ਮਿਸ਼ਨ 2027 ਤਹਿਤ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ, ਲਗਭਗ 100 ਲੋੜਵੰਦਾਂ ਤੱਕ ਪਹੁੰਚੀ ਸਹਾਇਤਾ : ਅਰਸ਼ ਸੱਚਰ ਹਰ ਪਿੰਡ, ਹਰ ਵਾਰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਸੇਵਾ ਪਹੁੰਚਾਉਣ ਦਾ ਸੰਕਲਪ

Spread the love
ਫਰੀਦਕੋਟ, 17 ਸਤੰਬਰ (ਮਨਜੀਤ ਸਿੰਘ ਢੱਲਾ)- “ਲੋਕਾਂ ਦੀ ਸੇਵਾ, ਲੋਕਾਂ ਦਾ ਵਿਸ਼ਵਾਸ-ਮਿਸ਼ਨ 2027” ਦੇ ਸੰਕਲਪ ਤਹਿਤ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ ਵੱਲੋਂ ਚਲਾਈ ਜਾ ਰਹੀ ਲੋਕ ਭਲਾਈ ਮੁਹਿੰਮ ਤਹਿਤ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ ਲਗਾਇਆ ਗਿਆ। ਇਸ ਕੈਂਪ ਰਾਹੀਂ ਲਗਭਗ 100 ਲੋੜਵੰਦ ਭੈਣਾਂ-ਭਰਾਵਾਂ ਨੂੰ ਮੁਫ਼ਤ ਸਹਾਇਕ ਉਪਕਰਣ ਮੁਹੱਈਆ ਕਰਵਾਏ ਗਏ।ਅਰਸ਼ ਸੱਚਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਦਿਵਿਆਂਗਜਨਾਂ, ਸੀਨੀਅਰ ਸਿਟੀਜ਼ਨਾਂ ਅਤੇ ਹੋਰ ਯੋਗ ਲੋੜਵੰਦਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਹੀਅਰਿੰਗ ਏਡਜ਼, ਵ੍ਹੀਲਚੇਅਰਾਂ, ਵਾਕਰ, ਟ੍ਰਾਈਸਾਈਕਲ, ਨਕਲੀ ਅੰਗ, ਬੈਸਾਖੀਆਂ, ਵਾਕਿੰਗ ਸਟਿਕਸ, ਕੈਲੀਪਰ, ਸੀ.ਪੀ. ਚੇਅਰਾਂ ਅਤੇ ਹੋਰ ਸਹਾਇਕ ਉਪਕਰਣ ਮੁਫ਼ਤ ਮੁਹੱਈਆ ਕਰਵਾਉਣਾ ਹੈ।ਉਨ੍ਹਾਂ ਕਿਹਾ ਕਿ ਮਿਸ਼ਨ 2027 ਤਹਿਤ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਹਰ ਪਿੰਡ, ਹਰ ਵਾਰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਪਹੁੰਚ ਬਣਾਉਣ ਦਾ ਯਤਨ ਜਾਰੀ ਰਹੇਗਾ। ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿਰਫ਼ ਸੁਣਨ ਤੱਕ ਸੀਮਤ ਨਾ ਰੱਖਦਿਆਂ ਸਬੰਧਤ ਵਿਭਾਗਾਂ ਅਤੇ ਸੰਸਥਾਵਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੇ ਹੱਲ ਲਈ ਪੈਰਵੀ ਕੀਤੀ ਜਾਵੇਗੀ ਅਤੇ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਯੋਗ ਲੋਕਾਂ ਤੱਕ ਪਹੁੰਚਾਉਣ ਲਈ ਵੀ ਯਤਨ ਜਾਰੀ ਰਹਿਣਗੇ।ਅਰਸ਼ ਸੱਚਰ ਨੇ ਕਿਹਾ, “ਸੇਵਾ ਸਾਡੇ ਲਈ ਸਿਰਫ਼ ਇੱਕ ਕੈਂਪ ਜਾਂ ਇੱਕ ਦਿਨ ਦਾ ਕੰਮ ਨਹੀਂ, ਸਗੋਂ ਲੋਕਾਂ ਪ੍ਰਤੀ ਸਾਡੀ ਜ਼ਿੰਮੇਵਾਰੀ ਅਤੇ ਨਿਰੰਤਰ ਵਚਨਬੱਧਤਾ ਹੈ। ਸਾਡੀ ਕੋਸ਼ਿਸ਼ ਹੈ ਕਿ ਆਰਥਿਕ ਮਜਬੂਰੀ ਕਾਰਨ ਕੋਈ ਵੀ ਯੋਗ ਲੋੜਵੰਦ ਜ਼ਰੂਰੀ ਸਹਾਇਕ ਉਪਕਰਣ ਤੋਂ ਵਾਂਝਾ ਨਾ ਰਹੇ।” ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਲੋਕ ਭਲਾਈ ਕੈਂਪਾਂ ਅਤੇ ਸੇਵਾ ਕਾਰਜਾਂ ਨੂੰ ਹੋਰ ਵਿਸਥਾਰ ਦਿੱਤਾ ਜਾਵੇਗਾ।
  • Related Posts

    21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

    Spread the love

    Spread the love ਮਾਛੀਵਾੜਾ ਸਾਹਿਬ, 17 ਸਤੰਬਰ (ਸੁੱਚਾ ਬੰਗੜ) – ਸਥਾਨਕ ਪਿੰਡ ਸ਼ੇਰਪੁਰ ਬੇਟ ਦੇ ਇੱਕ 21 ਸਾਲਾ ਗਰੀਬ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ…

    ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

    Spread the love

    Spread the loveਸ੍ਰੀ ਕੀਰਤਪੁਰ ਸਾਹਿਬ,17 ਸਤੰਬਰ, (ਮਨਦੀਪ) =ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਵੱਖ-ਵੱਖ ਧਾਰਮਿਕ ਸਥਾਨਾਂ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ  ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ…

    Leave a Reply

    Your email address will not be published. Required fields are marked *