ਮਹਾਸੰਘ ਨੂੰ ਸਨਮਾਨਿਤ ਕੀਤਾ ਗਿਆ ਮੁਖੇਜਾ

Spread the love

ਬੱਸੀ ਪਠਾਣਾ, 02 ਅਪ੍ਰੈਲ (ਉਦੇ ਧੀਮਾਨ): ਬਹਾਵਲਪੁਰ ਸਭਾ ਭਵਾਨੀਗੜ੍ਹ ਤੇ ਬਹਾਵਲਪੁਰ ਸਭਾ ਯੂਥ ਵਿੰਗ ਭਵਾਨੀਗੜ੍ਹ ਵਲੋ ਬਹਾਵਲਪੁਰ ਬਰਾਦਰੀ ਦੇ ਸਹਿਯੋਗ ਨਾਲ ਬਹਾਵਲਪੁਰ ਭਵਨ ਦਾ ਨਿਰਮਾਣ ਕੀਤਾ ਗਿਆ। ਜਿਸ ਦਾ ਉਦਘਾਟਨ ਭਾਰਤੀਆ ਬਹਾਵਲਪੁਰ ਮਹਾਸੰਘ ਦੇ ਪ੍ਰਧਾਨ ਸ਼੍ਰੀ ਗਿਆਨ ਚੰਦ ਕਟਾਰੀਆ ਵਲੋ ਕੀਤਾ ਗਿਆ। ਜੋਤੀ ਪ੍ਰਚੰਡ ਸ਼੍ਰੀ ਕੂਦਨ ਗੋਗੀਆ ਮੇਅਰ ਨਗਰ ਨਿਗਮ ਪਟਿਆਲ ਵਲੋ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀਮਤੀ, ਨਰਿੰਦਰ ਕੌਰ ਭਰਾਜ ਐਮ ਐਲ ਏ ਸੰਗਰੂਰ ਸਨ। ਰਾਜਪੁਰਾ ਤੋ ਸ਼੍ਰੀ ਜਗਦੀਸ਼  ਕੁਮਾਰ ਜਗਾ ਸੀਨੀਅਰ ਵਾਈਸ ਪ੍ਰਧਾਨ ਭਾਰਤੀਆ ਬਹਾਵਲਪੁਰ ਮਹਾਸੰਘ ਤੇ ਹਲਕਾ ਇਨਚਾਰਜ ਬੀ,ਜੇ, ਪੀ ਰਾਜਪੁਰਾ ਰਾਜ ਕੁਮਾਰ ਸਚਦੇਵਾ, ਰਾਮ ਲਾਲ ਰਾਮਾ,ਬਲਦੇਵ ਕ੍ਰਿਸ਼ਨ ਹਸੀਜਾ ਤਿਨੋ ਪੰਜਾਬ ਪ੍ਰਧਾਨ ਭਾਰਤੀਆ ਬਹਾਵਲਪੁਰ ਮਹਾਸੰਘ ਪਹੁੰਚੇ ਹੋਏ ਸਨ। ਬਹਾਵਲਪੁਰ ਸਭਾ ਭਵਾਨੀਗੜ੍ਹ ਦੇ ਪ੍ਰਧਾਨ ਨਰੈਣ ਦਾਸ ਸਚਦੇਵਾ ਤੇ ਉਹਨਾ ਦੀ ਟੀਮ ਵਲੋ ਬਹਾਵਲਪੁਰ ਮਹਾਸੰਘ ਬਸੀ ਦੇ ਪ੍ਰਧਾਨ ਉਮ ਪ੍ਰਕਾਸ਼ ਮੁਖੇਜਾ, ਬਹਾਵਲਪੁਰ ਟਰਸਟ ਦੇ ਚੇਅਰਮੈਨ ਰਾਮ ਕਿਸ਼ਨ ਚੁੱਘ, ਟਰਸਟ ਦੇ ਪ੍ਰਧਾਨ ਕਿਸ਼ਨ ਛਾਬੜਾ, ਵਾਸਦੇਵ ਨੰਦਾ, ਕਰਮ ਚੰਦ ਬਤਰਾ, ਹਰੀਸ਼ ਮਟਰੋਜਾ ਨੂੰ ਸਨਮਾਨਿਤ ਕੀਤਾ ਗਿਆ। ਮੁਖੇਜਾ ਵਲੋ ਦਸਿਆ ਗਿਆ। ਬਹਾਵਲਪੁਰ ਭਵਨ ਜੈ ਬਹਾਵਲਪੁਰੀ, ਜੀਵੇ ਬਹਾਵਲਪੁਰੀ ਦੇ ਨਾਅਰਿਆਂ ਨਾਲ ਗੂਜ ਰਿਹਾ ਸੀ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *