ਮਿਡਲ ਸਕੂਲ ਅੱਗੇ 15 ਦਿਨਾਂ ਤੋਂ ਵਗ ਰਿਹਾ ਗੰਦਾ ਪਾਣੀ, ਸਕੂਲੀ ਬੱਚੇ ਤੇ ਅਧਿਆਪਕ ਪ੍ਰੇਸ਼ਾਨ

Spread the love

ਸ੍ਰੀ ਕੀਰਤਪੁਰ ਸਾਹਿਬ, 7 ਜੁਲਾਈ (ਮਨਦੀਪ) ਨਜ਼ਦੀਕੀ ਪਿੰਡ ਡਾਢੀ ਦੇ ਸਰਕਾਰੀ ਮਿਡਲ ਸਕੂਲ ਦੇ ਮੁੱਖ ਗੇਟ ਅੱਗੇ ਪਿਛਲੇ ਕਰੀਬ 15 ਦਿਨਾਂ ਤੋਂ ਗੰਦਾ ਪਾਣੀ ਵਗਣ ਕਾਰਨ ਸਕੂਲੀ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦਾ ਪਾਣੀ ਸੜਕ ‘ਤੇ ਫੈਲ ਜਾਣ ਕਾਰਨ ਸਕੂਲ ਆਉਣ-ਜਾਣ ਵਾਲੇ ਬੱਚਿਆਂ ਨੂੰ ਰੋਜ਼ਾਨਾ ਇਸ ਵਿੱਚੋਂ ਲੰਘਣਾ ਪੈਂਦਾ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਕੂਲ ਵਰਗੇ ਪਵਿੱਤਰ ਅਦਾਰੇ ਦੇ ਬਾਹਰ ਗੰਦਗੀ ਦਾ ਇਹ ਆਲਮ ਚਿੰਤਾ ਦਾ ਵਿਸ਼ਾ ਹੈ। ਬਰਸਾਤ ਦੇ ਮੌਸਮ ਵਿੱਚ ਹਾਲਾਤ ਹੋਰ ਵੀ ਵਿਗੜ ਜਾਂਦੇ ਹਨ ਅਤੇ ਸੜਕ ‘ਤੇ ਪਾਣੀ ਇਕੱਠਾ ਹੋਣ ਕਾਰਨ ਰਾਹਗੀਰਾਂ ਨੂੰ ਵੀ ਆਵਾਜਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਸਕੂਲੀ ਬੱਚਿਆਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਮਾਹੌਲ ਮਿਲ ਸਕੇ। ਇਸ ਸੰਬੰਧੀ ਪਿੰਡ ਦੇ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਟੋਭੇ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਪਾਣੀ ਨੂੰ ਅਸਥਾਈ ਤੌਰ ‘ਤੇ ਬਾਹਰ ਕੱਢਣਾ ਪਿਆ ਹੈ, ਜਿਸ ਨਾਲ ਇਹ ਸਥਿਤੀ ਬਣੀ ਹੈ। ਉਨ੍ਹਾਂ ਕਿਹਾ ਕਿ ਨਿਰਮਾਣ ਕਾਰਜ ਅੰਤਿਮ ਪੜਾਅ ਵਿੱਚ ਹੈ ਅਤੇ ਕੁਝ ਹੀ ਦਿਨਾਂ ਵਿੱਚ ਮੁਕੰਮਲ ਹੋ ਜਾਵੇਗਾ। ਇਸ ਤੋਂ ਬਾਅਦ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰ ਦਿੱਤਾ ਜਾਵੇਗਾ ਅਤੇ ਸਕੂਲ ਅੱਗੇ ਬਣੀ ਸਮੱਸਿਆ ਦਾ ਹੱਲ ਹੋ ਜਾਵੇਗਾ।

  • Related Posts

    ਰੂਹਾਨੀ ਰਿਵਾਇਤ ਨੂੰ ਮਿਲਿਆ ਨਵਾਂ ਸਰਪ੍ਰਸਤ, ਬਾਬਾ ਸਤ ਮੁਨੀ ਜੀ ਭਗਤੂਆਣਾ ਦੇ ਸਿਰ ਸਜਿਆ ਮੁਖੀਆ ਮਹੰਤ ਦਾ ਤਾਜ ਵੇਦ ਮੰਤਰਾਂ ਦੀ ਗੂੰਜ ਵਿਚ ਸੇਵਾ, ਸਮਰਪਣ ਅਤੇ ਏਕਤਾ ਦਾ ਹੋਇਆ ਸ਼ੰਖਨਾਦ; ਦੇਸ਼ ਭਰ ਦੇ ਸੰਤ-ਮਹੰਤਾਂ ਨੇ ਦਿੱਤੀਆਂ ਅਸੀਸਾਂ

    Spread the love

    Spread the loveਜੈਤੋ, 14 ਜੁਲਾਈ (ਮਨਜੀਤ ਸਿੰਘ ਢੱਲਾ): ਤਮਿਲਨਾਡੂ ਦੇ ਕਾਂਚੀਪੁਰਮ ਸਥਿਤ ਸ਼੍ਰੀ ਉਦਾਸੀਨ ਬਾਬਾ ਜੀ ਮਠ ਵਿਖੇ ਸ਼੍ਰੀ ਪੰਚ ਪਰਮੇਸ਼ਵਰ ਸ਼੍ਰੀ ਪੰਚਾਇਤੀ ਅਖਾੜਾ ਬੜਾ ਉਦਾਸੀਨ ਨਿਰਵਾਣ (ਮੁੱਖ ਦਫ਼ਤਰ ਕੋੜਾਂਚ,…

    ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਰੈਗੂਲੇਟ ਕਰਨ ਦਾ ਫ਼ੈਸਲਾ ਇਤਿਹਾਸਕ : ਵਿਧਾਇਕਾ ਜੀਵਨਜੋਤ ਕੌਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਖਿਆ ਨੂੰ ਵਪਾਰ ਨਹੀਂ ਬਣਨ ਦਿੱਤਾ ਜਾਵੇਗਾ

    Spread the love

    Spread the love ਅੰਮ੍ਰਿਤਸਰ, 14 ਜੁਲਾਈ  (ਮਨਜੀਤ ਸਿੰਘ ਸ਼ੇਰਗਿੱਲ ) ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ `ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਨ-ਏਡਿਡ…

    Leave a Reply

    Your email address will not be published. Required fields are marked *