ਮਾਛੀਵਾੜਾ ‘ਚ ਠੱਗੀ ਦਾ ਨਵਾਂ ਤਰੀਕਾ 100 ਰੁਪਏ ਦਾ “ਕੂਪਨ” ਸਕਰੈਚ ਕਰਵਾ ਕੇ ਲੋਕਾਂ ਨੂੰ ਲੁੱਟ ਰਹੇ ਠੱਗ  

Spread the love
ਮਾਛੀਵਾੜਾ ਸਾਹਿਬ, 15 ਜੁਲਾਈ (ਸੁੱਚਾ ਬੰਗੜ) -ਅੱਜਕੱਲ੍ਹ ਠੱਗ ਲੋਕਾਂ ਨੂੰ ਲੁੱਟਣ ਲਈ ਨਿੱਤ ਨਵੇਂ ਹਥਕੰਡੇ ਅਪਣਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਅੱਜ ਮਾਛੀਵਾੜਾ ਸਾਹਿਬ ਦੇ ਬਾਜ਼ਾਰ ‘ਚ ਸਾਹਮਣੇ ਆਇਆ। ਇੱਥੇ ਇੱਕ ਨੌਜਵਾਨ 100 ਰੁਪਏ ਦਾ ਕੂਪਨ ਸਕਰੈਚ ਕਰਵਾ ਕੇ ਲੋਕਾਂ ਨੂੰ ਮਹਿੰਗੇ ਇਨਾਮ ਦਾ ਲਾਲਚ ਦੇ ਕੇ ਆਪਣੇ ਜਾਲ ‘ਚ ਫਸਾ ਰਿਹਾ ਸੀ।   ਜਾਣਕਾਰੀ ਮੁਤਾਬਕ ਉਕਤ ਨੌਜਵਾਨ ਬਾਜ਼ਾਰ ‘ਚ ਘੁੰਮ-ਘੁੰਮ ਕੇ ਲੋਕਾਂ ਨੂੰ 100 ਰੁਪਏ ਦਾ ਕੂਪਨ ਦਿੰਦਾ ਹੈ ਅਤੇ ਉਸਨੂੰ ਸਕਰੈਚ ਕਰਨ ਲਈ ਕਹਿੰਦਾ ਹੈ। ਕੂਪਨ ਦੇ ਪਿੱਛੇ ਛੋਟੇ ਅੱਖਰਾਂ ‘ਚ ਸ਼ਰਤਾਂ ਲਿਖੀਆਂ ਹੁੰਦੀਆਂ ਹਨ। ਨੌਜਵਾਨ ਦਾ ਕਹਿਣਾ ਹੁੰਦਾ ਹੈ ਕਿ ਸਕਰੈਚ ਕਰਨ ਤੋਂ ਬਾਅਦ ਜੋ ਵੀ ਚੀਜ਼ ਨਿਕਲੇਗੀ, ਉਸਦੇ ਬਦਲੇ ਤੁਹਾਨੂੰ ਪੈਸੇ ਦੇਣੇ ਪੈਣਗੇ।ਬਾਜ਼ਾਰ ‘ਚੋਂ ਮਿਲੀ ਜਾਣਕਾਰੀ ਅਨੁਸਾਰ ਦੋ-ਤਿੰਨ ਵਿਅਕਤੀਆਂ ਨੇ ਉਸ ਤੋਂ ਕੂਪਨ ਲੈ ਕੇ ਸਕਰੈਚ ਕੀਤੇ। ਇੱਕ ਵਿਅਕਤੀ ਦੇ ਕੂਪਨ ‘ਚ “ਸੈਮਸੰਗ ਦਾ ਬਟਨਾਂ ਵਾਲਾ ਫੋਨ” ਨਿਕਲਿਆ। ਇਨਾਮ ਸੁਣ ਕੇ ਉਹ ਖੁਸ਼ ਹੋ ਗਿਆ, ਪਰ ਜਦੋਂ ਫੋਨ ਹੱਥ ‘ਚ ਆਇਆ ਤਾਂ ਉਸਨੂੰ ਸ਼ੱਕ ਹੋ ਗਿਆ ਕਿ ਫੋਨ ਨਕਲੀ ਹੈ। ਸ਼ੱਕ ਹੋਣ ‘ਤੇ ਉਸ ਵਿਅਕਤੀ ਨੇ ਉਹ ਫੋਨ ਮੋਬਾਇਲ ਦੀ ਦੁਕਾਨ ‘ਤੇ ਦਿਖਾਇਆ। ਦੁਕਾਨਦਾਰ ਨੇ ਜਾਂਚ ਕਰਨ ਤੋਂ ਬਾਅਦ ਦੱਸਿਆ ਕਿ ਇਹ ਫੋਨ ਬਿਲਕੁਲ ਨਕਲੀ ਹੈ ਅਤੇ ਬਾਜ਼ਾਰ ‘ਚ ਇਸਦੀ ਕੋਈ ਕੀਮਤ ਨਹੀਂ ਹੈ।   ਜਦੋਂ ਲੋਕਾਂ ਨੇ ਇਸ ਸਬੰਧ ‘ਚ ਕੂਪਨ ਵੇਚਣ ਵਾਲੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੱਗਾ ਅਤੇ ਮੌਕੇ ਤੋਂ ਰਫੂਚੱਕਰ ਹੋ ਗਿਆ। ਬਾਜ਼ਾਰ ਵਾਸੀਆਂ ਨੇ ਕਿਹਾ ਕਿ ਇਹ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਣ ਦਾ ਨਵਾਂ ਤਰੀਕਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਸ ਅਜਿਹੇ ਠੱਗਾਂ ਖ਼ਿਲਾਫ਼ ਸਖਤ ਕਾਰਵਾਈ ਕਰੇ ਤਾਂ ਜੋ ਆਮ ਲੋਕ ਇਸ ਠੱਗੀ ਦਾ ਸ਼ਿਕਾਰ ਨਾ ਹੋਣ।
  • Related Posts

    ਗ਼ਦਰੀ ਬਾਬਿਆਂ ਅਤੇ ਬੱਬਰ ਅਕਾਲੀ ਦੇਸ਼ ਵਿਚ ਹਥਿਆਰਬੰਦ ਇਨਕਲਾਬ ਦੇ ਹਾਮੀ ਸਨ- ਅਮੋਲਕ ਸਿੰਘ 

    Spread the love

    Spread the love ਬਲਾਚੌਰ 15 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ )-ਇਨਕਲਾਬੀ ਗ਼ਦਰੀ ਸੂਰਬੀਰਾਂ ਅਤੇ ਬੱਬਰ ਅਕਾਲੀਆਂ ਦਾ ਦੇਸ਼ ਨੂੰ ਆਜ਼ਾਦ ਕਰਾਉਣ ਦਾ ਮੱਕਸਦ ਹੀ ਕੁਝ ਹੋਰ ਸੀ। ਉਹਨਾਂ ਸਿੱਖ…

     ਸਕੂਲ ਬੱਸ ਦੀ ਲਪੇਟ ‘ਚ ਆਇਆ 3 ਸਾਲਾ ਮਾਸੂਮ ਬੱਚਾ, ਮੌਕੇ ‘ਤੇ ਤੋੜਿਆ ਦਮ    ਭੈਣ ਨੂੰ ਬੱਸ ‘ਚ ਬਿਠਾਉਣ ਗਿਆ ਸੀ, ਡਰਾਈਵਰ ਬੱਸ ਭਜਾ ਕੇ ਲੈ ਗਿਆ, ਪੁਲਸ ਨੇ ਕੀਤੀ ਗ੍ਰਿਫਤਾਰੀ

    Spread the love

    Spread the loveਮਾਛੀਵਾੜਾ ਸਾਹਿਬ,15 ਜੁਲਾਈ (ਸੁੱਚਾ ਬੰਗੜ)-ਥਾਣਾ ਕੂੰਮਕਲਾਂ ਦੇ ਅਧੀਨ ਆਉਂਦੇ ਪਿੰਡ ਸਾਲੂ ਭੈਣੀ ‘ਚ ਅੱਜ ਇੱਕ ਭਿਆਨਕ ਹਾਦਸਾ ਵਾਪਰ ਗਿਆ। ਸਕੂਲ ਬੱਸ ਦੀ ਚਪੇਟ ‘ਚ ਆਉਣ ਕਾਰਨ 3 ਸਾਲ…

    Leave a Reply

    Your email address will not be published. Required fields are marked *