*ਰਾਮਗੜ੍ਹੀਆ ਅਕਾਲ ਜੱਥੇਬੰਦੀ ਵੱਲੋਂ ਨਗਰ ਕੌਂਸਲ ਪ੍ਰਧਾਨ ਬਹਾਦਰ ਸਿੰਘ ਓਕੇ ਅਤੇ ਹੈਪੀ ਧੀਮਾਨ ਦਾ ਵਿਸ਼ੇਸ਼ ਸਨਮਾਨ*  *ਬਹਾਦਰ ਸਿੰਘ ਓਕੇ ਦੇ ਪ੍ਰਧਾਨ ਬਣਨ ਨਾਲ ਰਾਮਗੜ੍ਹੀਆ ਬਰਾਦਰੀ ਦਾ ਮਾਣ ਵਧਿਆ: ਸਤਨਾਮ ਸਿੰਘ ਧੀਮਾਨ*

Spread the love
*ਕੁਰਾਲੀ 23ਜੁਲਾਈ (ਜਗਦੇਵ ਸਿੰਘ ):=ਰਾਮਗੜ੍ਹੀਆ ਅਕਾਲ ਜੱਥੇਬੰਦੀ (ਰਜਿ: 188) ਪੰਜਾਬ, ਜ਼ਿਲ੍ਹਾ ਮੋਹਾਲੀ ਦੇ ਸਥਾਨਕ ਆਗੂਆਂ ਵੱਲੋਂ ਨਗਰ ਕੌਂਸਲ ਕੁਰਾਲੀ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਹ ਸਨਮਾਨ ਸਮਾਰੋਹ ਜੱਥੇਬੰਦੀ ਦੇ ਆਗੂ ਸਤਨਾਮ  ਧੀਮਾਨ ਅਤੇ ਭੂਵਨੇਸ਼ਵਰ ਕੁਮਾਰ ਬੱਗਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਜਿਸ ਦੀ ਦੇਖ-ਰੇਖ ਲੱਕੀ ਕਲਸੀ ਅਤੇ ਵਿਨੋਦ ਧੀਮਾਨ ਵੱਲੋਂ ਕੀਤੀ ਗਈ।ਇਸ ਮੌਕੇ ਜੱਥੇਬੰਦੀ ਦੀ ਟੀਮ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਬਹਾਦਰ ਸਿੰਘ ਓਕੇ ਅਤੇ ਕੌਂਸਲਰ ਸ਼ਾਲੂ ਧੀਮਾਨ ਦੇ ਪਤੀ ਹੈਪੀ ਧੀਮਾਨ ਨੂੰ ਆਪਣੀ  ਬਿਰਾਦਰੀ ਦੀ ਪ੍ਰੰਪਰਾ ਅਨੁਸਾਰ ਸਿਰੋਪਾਓ ਅਤੇ ਵਿਸ਼ੇਸ਼ ਸਨਮਾਨ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਸਮਾਰੋਹ ਨੂੰ ਸੰਬੋਧਨ ਕਰਦਿਆਂ ਸਤਨਾਮ  ਧੀਮਾਨ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਬਹਾਦਰ ਸਿੰਘ ਓਕੇ ਦੇ ਨਗਰ ਕੌਂਸਲ ਪ੍ਰਧਾਨ ਬਣਨ ਅਤੇ ਸ਼ਾਲੂ ਧੀਮਾਨ ਦੇ  ਕੌਂਸਲਰ ਚੁਣੇ ਜਾਣ ਨਾਲ ਪੂਰੀ ਰਾਮਗੜ੍ਹੀਆ ਅਤੇ ਮਿਸਤਰੀ ਬਰਾਦਰੀ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਇਹ ਨਿਯੁਕਤੀਆਂ ਬਰਾਦਰੀ ਲਈ ਵੱਡੇ ਗੌਰਵ ਦੀ ਗੱਲ ਹਨ।ਇਸ ਮੌਕੇ ਜੱਥੇਬੰਦੀ ਨੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓਕੇ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਤੇਜ਼ੀ ਨਾਲ ਨੇਪਰੇ ਚਾੜ੍ਹਨ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੇ ਹਰੇਕ ਨਾਗਰਿਕ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਸੁਣਿਆ ਜਾਵੇ ਅਤੇ ਉਨ੍ਹਾਂ ਦਾ ਢੁਕਵਾਂ ਹੱਲ ਕੱਢਿਆ ਜਾਵੇ। ਤਾਂ ਜੋ ਕੁਰਾਲੀ ਸ਼ਹਿਰ ਨੂੰ ਸੁੰਦਰ ਅਤੇ ਨਮੂਨੇ ਦਾ ਸ਼ਹਿਰ ਬਣਾਇਆ ਜਾ ਸਕੇ।ਸਨਮਾਨ ਪੱਤਰ ਵਿੱਚ ਜੱਥੇਬੰਦੀ ਵੱਲੋਂ ਇਹ ਲਿਖਿਆ ਗਿਆ ਕਿ ਆਪ ਜੀ ਦੁਆਰਾ ਸਮਾਜ ਪ੍ਰਤੀ ਪਾਏ ਗਏ ਅਹਿਮ ਯੋਗਦਾਨ ਦੀ ਅਸੀਂ ਸ਼ਲਾਘਾ ਕਰਦੇ ਹਾਂ। ਰਾਮਗੜ੍ਹੀਆ ਅਕਾਲ ਜੱਥੇਬੰਦੀ ਆਪ ਜੀ ਦੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਸੁਨਹਿਰੀ ਭਵਿੱਖ ਲਈ ਅਰਦਾਸ ਕਰਦੀ ਹੈ।ਦੂਜੇ ਪਾਸੇ ਸਨਮਾਨ ਪ੍ਰਾਪਤ ਕਰਨ ਉਪਰੰਤ ਨਗਰ ਕੌਂਸਲ ਪ੍ਰਧਾਨ ਬਹਾਦਰ ਸਿੰਘ ਓਕੇ ਅਤੇ ਹੈਪੀ ਧੀਮਾਨ ਨੇ ਰਾਮਗੜ੍ਹੀਆ ਅਕਾਲ ਜੱਥੇਬੰਦੀ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਧੀਮਾਨ, ਵਿਨੋਦ ਧੀਮਾਨ, ਭੂਵਨੇਸ਼ਵਰ ਕੁਮਾਰ ਬੱਗਾ ਧੀਮਾਨ, ਲੱਕੀ ਕਲਸੀ, ਬੰਟੀ ਧੀਮਾਨ, ਡੇਜੀ ਧੀਮਾਨ, ਹਰਜੀਤ ਠੇਕੇਦਾਰ, ਠਾਕੁਰ ਸਿੰਘ ਠੇਕੇਦਾਰ, ਟੋਨੀ ਰਾਮਗੜ੍ਹੀਆ, ਹਨੀ ਕਲਸੀ ਕਾਕਰੋਂ ਅਤੇ ਸਤਵਿੰਦਰ ਧੀਮਾਨ ਆਦਿ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
  • Related Posts

    ਸਫ਼ਾਈ ਸੇਵਕਾਂ ਨਾਲ ਚੱਲ ਰਿਹਾ ਵਿਵਾਦ ਖ਼ਤਮ, ਡੀਐਸਪੀ ਸਤਵੀਰ ਸਿੰਘ ਬੈਸ਼ ਸਿਸਪੈਂਡ 

    Spread the love

    Spread the loveਬਲਵੰਤ ਸਿੰਘ ਸਿੱਧੂ (ਬਰਨਾਲਾ) 24 ਜੁਲਾਈ 2026 =ਬਰਨਾਲਾ ਵਿੱਚ ਸਫ਼ਾਈ ਸੇਵਕਾਂ ਅਤੇ ਪੁਲਿਸ ਵਿਚਕਾਰ ਪਿਛਲੇ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਸਰਕਾਰ…

    ਪੱਤਰਕਾਰ ਭਾਈਚਾਰੇ ਨਾਲ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਕੀਤੀ ਮੀਟਿੰਗ।

    Spread the love

    Spread the loveਤਪਾ ਮੰਡੀ 24 ਜੁਲਾਈ( ਗੋਲਡੀ ਵਿਆਸ) ਸਥਾਨਕ ਪੁਲਿਸ ਸਿਟੀ ਚੌਂਕੀ ਦੇ ਨਵੇਂ ਇੰਚਾਰਜ ਕੁਲਵੰਤ ਸਿੰਘ ਕੱਟੂ ਨੇ ਪ੍ਰੈਸ ਨਾਲ ਪਲੇਠੀ ਮੀਟਿੰਗ ਕਰਦਿਆਂ ਸਮੂਹ ਪੱਤਰਕਾਰਾਂ ਨਾਲ ਜਾਣ ਪਹਿਚਾਣ ਕਰਦਿਆਂ…

    Leave a Reply

    Your email address will not be published. Required fields are marked *