ਮਾਛੀਵਾੜਾ ਬਲਾਕ ਦੇ ਸਰਪੰਚਾਂ ਦੀ ਨਵੀਂ ਐਸੋਸੀਏਸ਼ਨ ਦਾ ਗਠਨ     ਪਿੰਡਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਇਕਜੁੱਟ ਹੋ ਕੇ ਸੰਘਰਸ਼ ਕਰਾਂਗੇ – ਪ੍ਰਧਾਨ

Spread the love
ਮਾਛੀਵਾੜਾ ਸਾਹਿਬ, 24 ਜੁਲਾਈ (ਸੁੱਚਾ ਬੰਗੜ)ਪਿੰਡਾਂ ਦੇ ਵਿਕਾਸ ਕਾਰਜਾਂ ‘ਚ ਆ ਰਹੀਆਂ ਰੁਕਾਵਟਾਂ ਅਤੇ ਸਰਪੰਚਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਮਾਛੀਵਾੜਾ ਬਲਾਕ ਦੇ ਸਰਪੰਚਾਂ ਨੇ ਇਕਜੁੱਟ ਹੋ ਕੇ ਨਵੀਂ ਐਸੋਸੀਏਸ਼ਨ ਦਾ ਗਠਨ ਕਰ ਲਿਆ ਹੈ। ਇਸ ਸਬੰਧੀ ਬਲਾਕ ਦੇ ਸਾਰੇ ਸਰਪੰਚਾਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਹੋਈ, ਜਿਸ ‘ਚ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ।ਇਸ ਮੀਟਿੰਗ ‘ਚ ਸਰਬਸੰਮਤੀ ਨਾਲ ਪ੍ਰਧਾਨ ਗੁਰਵਿੰਦਰ ਸਿੰਘ ਛੋੜੀਆ,ਸੀਨੀਅਰ ਮੀਤ ਪ੍ਰਧਾਨ ਮਨਿੰਦਰ ਸਿੰਘ ਬਾਲਿਓਂ, ਮੀਤ ਪ੍ਰਧਾਨ ਅਨੀਤਾ ਦੇਵੀ ਅਤੇ ਪ੍ਰੈੱਸ ਸਕੱਤਰ ਗੁਰਜੀਤ ਸਿੰਘ ਨੂੰ ਚੁਣਿਆ ਗਿਆ ਹੈ।ਨਵ-ਨਿਯੁਕਤ ਪ੍ਰਧਾਨ ਗੁਰਵਿੰਦਰ ਸਿੰਘ ਛੋੜੀਆ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪਿੰਡਾਂ ਦੇ ਸਰਪੰਚਾਂ ਨੂੰ ਫੰਡਾਂ ਦੀ ਕਮੀ, ਪ੍ਰਸ਼ਾਸਨਿਕ ਰੁਕਾਵਟਾਂ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਡੇ ਪੱਧਰ ‘ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਸਮੱਸਿਆਵਾਂ ਨੂੰ ਸਰਕਾਰ ਅਤੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਦਾ ਹੱਲ ਕਰਵਾਉਣ ਲਈ ਹੀ ਇਸ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਪੰਚ ਮਜ਼ਬੂਤ ਨਹੀਂ ਹੋਣਗੇ, ਪਿੰਡਾਂ ਦਾ ਵਿਕਾਸ ਸੰਭਵ ਨਹੀਂ ਹੈ। ਅਸੀਂ ਸਾਰੇ ਮਿਲ ਕੇ ਪਿੰਡਾਂ ‘ਚ ਸਫਾਈ, ਪੀਣ ਵਾਲੇ ਪਾਣੀ, ਸੀਵਰੇਜ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰਾਂਗੇ।ਮੀਟਿੰਗ ‘ਚ ਬਲਾਕ ਦੇ ਵੱਡੀ ਗਿਣਤੀ ‘ਚ ਸਰਪੰਚ ਸਾਹਿਬਾਨਾਂ ਨੇ ਸ਼ਿਰਕਤ ਕੀਤੀ ਅਤੇ ਐਸੋਸੀਏਸ਼ਨ ਦੇ ਗਠਨ ‘ਤੇ ਆਪਣੀ ਪੂਰਨ ਸਹਿਮਤੀ ਜਤਾਈ। ਸਾਰੇ ਸਰਪੰਚਾਂ ਨੇ ਪ੍ਰਧਾਨ ਦੇ ਹੱਥ ਮਜ਼ਬੂਤ ਕਰਨ ਅਤੇ ਪਿੰਡਾਂ ਦੇ ਹਿੱਤਾਂ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਪ੍ਰਣ ਲਿਆ। ਮੀਟਿੰਗ ‘ਚ ਫੈਸਲਾ ਲਿਆ ਗਿਆ ਕਿ ਹਰ ਮਹੀਨੇ ਸਰਪੰਚਾਂ ਦੀ ਮੀਟਿੰਗ ਕਰਕੇ ਪਿੰਡਾਂ ਦੀਆਂ ਸਮੱਸਿਆਵਾਂ ਦੀ ਸੂਚੀ ਤਿਆਰ ਕਰਕੇ ਉਸ ਨੂੰ ਡਿਪਟੀ ਕਮਿਸ਼ਨਰ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਕੋਲ ਉਠਾਇਆ ਜਾਵੇਗਾ।
  • Related Posts

    ਕੁੱਲ ਹਿੰਦ ਕਿਸਾਨ ਸਭਾ ਸਮਰਾਲਾ ਵੱਲੋਂ ਦਿੱਲੀ ਤੇ ਬਰਨਾਲਾ ‘ਚ ਲਾਠੀਚਾਰਜ ਦੀ ਸਖ਼ਤ ਨਿਖੇਧੀ    ਜੰਰ-ਮੰਤਰ ‘ਤੇ ਵਿਦਿਆਰਥੀਆਂ ਅਤੇ ਬਰਨਾਲਾ ‘ਚ ਸਫਾਈ ਕਰਮਚਾਰੀਆਂ ‘ਤੇ ਤਸ਼ੱਦਦ ਲੋਕਤੰਤਰ ਦਾ ਘਾਣ – ਨਿੱਕਾ ਸਿੰਘ ਖੇੜਾ

    Spread the love

    Spread the loveਮਾਛੀਵਾੜਾ ਸਾਹਿਬ, 25 ਜੁਲਾਈ (ਸੁੱਚਾ ਬੰਗੜ)-ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਨੇ ਦੇਸ਼ ਭਰ ‘ਚ “ਜੰਤਰ-ਮੰਤਰ ਹਰ ਥਾਂ” ਦੇ ਸੱਦੇ ਤਹਿਤ ਦੇਰ ਰਾਤ 10 ਵਜੇ ਮੋਮਬੱਤੀਆਂ ਜਗਾ ਕੇ…

    ਬਰਨਾਲਾ ‘ਚ ਸਫਾਈ ਕਰਮਚਾਰੀਆਂ ‘ਤੇ ਲਾਠੀਚਾਰਜ ਦੀ ਬੇਗ਼ਮਪੁਰਾ ਟਾਈਗਰ ਫੋਰਸ ਵੱਲੋਂ ਸਖ਼ਤ ਨਿਖੇਧੀ   ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਹਮਲਾ ਲੋਕਤੰਤਰ ਦਾ ਘਾਣ – ਧਰਮਪਾਲ ਸਿੰਘ

    Spread the love

    Spread the loveਮਾਛੀਵਾੜਾ ਸਾਹਿਬ, 25 ਜੁਲਾਈ (ਸੁੱਚਾ ਬੰਗੜ)ਬਰਨਾਲਾ ‘ਚ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ‘ਤੇ ਹੋਏ ਪੁਲਿਸ ਲਾਠੀਚਾਰਜ ਨੂੰ ਲੈ ਕੇ ਸਿਆਸੀ ਅਤੇ…

    Leave a Reply

    Your email address will not be published. Required fields are marked *