ਮਸਤ ਗੱਦੀ ਬਾਬਾ ਸੁਰਜੀਤ ਸਿੰਘ ਪਿੰਡ ਪਤਿਆਲਾਂ ਵਿੱਚ ਸਲਾਨਾ ਭੰਡਾਰੇ ਦਾ ਆਯੋਜਨ ਕੀਤਾ ਗਿਆ।

Spread the love
ਬਲਾਚੌਰ 21 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਸੱਤਲੁਜ ਦਰਿਆ ਕਿਨਾਰੇ ਵਸੇ ਪਿੰਡ ਪਤਿਆਲਾਂ ਵਿੱਚ ਮਸਤ ਗੱਦੀ ਬਾਬਾ ਸੁਰਜੀਤ ਸਿੰਘ ਵਿਖੇ 48ਵਾਂ ਸਲਾਨਾ ਭੰਡਾਰਾ ਬਾਬਾ ਸੁਰਜੀਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ। ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਸਾਰੀਆਂ ਧਾਰਮਿਕ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਪੰਜਾਬ ਦੀਆਂ ਨਾਮਵਰ ਗਾਇਕ ਪਾਰਟੀਆਂ ਜਿਨ੍ਹਾਂ ਵਿੱਚ ਕੇਸਰ ਕੌਲਗੜ੍ਹ, ਵਿਸਕੀ ਪਤਿਆਲਾਂ,ਹਰਮੇਸ਼ ਕੈਂਥ ਸਾਧੜਾ, ਜਰਨੈਲ ਸੋਨੀ ਐਂਡ ਪਾਰਟੀ ਰੋਪੜ ਵਾਲਿਆਂ ਵਲੋਂ ਧਾਰਮਿਕ ਭਜਨਾਂ ਨਾਲ ਸੰਗਤ ਨੂੰ ਨਿਹਾਲ ਕੀਤਾ। ਗਿਆਤ ਹੋ ਕਿ ਇਸ ਸਥਾਨ ਤੇ ਸੰਗਤਾਂ ਦੂਰੋਂ ਦੂਰੋਂ ਨਤਮਸਤਕ ਹੋਣ ਆਉਂਦੀਆਂ ਹਨ। ਪ੍ਰਬੰਧਕਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਸਨ। ਇਸ ਤਪਦੀ ਗਰਮੀ ਵਿੱਚ ਠੰਢੇ ਪਾਣੀ, ਚਾਹ ਪਕੌੜਿਆਂ ਦੇ ਲੰਗਰ, ਮਿਠਿਆਈਆਂ ਅਤੇ ਖੀਰ ਪੂੜਿਆਂ ਦੇ ਅਤੁੱਟ ਲੰਗਰ ਵਰਤਾਏ ਗਏ। ਬਾਬਾ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਐਮ ਬੀ ਜਲੰਧਰ, ਨਿਰਮਲ ਸਿੰਘ ਬੈਂਕ ਮੈਨੇਜਰ, ਇੰਸਪੈਕਟਰ ਸਤਨਾਮ ਸਿੰਘ ਜਲੰਧਰ, ਸਰਪੰਚ ਪਤਿਆਲਾਂ ਸ਼ਮਸ਼ੇਰ ਸਿੰਘ, ਸਰਪੰਚ ਘਨੌਲੀ ਬੇਗਮਪੁਰਾ ਕੁਲਦੀਪ ਸਿੰਘ, ਸਰਪੰਚ ਦਬੁਰਜੀ ਅਜੈਬ ਸਿੰਘ, ਸਰਪੰਚ ਪਿੰਡ ਅਹਿਮਦਪੁਰ ਮੁਕੇਸ਼ ਸਿੰਘ, ਸਰਪੰਚ ਪਿੰਡ ਚੱਕ ਢੇਰਾਂ ਗੁਰਦੇਵ ਸਿੰਘ ਸੈਣੀ,ਰਾਮ ਪਾਲ ਪ੍ਰਧਾਨ ਬਹੁਜਨ ਸਮਾਜ ਪਾਰਟੀ ਰੋਪੜ੍ਹ ਐਡਵੋਕੇਟ ਗੁਰਪ੍ਰਤਾਪ ਸਿੰਘ ਗਿੱਲ ਅਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਤਸਵੀਰ ਹਰਸਿਮਰਨ ਜੋਤ ਸਿੰਘ ਕਲੇਰ
  • Related Posts

    ਬਿਜਲੀ ਦਫਤਰ ਭਾਦਸੋਂ ਵਿਖੇ ਬਿਜਲੀ ਕਾਮਿਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਦਿੱਤਾ ਰੋਸ ਧਰਨਾ ।

    Spread the love

    Spread the love ਭਾਦਸੋਂ,22 ਜੁਲਾਈ (ਜਗਜੀਤ ਸਿੰਘ ਕੈਂਥ) :- ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ਤੇ ਅੱਜ ਸਬ ਡਵੀਜ਼ਨ ਭਾਦਸੋਂ ਦੇ ਮੁਲਾਜ਼ਮ,ਸਬ ਡਵੀਜ਼ਨ ਸਮਸਪੁਰ ਸਬ ਡਵੀਜ਼ਨ ਅਮਲੋਹ, ਸਬ ਡਵੀਜ਼ਨ…

    ਬਰਸਾਤ ਦਾ ਮੌਸਮ ਸਿਰ ਪਰ ਚੌਏ ਚ ਫਸੀ ਜੰਗਲੀ ਬੂਟੀ ਦੀ ਨਹੀ ਹੋਈ ਸਫਾਈ -ਧਰਮਸੋਤ

    Spread the love

    Spread the love ਭਾਦਸੋਂ, 22 ਜੁਲਾਈ ( ਜਗਜੀਤ ਸਿੰਘ ਕੈਂਥ ) ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੇ ਬੀਤੇ ਦਿਨੀ ਭਾਦਸੋਂ ਸਰਹੰਦ ਚੋਅ ਵਿਖੇ ਦੌਰਾ ਕੀਤਾ ਅਤੇ…

    Leave a Reply

    Your email address will not be published. Required fields are marked *