਜ ਕੁਮਾਰ ਨੇ ਇਸ ਦੌਰਾਨ ਆਏ ਹੋਏ ਲੋਕਾਂ ਦੀਆਂ ਤਕਲੀਫ਼ਾਂ ਅਤੇ ਮੁਸ਼ਕਿਲਾਂ ਨੂੰ ਵੀ ਬਹੁਤ ਸੰਜੀਦਗੀ ਨਾਲ ਸੁਣਿਆ।ਇਸ ਹਾਈ-ਪ੍ਰੋਫਾਈਲ ਮਿੱਤਰ ਮਿਲਣੀ ਵਿੱਚ ਸਟੇਟ ਅਤੇ ਜ਼ਿਲ੍ਹਾ ਪੱਧਰ ਦੇ ਕਈ ਮੁੱਖ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਸਰਪੰਚ, ਪੰਚ ਅਤੇ ਬਲਾਕ ਸੰਮਤੀ ਮੈਂਬਰ ਸ਼ਾਮਲ ਹੋਏ। ਹਾਜ਼ਰ ਹੋਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਸਟੇਟ ਮੈਂਬਰ ਜਗਦੀਸ਼ ਕੁਮਾਰ ਕਰੀਮਪੁਰ ਚਾਹ ਵਾਲਾ, ਡਾਕਟਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸ਼ਾਂਤੀ ਬੱਸੀ, ਆਪ ਦੇ ਬਲਾਕ ਪ੍ਰਧਾਨ ਆਤਮਾ ਰਾਮ, ਬ੍ਰਹਮ ਕੁਮਾਰ ਕਰੀਮਪੁਰ, ਰਾਜ ਕੁਮਾਰ ਕਰੀਮਪੁਰ, ਜਸਵੰਤ ਰਾਏ ਫੋਜੀ ਕਰੀਮਪੁਰ, ਸਰਪੰਚ ਸੁਲੱਖਣ ਸਿੰਘ, ਬਲਿਹਾਰ ਸਿੰਘ, ਬਹਾਦਰ ਸਿੰਘ ਗੜੀ, ਬਹਾਦਰ ਸਿੰਘ ਹਿਆਤਪੁਰ, ਕੈਪਟਨ ਭਗਤ ਰਾਮ,  ਮਹਿੰਦਰ ਸਿੰਘ, ਪ੍ਰਦੀਪ ਕੁਮਾਰ, ਧਰਮਪਾਲ, ਨਿਰਮਲ ਕੁਮਾਰ, ਰਣਜੀਤ ਸਿੰਘ, ਕੈਪਟਨ ਬਲਿਹਾਰ ਸਿੰਘ, ਗੁਰਮੁਖ ਸਿੰਘ ਰੁੜਕੀ, ਗੁਰਮੁਖ ਸਿੰਘ ਜਾਡਲੀ, ਜਰਨੈਲ ਸਿੰਘ, ਸੁਰਿੰਦਰ ਸਿੰਘ, ਕੈਪਟਨ ਮਹਿੰਦਰ ਸਿੰਘ, ਪਰਗਣ ਸਿੰਘ, ਸਰਪੰਚ ਦਿਲਬਰ ਸਿੰਘ, ਸਰਪੰਚ ਬਗੀਚਾ ਸਿੰਘ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਸਤਪਾਲ ਸੋਨੂ, ਨਿਰਮਲ ਸਿੰਘ, ਬਿੱਕਰ ਸਿੰਘ, ਚਰਨ ਸਿੰਘ ਅਤੇ ਸਰਪੰਚ ਮਲਕੀਤ ਸਿੰਘ ਸ਼ਾਮਲ ਸਨ।ਇਸ ਦੇ ਨਾਲ ਹੀ ਲੁਧਿਆਣਾ ਅਤੇ ਹੋਰਨਾਂ ਜ਼ਿਲ੍ਹਿਆਂ ਤੋਂ ਪਹੁੰਚੇ ਆਗੂਆਂ ਵਿੱਚ ਬਲਾਕ ਸੰਮਤੀ ਮੈਂਬਰ ਚੌਧਰੀ ਚਰਨਜੀਤ ਟਕਾਰਲਾ, ਸਰਪੰਚ ਚੌਧਰੀ ਨਰੇਸ਼ ਬਾਗੋਵਾਲ, ਸੁਸਾਇਟੀ ਟੁੰਡੇਵਾਲ ਦੇ ਪ੍ਰਧਾਨ ਚੌਧਰੀ ਰਾਮ ਸ਼ਾਹ ਭੁੰਬਲਾ, ਸਾਬਕਾ ਸਰਪੰਚ ਚੌਧਰੀ ਓਮ ਪ੍ਰਕਾਸ਼ ਰਾਜੂਮਾਜਰਾ, ਸਰਪੰਚ ਰਾਧੇ ਸ਼ਿਆਮ ਭੁੰਬਲਾ, ਬਲਬੀਰ ਸਿੰਘ ਮਾਜਰਾ ਜੱਟਾਂ, ਗੁੱਜਰ ਭਵਨ ਲੁਧਿਆਣਾ ਦੇ ਵਾਈਸ ਪ੍ਰਧਾਨ ਜਗਦੀਸ਼ ਭੁੰਬਲਾ, ਲੁਧਿਆਣਾ ਗੁੱਜਰ ਵੈਲਫੇਅਰ ਦੇ ਚੇਅਰਮੈਨ ਸੁਖਵਿੰਦਰ ਸੁੱਖਾ, ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਅੰਕੁਸ਼ ਚੌਧਰੀ, ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਚੌਧਰੀ ਮਾਨਸੇਵਾਲ ਅਤੇ ਸਾਬਕਾ ਸਰਪੰਚ ਚੌਧਰੀ ਤੀਰਥ ਰਾਮ ਬੇਹਰੜੀ ਨੇ ਵੀ ਆਪਣੇ ਸਾਥੀਆਂ ਸਮੇਤ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ਾਨ ਵਧਾਈ। ਅਖੀਰ ਵਿੱਚ ਇਹ ਮਿੱਤਰ ਮਿਲਣੀ ਆਉਣ ਵਾਲੇ ਸਮੇਂ ਲਈ ਪਾਰਟੀ ਅੰਦਰ ਆਪਸੀ ਮਿਲਵਰਤਨ ਅਤੇ ਚੜ੍ਹਦੀ ਕਲਾ ਦਾ ਇੱਕ ਵੱਡਾ ਪ੍ਰਤੀਕ ਬਣ ਕੇ ਸਾਹਮਣੇ ਆਈ।
ਤਸਵੀਰ ਹਰਸਿਮਰਨ ਜੋਤ ਸਿੰਘ ਕਲੇਰ
  • Related Posts

    ਫ਼ਿਰੋਜ਼ਪੁਰ ਦੇ ਸਰਕਾਰੀ ਦਫ਼ਤਰਾਂ ‘ਚ ‘ਕੱਚੇ ਕਰਿੰਦਿਆਂ’ ਦੀ ਪੱਕੀ ਚੌਧਰ; ਜਨਤਾ ਪਰੇਸ਼ਾਨ, ਰਿਕਾਰਡ ਰਾਮ ਭਰੋਸੇ.

    Spread the love

    Spread the loveਫ਼ਿਰੋਜ਼ਪੁਰ 12 ਜੁਲਾਈ (ਅਸ਼ੋਕ ਭਾਰਦਵਾਜ ਕੀ ਤੁਸੀਂ ਕਦੇ ਫ਼ਿਰੋਜ਼ਪੁਰ ਦੇ ਸਰਕਾਰੀ ਦਫ਼ਤਰਾਂ ਵਿੱਚ ਆਪਣਾ ਕੋਈ ਕੰਮ ਕਰਵਾਉਣ ਗਏ ਹੋ? ਜੇ ਗਏ ਹੋ, ਤਾਂ ਤੁਸੀਂ ਸਿਸਟਮ ਦੇ ਅੰਦਰ ਚੱਲ ਰਹੀ…

    ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ

    Spread the love

    Spread the loveਬਰਨਾਲਾ ਮਿਤੀ: 12.07.2026 ਪੱਤਰ ਪੇ੍ਰਰਕ   ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਅਤੇ ਅਜ਼ਾਦ ਪ੍ਰੈੱਸ ਕਲੱਬ ਬਰਨਾਲਾ ਦੇ ਪ੍ਰਧਾਨ ਅਤੇ  ਮੀਡੀਆ ਇਡਵੈਜਰ ਆਪ ਸ. ਬਲਵੰਤ ਸਿੰਘ ਸਿੱਧੂ…

    Leave a Reply

    Your email address will not be published. Required fields are marked *