ਘਨੌਰ 12 ਜੁਲਾਈ (ਅਭਿਸ਼ੇਕ ਸੂਦ) ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਮੀਟਿੰਗ ਪਿੰਡ ਸਿੰਘਪੁਰਾ ਵਿਖੇ ਹੋਈ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਤੇ ਪੰਜਾਬ ਪ੍ਰਧਾਨ ਨਿਰਮਲ ਸਿੰਘ ਸੇਖਨ ਮਾਜਰਾ ਪਹੁੰਚੇ ਮੀਟਿੰਗ ਦੇ ਵਿੱਚ ਭਾਰਤ ਅਤੇ ਅਮਰੀਕਾ ਫ੍ਰੀ ਟਰੇਡ ਡੀਲ ਤੋਂ ਹੋਣ ਵਾਲੇ ਨੁਕਸਾਨ ਬਾਰੇ ਨੌਜਵਾਨਾਂ ਨੂੰ ਜਾਣੂ ਕਰਵਾਇਆ ਅਤੇ ਦੇਸ਼ ਬਚਾਓ ਮੋਰਚਾ ਵੱਲੋਂ ਰੱਖੇ ਗਏ 15 ਜੁਲਾਈ ਨੂੰ ਮੋਟਰਸਾਈਕਲ ਮਾਰਚ ਵਿੱਚ ਵੱਧ ਤੋਂ ਵੱਧ ਮੋਟਰਸਾਈਕਲ ਲੈ ਕੇ ਨੌਜਵਾਨਾਂ ਨੂੰ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਗੁਰਿੰਦਰ ਸਿੰਘ ਚੱਕਲਾ ਨੂੰ ਸਰਕਲ ਪ੍ਰਧਾਨ ਸਿੰਘਪੁਰਾ ਨਿਯੁਕਤ ਕੀਤਾ ਗਿਆ ਨਵ ਨਿਯੁਕਤ ਸਰਕਲ ਪ੍ਰਧਾਨ ਨੇ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਮੈਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਜਥੇਬੰਦੀ ਦਾ ਵਿਸਥਾਰ ਕਰਾਂਗਾ ਅਤੇ ਜਥੇਬੰਦੀ ਵਿੱਚ ਕਿਸਾਨ ਮਜ਼ਦੂਰ ਛੋਟੇ ਵਪਾਰੀ ਨੂੰ ਜੋੜਾਂਗੇ ਤੇ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਾਵਾਂਗਾ। ਇਸ ਮੌਕੇ ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਲੱਖਾ ਸਿੰਘ ਸੌੌਟੀ ਜਨਰਲ ਸਕੱਤਰ ਪੰਜਾਬ , ਸੋਨੂ ਕੁਆਰਟਰ ਦਫ਼ਤਰ ਇੰਚਾਰਜ, ਹਰਵਿੰਦਰ ਸਿੰਘ,ਤਰਨਜੀਤ ਸਿੰਘ, ਤੁਮਸਨ ਰਾਣਾ,ਨਿਤੀਸ਼ ਸ਼ਰਮਾ,ਜਤਿੰਦਰ ਸਿੰਘ, ਤੇਜਵੀਰ ਸਿੰਘ, ਰਮਨਜੀਤ ਸਿੰਘ, ਜਗਵਿੰਦਰ ਸਿੰਘ,ਅਰਸ਼ਪ੍ਰੀਤ ਸਿੰਘ, ਬਲਜੀਤ ਸਿੰਘ ਹਾਜ਼ਰ ਸਨ।






