ਮਦੀਨਾ ਡਿਜ਼ੀਟਲ ਐਕਸਰੇ ਸੈਂਟਰ ਦਾ ਡਾ ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਡਾ ਗੁਰਤੇਜ ਮਚਾਕੀ ਤੇ ਭਾਰਤ ਭੂਸ਼ਨ ਨੇ ਸਾਂਝੇ ਤੌਰ ਤੇ ਕੀਤਾ ਉਦਘਾਟਨ
ਸਾਦਿਕ, 21 ਨਵੰਬਰ (ਰਘਬੀਰ ਸਾਦਿਕ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ: 295 ਜ਼ਿਲ੍ਹਾ ਫ਼ਰੀਦਕੋਟ ਦੇ ਬਲਾਕ ਸਾਦਿਕ ਦੀ ਮਹੀਨਾਵਾਰ ਮੀਟਿੰਗ ਗੁਲਜ਼ਾਰ ਮਦੀਨਾ ਡਿਜ਼ੀਟਲ ਐਕਸ-ਰੇ ਸੈਂਟਰ ਅਤੇ ਫ਼ਿਜ਼ਿਓਥਰੈਪੀ ਸੈਂਟਰ ਤੇ ਕੀਤੀ ਗਈ ਜਿਸ ਵਿੱਚ ਸਭ ਤੋਂ ਪਹਿਲਾਂ ਬਲਾਕ ਦੇ ਸਟੇਜ ਸਕੱਤਰ ਵੱਲੋਂ ਸਾਰਿਆਂ ਨੂੰ ਜੀ ਆਇਆ ਆਖਿਆ ਗਿਆ ਪਿਛਲੇ ਦਿਨੀਂ ਡਾਕਟਰ ਵਰਿੰਦਰ ਸ਼ਰਮਾ ਜੀ ਦੇ ਸਤਿਕਾਰਯੋਗ ਦਾਦਾ ਜੀ ਪਰਵਾਰ ਨੂੰ ਸੰਦੀਵੀ ਵਿਛੋੜਾ ਦੇ ਜਾਣ ਤੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਬਲਾਕਾਂ ਦੇ ਅਹੁਦੇਦਾਰਾਂ ਵੱਲੋਂ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੀਟਿੰਗ ਦੌਰਾਨ ਵਿਸ਼ੇਸ ਤੌਰ ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਅਤੇ ਜ਼ਿਲ੍ਹਾ ਜਨਰਲ ਸਕੱਤਰ ਡਾ ਗੁਰਤੇਜ ਮਚਾਕੀ ਨੇ ਜ਼ਿਲ੍ਹਾ ਕਮੇਟੀ ਅਤੇ ਸਟੇਟ ਕਮੇਟੀ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ ਹੈ ਉਸ ਤੇ ਉਸ ਤੋਂ ਬਾਅਦ ਬਲਾਕ ਸਾਦਿਕ ਦੇ ਡਾ ਬਿੱਟੂ ਸਿੰਘ ਜੋ ਪਿੰਡ ਬੁੱਟਰ ਤੋਂ ਪਿਛਲੇ ਦਿਨੀ ਸਰਪੰਚ ਚੁਣੇ ਗਏ ਸਨ ਉਹਨਾਂ ਨੂੰ ਸਿਰੋਪਿਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਡਾ ਰਸ਼ਪਾਲ ਸਿੰਘ ਸੰਧੂ, ਡਾ ਗੁਰਤੇਜ ਮਚਾਕੀ ਅਤੇ ਡਾਕਟਰ ਭਾਰਤ ਭੂਸ਼ਣ ਅਤੇ ਹੋਰ ਸਮੂਹ ਅਹੁਦੇਦਾਰਾਂ ਵੱਲੋਂ ਡਿਜ਼ਿਟਲ ਐਕਸਰੇ ਮਸ਼ੀਨ ਦਾ ਉਦਘਾਟਨ ਰੀਬਨ ਕੱਟ ਕੇ ਸਾਂਝੇ ਤੌਰ ਤੇ ਕੀਤਾ ਗਿਆ ਅਤੇ ਉਸ ਤੋਂ ਬਾਅਦ ਗੁਲਜਾਰ ਮਦੀਨਾ ਵੱਲੋਂ ਡਾ ਰਸ਼ਪਾਲ ਸਿੰਘ ਸੰਧੂ ਨੂੰ ਲੋਈ ਅਤੇ ਗੁਲਦਸਤਾਂ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ ਜਗਰੂਪ ਸਿੰਘ ਸੰਧੂ, ਡਾ ਪਿੰਕਾ ਸੰਧੂ, ਡਾ ਪਰਮਜੀਤ ਸਿੰਘ, ਡਾ ਇਕਬਾਲ ਸਿੰਘ ਗੋਲੇਵਾਲਾ, ਡਾ ਗੁਰਮੀਤ ਸਿੰਘ, ਡਾ ਰਣਜੀਤ ਸਿੰਘ, ਡਾ ਧਰਮਪਾਲ ਸਿੰਘ, ਡਾ ਗੁਰਸੇਵਕ ਸਿੰਘ, ਡਾ ਚੰਦਰ ਸਿੰਘ,
ਡਾ ਟੇਕ ਸਿੰਘ ਬੱਬੂ, ਡਾ ਲਖਵਿੰਦਰ ਸਿੰਘ, ਡਾ ਮਨਪ੍ਰੀਤ ਸਿੰਘ, ਡਾ ਸੁਖਦੀਪ ਸਿੰਘ , ਡਾ ਪਵਨਪ੍ਰੀਤ ਸਿੰਘ, ਡਾ ਤਰਸੇਮ, ਡਾ ਹਮੀਰ ਸਿੰਘ, ਡਾ ਰੂਪ ਸਿੰਘ, ਡਾ ਜਗਵਿੰਦਰ ਸਿੰਘ, ਡਾ ਸੁਖਵੀਰ ਸਿੰਘ, ਡਾ ਧਰਮਿੰਦਰ ਸਿੰਘ, ਡਾ ਹਰਮੀਤ ਸਿੰਘ ਡਾ ਦੀਸ਼ਾ ਸਿੰਘ ਸਰਪੰਚ ਸਾਦਿਕ, ਡਾ ਬਲਜੀਤ ਸਿੰਘ, ਡਾ ਗੁਰਪ੍ਰੀਤ ਸਿੰਘ, ਡਾ ਬਿੰਦਰ ਸਿੰਘ ਤੋਂ ਇਲਾਵਾ ਆਦਿ ਹਾਜ਼ਰ ਸਨ।







