ਨੂਰਪੁਰ ਬੇਦੀ 31 ਮਾਰਚ (ਦਲਜੀਤ ਚਨੌਲੀ )ਨੂਰਪੁਰਬੇਦੀ ਤੋਂ ਪੱਤਰਕਾਰ ਗੁਰਦੀਪ ਸਿੰਘ ਝੱਜ ਅਤੇ ਸਮਾਜ ਸੇਵੀ ਰਘਬੀਰ ਸਿੰਘ ਝੱਜ ਦੇ ਮਾਤਾ ਜੀ ਸਰਦਾਰਨੀ ਜੋਗਿੰਦਰ ਕੌਰ ਆਪਣੀ ਸੰਖੇਪ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਅੱਜ ਸੰਪੂਰਨ ਭੋਗ ਪਾਏ ਗਏ ਜਿਸ ਤੇ ਅੱਜ ਇਲਾਕੇ ਦੀਆਂ ਵੱਖ ਵੱਖ ਆਗੂਆਂ ਅਤੇ ਜਥੇਬੰਦੀਆਂ ਨੇ ਸ਼ਰਧਾਜ਼ਲੀ ਭੇਟ ਕੀਤੀ। ਇਸ ਮੌਕੇਂ ਸਾਬਕਾ ਡਿਪਟੀ ਸਪੀਕਰ ਰਾਣਾ ਕੰਵਰਪਾਲ ਸਿੰਘ ਨੇਂ ਬੋਲਦਿਆਂ ਕਿਹਾ ਮਾਂ ਦਾ ਰਿਸ਼ਤਾ ਸਭ ਰਿਸ਼ਤਿਆਂ ਤੋਂ ਉੱਤਮ ਮੰਨਿਆ ਜਾਂਦਾ ਹੈ, ਮਾਂ ਇਕ ਅਜਿਹੀ ਸਖਸ਼ੀਅਤ ਹੈ ਜੋਂ ਜਨਮ ਦੇਣ ਦੇ ਨਾਲ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰਦੀ ਹੈ ਇਸ ਲਈ ਮਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਾਂ ਨੁੰ ਹਮੇਸ਼ਾ ਮਮਤਾ ਦੀ ਮੂਰਤ ਵੀ ਕਿਹਾ ਜਾਂਦਾ ਹੈ ਇਸ ਲਈ ਮਾਂ ਨੂੰ ਰੱਬ ਦਾ ਦੂਜਾ ਰੂਪ ਵੀ ਸਮਝਿਆ ਜਾਂਦਾ ਹੈ। ਸਮਾਗਮ ਦੋਰਾਨ ਭਾਬੁਕ ਹੁੰਦਿਆ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇਂ ਕਿਹਾ ਕਿ ਮਾਂ ਦੇ ਰਿਸ਼ਤੇ ਨੂੰ ਦੁਨੀਆਂ ਵਿੱਚ ਸਭ ਰਿਸ਼ਤਿਆਂ ਵਿਚੋਂ ਉੱਚਾ ਅਤੇ ਸੁੱਚਾ ਮੰਨਿਆ ਗਿਆ ਹੈ। ਕਿਉਕਿ ਮਾਤਾ ਜੋਗਿੰਦਰ ਕੋਰ ਵਿੱਚ ਉਹ ਸਾਰੇ ਗੁਣ ਸਨ ਜੋਂ ਇਕ ਆਦਰਸ਼ ਮਾਂ ਵਿੱਚ ਹੁੰਦੇ ਹਨ।

ਇਸ ਲਈ ਮਾਤਾ ਜੀ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ । ਸ਼ਰਧਾਜਲੀ ਸਮਾਗਮ ਦੋਰਾਨ ਪਹੁੰਚੇ ਹਲਕਾ ਇੰਚਾਰਜ ਸਰਦਾਰ ਬਰਿੰਦਰ ਸਿੰਘ ਢਿੱਲੋਂ ਨੇਂ ਕਿਹਾ ਕਿ ਇਸ ਪਰਿਵਾਰ ਨਾਲ ਮੇਰਾ ਨਜਦੀਕੀ ਰਿਸ਼ਤਾ ਹੋਣ ਕਾਰਨ ਮੇਰਾ ਇਸ ਘਰ ਵਿਚ ਆਉਣਾ ਜਾਣਾ ਹਮੇਸ਼ਾ ਰਹਿੰਦਾ ਹੈ ਪਰ ਜਦੋਂ ਵੀ ਮੈ ਇਸ ਘਰ ਵਿੱਚ ਆਇਆ ਹਾ ਮਾਤਾ ਜੋਗਿੰਦਰ ਕੋਰ ਹਮੇਸ਼ਾ ਹੀ ਖਿੜ੍ਹੇ ਫੁੱਲਾਂ ਵਾਂਗ ਮੈਨੂੰ ਮਿਲਦੀ ਸੀ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਮਾਤਾ ਨੂੰ ਮਿਲਣ ਆਇਆ ਹਾ ਇਸ ਦਾ ਮਤਲਬ ਇਹ ਸੀ ਕਿ ਜਿਸ ਘਰ ਵਿੱਚ ਸਿਆਣੇ ਬੈਠੈ ਹੋਣ ਉਹ ਘਰ ਹੱਸਦਾ ਵੱਸਦਾ ਹੀ ਰਹਿੰਦਾ ਹੈ ਸੋ ਵਾਹਿਗੁਰੂ ਇਸ ਘਰ ਤੇ ਮੇਹਰ ਭਰਿਆ ਹੱਥ ਰੱਖੇ। ਇਸ ਸ਼ਰਧਾਜ਼ਲੀ ਸਮਾਗਮ ਦੋਰਾਨ ਪੰਜਾਬ ਮੋਰਚਾ ਦੇ ਕਨਵੀਨਰ ਗੋਰਵ ਰਾਣਾ ਨੇ ਸ਼ਰਧਾਜ਼ਲੀ ਭੇਟ ਕਰਦਿਆਂ ਕਿਹਾ ਕਿ ਦੁਨੀਆਂ ਵਿੱਚ ਸਭ ਤੋਂ ਅਨਮੋਲ ਸ਼ਬਦ ਹੈ “ਮਾਂ” ਜੋਂ ਦੁਨੀਆਂ ਦਾ ਇਕ ਅਜਿਹਾ ਸ਼ਬਦ ਹੈ ਜਿਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਇਸ ਲਈ ਲੋਕ ਗਾਈਕਾਂ ਨੇ ਵੀ ਗਾਇਆ ਹੈ ਕਿ “ਮਾਂ ਹੁੰਦੀ ਹੈ ਮਾਂ ਵੈ ਦੁਨੀਆਂ ਵਾਲਿਓ ” ਅਤੇ ਮਾਂ ਤੋਂ ਬਿਨਾਂ ਦੁਨੀਆਂ ਹਮੇਸ਼ਾ ਸੁੰਨੀ ਹੀ ਜਾਪਦੀ ਹੈ ਪਰ ਕੀ ਕਰੀਏ ਦੁਨੀਆਂ ਤੇ ਆਉਣ ਜਾਣ ਨਾਲ ਸ਼ੁਸ਼੍ਰਿਟੀ ਚੱਲਦੀ ਹੈ। ਇਸ ਤੋਂ ਇਲਾਵਾ ਜਰਨੈਲ ਸਿੰਘ ਔਲਖ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਅਸ਼ਵਨੀ ਸ਼ਰਮਾ ਜ਼ਿਲਾ ਪ੍ਰਧਾਨ ਕਾਂਗਰਸ ਪਾਰਟੀ, ਹਰਮੇਸ਼ ਸਿੰਘ ਠੋਡਾ, ਮਾਸਟਰ ਗੁਰਨੈਬ ਸਿੰਘ ਜੇਤੇਵਾਲ, ਹਰਜਿੰਦਰ ਸਿੰਘ ਭਾਉਵਾਲ, ਸੁਖਵਿੰਦਰ ਸਿੰਘ ਬੜਵਾ ਕਿਸਾਨ ਆਗੂ, ਡਾਕਟਰ ਅੱਛਰ ਸ਼ਰਮਾ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਤਨਾਮ ਸਿੰਘ ਝੱਜ ਨੇਂ ਨਿਭਾਈ ਅਤੇ ਸੁਆਮੀ ਅਮੋਲਕਾ ਨੰਦ ਜੀ ਝੱਜ ਵਾਲੇ, ਬਾਬਾ ਸਰੂਫ਼ ਸਿੰਘ ਡੂਮੇਵਾਲ, ਮਾਸਟਰ ਬੱਲਮ ਸਿੰਘ ਕਲਮਾਂ, ਚੋਧਰੀ ਦੌਲਤ ਸਿੰਘ ਚਵਰੇਵਾਲ, ਐਡਵੋਕੇਟ ਨਰਿੰਦਰ ਪ੍ਰਸਾਸ਼ਰ, ਅਵਤਾਰ ਸਿੰਘ ਗਿੱਲ, ਰਣਜੀਤ ਸਿੰਘ ਭੱਠਲ, ਅਮਰੀਕ ਸਿੰਘ ਭੱਠਲ, ਸਰਬਜੀਤ ਸਿੰਘ ਬੇਲਾ, ਸੁਖਪ੍ਰੀਤ ਸਿੰਘ, ਦੇਵ ਰਾਜ ਝੱਜ, ਹਰਮੇਸ਼ ਸਿੰਘ ਬਿੰਦਰਾ, ਕੁਲਵਿੰਦਰ ਸਿੰਘ ਝੱਜ, ਅਜੇ ਕੁਮਾਰ ਗੜਸ਼ੰਕਰ, ਹਰਪ੍ਰੀਤ ਸਿੰਘ ਮੂਸਾਪੁਰ, ਸੰਤੋਖ਼ ਸਿੰਘ ਬਿੰਦਰਾ, ਹਰਵਿੰਦਰ ਸਿੰਘ ਕਾਕੂ, ਬਲਵਿੰਦਰ ਸਿੰਘ ਝੱਜ, ਸਲਿੰਦਰ ਸਿੰਘ ਝੱਜ, ਡਾਕਟਰ ਧਰਮ ਪਾਲ, ਰਾਮ ਕੁਮਾਰ, ਮਾਸਟਰ ਗੁਰਦਿਆਲ ਸਿੰਘ, ਪ੍ਰਕਾਸ਼ ਚੰਦ ਸਾਖ਼ਪੁਰ, ਚੌਧਰੀ ਰਾਮ ਪਾਲ ਠੋਡਾ, ਅਤੇ ਸੰਜੀਵ ਭੰਡਾਰੀਪੱਤਰਕਾਰ, ਸ਼ਮਸ਼ੇਰ ਸਿੰਘ ਡੂਮੇਵਾਲ, ਸੁਰਜੀਤ ਸਿੰਘ ਕਾਹਲੋ,ਪਵਨ ਕੁਮਾਰ ਪ੍ਰਧਾਨ ਗੁਰਬੀਰ ਸਿੰਘ ਵਾਲੀਆ, ਕੁਲਦੀਪ ਸ਼ਰਮਾ, ਬਲਵਿੰਦਰ ਰੈਤ, ਦਲਜੀਤ ਸਿੰਘ ਚਨੋਲੀ ਆਦਿ ਨੇ ਮਾਤਾ ਜੋਗਿੰਦਰ ਕੋਰ ਨੂੰ ਸਰਧਾਂਜਲੀ ਦਿੱਤੀ।




