ਭਾਰਤ ਸਕਾਊਟਸ ਅਤੇ ਗਾਈਡਜ਼ ਵਲੋਂ ਸਫਲਤਾ ਪੂਰਵਕ ਆਯੋਜਿਤ ਕੀਤਾ ਟ੍ਰੇਨਿੰਗ ਕੈਂਪ। ਪੰਜਾਬ ਦੇ 102 ਅਧਿਆਪਕਾਂ ਦੀ ਬੇਸਿਕ ਅਤੇ ਐਡਵਾਂਸ ਟ੍ਰੇਨਿੰਗ ਹੋਈ ਸੰਪੰਨ।

Spread the love
ਨਵਾਂਸ਼ਹਿਰ 6 ਜੁਲਾਈ(  ਜਤਿੰਦਰ ਪਾਲ ਸਿੰਘ ਕਲੇਰ       )   ਬੀਤੇ ਦਿਨੀ ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਵਲੋਂ ਪੰਜਾਬ ਭਰ ਦੇ ਆਧਿਆਪਕਾਂ ਲਈ ਦੋਨੋ ਸ਼ੈਕਸ਼ਨਾਂ ਦੇ ਸੱਤ ਰੋਜਾ ਟ੍ਰੇਨਿੰਗ ਕੈਂਪ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ (ਸ਼ਿਮਲਾ) ਵਿਖੇ ਸਟੇਟ ਸਕੱਤਰ ਰੌਸ਼ਨ ਲਾਲ ਸੂਦ ਦੀ  ਨਿਰਦੇਸ਼ਨਾ ਮੁਤਾਬਕ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਉਂਕਾਰ ਸਿੰਘ ਅਤੇ ਨੈਸ਼ਨਲ ਹੈਡਕੁਆਰਟਰ ਦਿੱਲੀ ਵਲੋਂ ਪਹੁੰਚੇ ਕਰਨੈਲ ਸਿੰਘ ਐਲ ਟੀ ਰੋਵਰ ਦੀ ਅਗਵਾਈ ਵਿੱਚ ਸਫ਼ਲਤਾ ਪੂਰਵਕ ਸੰਪੰਨ ਹੋਏ। ਬੇਸਿਕ ਅਤੇ ਐਡਵਾਂਸ ਕੱਬ, ਸਕਾਊਟ, ਗਾਈਡ, ਰੋਵਰ, ਰੇਜ਼ਰ ਆਦਿ ਪੱਧਰਾਂ ‘ਤੇ ਪੜਦੇ ਵਿਦਿਆਰਥੀਆਂ ਨੂੰ ਸਕਾਊਟਿੰਗ ਗਤੀਵਿਧੀਆਂ ਚਲਾਉਣ ਲਈ ਟ੍ਰੇਂਡ ਕੀਤਾ ਗਿਆ। ਟ੍ਰੇਨਿੰਗ ਦੌਰਾਨ ਫਲੈਗ ਸੈਰੇਮਨੀ,ਬੀ ਪੀ ਸਿਕਸ, ਇਤਿਹਾਸ, ਰੋਟਾ, ਕਿੱਟ,ਐਸ਼ਟੀਮੇਸ਼ਨ, ਨਕਸ਼ਾ,ਕੰਪਾਸ, ਐਸ਼ਟੀਮੇਸ਼ਨ, ਮੁੱਢਲੀ ਸਹਾਇਤਾ, ਪੈਟਰੋਲ ਸ਼ਿਸ਼ਟਮ, ਯੋਗ, ਨਿਰੀਖਣ, ਸਕਾਊਟਿੰਗ ਵਰਦੀ, ਯੁਨਿਟ ਬਨਾਉਣਾ, ਰਿਕਾਰਡ ਰੱਖਣਾ, ਯੁਨਿਟ ਰਜਿਸ਼ਟਰ ਕਰਨਾ, ਰਿਕਾਰਡ ਰੱਖਣਾ, ਟ੍ਰੈਕਿੰਗ, ਸ਼ੈਸ਼ਨ ਮੈਥਿਡ, ਕੈਂਪ ਫਾਇਰ, ਸਰਬ ਧਰਮ ਪ੍ਰਾਥਨਾਂ, ਝੰਡਿਆਂ ਬਾਰੇ ਜਾਣਕਾਰੀ, ਸਿੱਖਿਆ ਗ੍ਰਹਿਣ ਕਰਦਿਆਂ ਆਪਸੀ ਮਿਲਵਰਤਣ , ਭਾਈਚਾਰਕ ਸ਼ਾਂਝ ਆਦਿ ਦੀ ਜਾਣਕਾਰੀ ਪੈਟਰੋਲਾਂ ਵਿੱਚ ਵੰਡ ਕੇ ਵਿਵਹਾਰਿਕ ਤਰੀਕੇ ਨਾਲ 102 ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਗਈ। ਸ਼ੈਸ਼ਨਾਂ ਤੋਂ ਇਲਾਵਾ ਹਰ ਰੋਜ਼ ਟੈਸ਼ਟਿੰਗ ਲਈ ਐਸ ਟੀ ਏ ਦੇ ਸ਼ੈਸ਼ਨਾਂ ਦੇ ਬੇਸ ਵੀ ਆਯੋਜਿਤ ਕੀਤੇ ਜਾਂਦੇ ਰਹੇ। ਕੈਂਪ ਦੌਰਾਨ ਸਟੇਟ ਚੀਫ ਕਮਿਸ਼ਨਰ ਡਾ ਸੁਖਬੀਰ ਸਿੰਘ ਬੱਲ ਵਲੋਂ ਵੀ ਸ਼ਿਰਕਤ ਕੀਤੀ ਗਈ। ਕੈਂਪਰਾਂ ਨੂੰ ਸਕਾਊਟਿੰਗ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਊਣ ਲਈ ਪ੍ਰੇਰਿਤ ਕੀਤਾ। ਕੈਪਾਂ ਦੌਰਾਨ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ,ਜਗਤਾਰ ਸਿੰਘ ਸੰਗਰੂਰ, ਸ੍ਰੀਮਤੀ ਨੀਟਾ ਕਸ਼ਿਅਪ SOC (G) ,ਨਿਰਲੇਪ ਕੌਰ, ਅਨੂ ਮਲਹੋਤਰਾ, ਸਰਬੁਟਾ ਸਿੰਘ, ਪਵਨ ਕੁਮਾਰ, ਗੁਰਿੰਦਰਪਾਲ ਸਿੰਘ, ਸੁਖਪਾਲ ਸਿੰਘ, ਰਣਜੀਤ ਸਿੰਘ, ਡਾ ਸੁਤੰਤਰ ਸਿੰਘ, ਦੇਸਰਾਜ ਸਿੰਘ, ਦਿਪਾਂਸ਼ੂ, ਏ ਐਸ ਓ ਸੀ ਮਨਜੀਤ ਕੌਰ, ਜਤਿੰਦਰ ਸਿੰਘ ਐਡਵੈਂਚਰ ਇੰਸਟੱਕਟਰ, ਨਿਸ਼ਾਨ ਸਿੰਘ ਆਦਿ ਦਾ ਟ੍ਰੇਨਿੰਗ ਟੀਮ ‘ਚ ਵਿਸ਼ੇਸ਼ ਯੋਗਦਾਨ ਰਿਹਾ। ਕੈਂਪਰ ਆਕਾਸ਼ਦੀਪ ਸਿੰਘ ਵਲੋਂ ਬਣਾਏ ਪੈਂਸਿਲ ਸਕੈੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ। ਕੈਂਪ ਦੌਰਾਨ ਵਾਈਡ ਗੇਮਾਂ, ਨਾਈਟ ਹਾਈਕ, ਖੋਜ਼ ਦੇ ਚਿੰਨ ਆਦਿ ਦੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਯੁਨਿਟ ਲੀਡਰ ਦੇ ਰੋਲ ਅਤੇ ਜ਼ਿੰਮੇਵਾਰੀ ਵਿਸ਼ੇ ਤੇ ਵੀ ਸ਼ੈਸ਼ਨ ਲਿਆ ਗਿਆ। ਕੈਂਪਰਾਂ ਨੇ ਪੈਟਰੋਲ ਵਾਈਜ਼ ਖਾਣਾ ਵਰਤਾਉਣਾ, ਨਿਰੀਖਣ ਕਰਨਾ, ਸ਼ੈਸ਼ਨ ਤਿਆਰੀ ਆਦਿ ਸੇਵਾਵਾਂ ਨੂੰ ਚਾਈਂ ਚਾਈਂ ਵਾਰੀ ਸਿਰ ਨਿਭਾਇਆ। ਸਮਾਪਨ ਸਮਾਰੋਹ ਸਮੇਂ ਡਾ. ਰੁਪਿੰਦਰ ਸਿੰਘ ਅਤੇ ਸਾਥੀਆਂ ਵਲੋਂ ਕੈਂਪ ਰਿਪੋਰਟ ਪੇਸ਼ ਕੀਤੀ ਗਈ। ਉਂਕਾਰ ਸਿੰਘ ਨੇ ਬੋਲਦਿਆਂ ਦੱਸਿਆ ਕਿ ਹੁਣ ਪੰਜਾਬ ਸਕਾਊਟਿੰਗ ਟੀਮ  ਹੋਰ ਮਜਬੂਤੀ ਨਾਲ ਕਾਰਜਸ਼ੀਲ ਹੋਵੇਗੀ।  ਸ੍ਰ ਕਰਨੈਲ ਸਿੰਘ ਜੀ ਦੁਆਰਾ ਜਿੱਥੇ ਟ੍ਰੇਨਿੰਗ ਸੈਂਟਰ ਦੀ ਖੂਬਸੁਰਤੀ ਦੀ ਪ੍ਰਸੰਸਾ ਕੀਤੀ ਉਥੇ ਕੈਂਪਰਾਂ ਦੁਆਰਾ ਦਿੱਤੇ ਸਹਿਯੋਗ ਦੀ ਵੀ ਭਰਪੂਰ ਸਲਾਘਾ ਦੇ ਸ਼ਬਦ ਸੁਨਣ ਨੂੰ ਮਿਲੇ।  ਅਨੇਕਾ ਨਵੀਆਂ ਯਾਦਾਂ ਛੱਡਦਾ ਕੈਂਪ ਸਮਾਪਤ ਹੋ ਗਿਆ॥
  • Related Posts

    ਤਰਨ ਤਾਰਨ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਸੰਦੀਪ ਧਵਨ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਮੰਗਿਆ ਗੁਰੂ ਦਾ ਆਸ਼ੀਰਵਾਦ   ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਸਿਰੋਪਾਓ ਭੇਟ ਕਰਕੇ ਕੀਤਾ ਸਨਮਾਨਿਤ 

    Spread the love

    Spread the loveਪੱਟੀ*ਤਰਨ ਤਾਰਨ, 6 ਜੁਲਾਈ – ਕੰਵਲ ਦੀਪ ਸਾਬੀ / ਤਰੁਣ ਕਪੂਰ)।  ਤਰਨ ਤਾਰਨ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਸੰਦੀਪ ਧਵਨ ਨੇ ਅਹੁਦਾ ਸੰਭਾਲਣ ਉਪਰੰਤ ਸ੍ਰੀ ਦਰਬਾਰ ਸਾਹਿਬ ਸਾਹਿਬ…

    *ਜ਼ਿਲ੍ਹਾ ਚੋਣ ਅਫਸਰ ਨੇ100 ਫ਼ੀਸਦੀ ਗਣਨਾ ਫਾਰਮ ਡਿਜੀਟਾਈਜ਼ ਕਰਨ ਵਾਲੇ ਬੀ.ਐੱਲ.ਓ ਦਾ ਕੀਤਾ ਸਨਮਾਨ*  ਜ਼ਿਲ੍ਹੇ ‘ਚ ਘਰ-ਘਰ ਗਣਨਾ ਮੁਹਿੰਮ ਤਹਿਤ ਹੁਣ ਤੱਕ 2 ਲੱਖ ਤੋਂ ਵੱਧ ਫਾਰਮ ਹੋਏ ਡਿਜੀਟਾਈਜ਼

    Spread the love

    Spread the loveਪੱਟੀ/ਤਰਨ ਤਾਰਨ, 6 ਜੁਲਾਈ : ਕੰਵਲ ਦੀਪ ਸਾਬੀ/ ਤਰੁਣ ਕਪੂਰ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਦੀ ਅਗਵਾਈ ਹੇਠ 25 ਜੂਨ ਤੋਂ…

    Leave a Reply

    Your email address will not be published. Required fields are marked *