ਮਸੀਹ ਵੈਲਫੇਅਰ ਬੋਰਡ ਵਿੱਚ ਦਰਸ਼ਨ ਮਸੀਹ ਨੂੰ ਅਹਿਮ ਜ਼ਿੰਮੇਵਾਰੀ ਮਿਲਣ ‘ਤੇ ਕਰਵਾਇਆ ਸਨਮਾਨ ਸਮਾਗਮ           

Spread the love
ਤਪਾ ਮੰਡੀ 02 ਅਗਸਤ (ਗੋਲਡੀ ਵਿਆਸ)=ਆਮ ਆਦਮੀ ਪਾਰਟੀ ਵੱਲੋਂ ਮਸੀਹ ਭਾਈਚਾਰੇ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ, ਹਲਕਾ ਭਦੌੜ ਨਾਲ ਸੰਬੰਧਿਤ ਦਰਸ਼ਨ ਮਸੀਹ ਨੂੰ ਮਸੀਹ ਵੈਲਫੇਅਰ ਬੋਰਡ ਵਿੱਚ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਸਮੁੱਚੇ ਮਸੀਹ ਸਮਾਜ ਲਈ ਬਹੁਤ ਹੀ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ। ਇਸ ਖ਼ੁਸ਼ੀ ਦੇ ਮੌਕੇ ‘ਤੇ ਪਾਸਟਰ ਸੁਖਵਿੰਦਰ ਮਸੀਹ ਦੀ ਦੇਖ-ਰੇਖ ਹੇਠ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਪਦ-ਅਧਿਕਾਰੀਆਂ ਨੇ ਸ਼ਿਰਕਤ ਕੀਤੀ ਅਤੇ ਦਰਸ਼ਨ ਮਸੀਹ ਨੂੰ ਆਇਆਂ ਆਖਦਿਆਂ ਸਨਮਾਨਿਤ ਕੀਤਾ।ਇਸ ਸਮਾਗਮ ਦੇ ਮੁੱਖ ਮਹਿਮਾਨ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਬਾਸੀ , ਮਨੀਸ਼ ਕੁਮਾਰ ਵਾਈਸ ਪ੍ਰਧਾਨ ਵੱਲੋਂ ਪਾਸਟਰ ਸੁਖਵਿੰਦਰ ਮਸੀਹ ਨੂੰ ਮੁਬਾਰਕਬਾਦ ਦਿੰਦਿਆਂ ਹੋਇਆਂ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਦਰਸ਼ਨ ਮਸੀਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਮਸੀਹ ਸਮਾਜ ਦੀਆਂ ਮੁਸ਼ਕਲਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਸਮਾਗਮ ਦੌਰਾਨ ਮਸੀਹ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਜੱਸੀ ਬਾਸੀ,ਕਾਲਾ ਬੁਧ ਰਾਮ,ਹਰਜੀਤ ਪੁਰਬਾ
ਰਿੰਕਾ,ਵਿਨੋਦ ਕੁਮਾਰ ਕਾਲਾ( ਸਾਂ ਐਮ. ਸੀ)
ਧਰਮਪਾਲ ਸ਼ਰਮਾ (ਐੱਮ.ਸੀ.)ਜੋਨੀ (ਐੱਮ.ਸੀ.)
ਬੂਟਾ ਸਿੰਘ ਗਿੱਲ ਆਦਿ ਹਾਜ਼ਰ ਸਨ।
  • Related Posts

    ਚੋਣ ਕਮਿਸ਼ਨ ਨੂੰ ਲੈ ਕੇ ਕਾਂਗਰਸ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਿਸ਼ਾਨਾ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ, (ਮਨਜੀਤ ਸਿੱਧੂ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਂਗਰਸ…

    ਕਾਨਿਆਂਵਾਲੀ ਵਿੱਚ ਭਾਈ ਜਸ਼ਨ ਚਹਿਲ ਵੱਲੋਂ ਵਿਸ਼ਾਲ ਮੈਡੀਕਲ ਕੈਂਪ, 700 ਲੋਕਾਂ ਦੀ ਜਾਂਚ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਮਨਜੀਤ ਸਿੱਧੂ):- ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਮਾਜ ਸੇਵੀ ਭਾਈ ਜਸ਼ਨ ਚਹਿਲ ਵੱਲੋਂ ਐੱਨਜੀਓਜ਼ ਦੇ…

    Leave a Reply

    Your email address will not be published. Required fields are marked *