ਲਾਇਨਜ ਕਲੱਬ ਫਗਵਾੜਾ ਸਮਾਰਟ ਸਿਟੀ ਨੇ ਲਗਾਇਆ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਆਲੂ-ਪੂਰੀ ਦਾ ਲੰਗਰ * ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਰਵਾਈ ਸ਼ੁਰੂਆਤ, ਸੰਗਤ ਨੂੰ ਦਿੱਤੀਆਂ ਸ਼ੁੱਭ ਇੱਛਾਵਾਂ

Spread the love
ਫਗਵਾੜਾ 4 ਸਤੰਬਰ (   ਪ੍ਰੀਤ ਕੌਰ ਪ੍ਰੀਤੀ    ) ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਸੌ ਫੀਸਦੀ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਵਲੋਂ ਕਲੱਬ ਪ੍ਰਧਾਨ ਲਾਇਨ ਸੰਤੋਖ ਰਾਜ ਟੂਰਾ ਦੀ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰ ਲਾਇਨ ਅਸ਼ੋਕ ਵਧਵਾ ਡਿਸਟ੍ਰਿਕਟ ਚੇਅਰਮੈਨ ਦੀ ਦੇਖਰੇਖ ਹੇਠ ਸਥਾਨਕ ਬੰਗਾ ਰੋਡ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਆਲੂ-ਪੂਰੀ ਦਾ ਲੰਗਰ ਲਗਾਇਆ ਗਿਆ। ਜਿਸਦੀ ਸ਼ੁਰੂਆਤ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾ.ਆਈ.ਏ.ਐਸ.) ਵਲੋਂ ਕਰਵਾਈ ਗਈ। ਉਹਨਾਂ ਦੇ ਨਾਲ ਸਮਾਜ ਸੇਵਕ ਰਾਜਕੁਮਾਰ ਮੱਟੂ ਨੇ ਵੀ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਅਤੇ ਵਿਧਾਇਕ ਧਾਲੀਵਾਲ ਅਤੇ ਸਮੂਹ ਕਲੱਬ ਮੈਂਬਰਾਂ ਦੇ ਨਾਲ ਹੱਥੀਂ ਲੰਗਰ ਦੀ ਸੇਵਾ ਵਰਤਾਈ। ਵਿਧਾਇਕ ਧਾਲੀਵਾਲ ਨੇ ਸਮੂਹ ਸੰਗਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਵਲੋਂ ਸ਼੍ਰੀਮਦ ਭਗਵਦ ਗੀਤਾ ਰਾਹੀਂ ਮਨੁੱਖਤਾ ਨੂੰ ਦਿੱਤੇ ਨਿਸ਼ਕਾਮ ਕਰਮ ਕਰਨ ਦੇ ਨਾਲ ਸੱਚ ਦੇ ਰਾਹ ‘ਤੇ ਚੱਲਣ ਦੇ ਉਪਦੇਸ਼ ਦੀ ਪਾਲਣਾ ਕਰਨ ਦਾ ਸੁਨੇਹਾ ਦਿੱਤਾ। ਸਮਾਜ ਸੇਵਕ ਰਾਜਕੁਮਾਰ ਮੱਟੂ ਨੇ ਵੀ ਆਪਣੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਲੰਗਰ ਸਾਡੀ ਸਾਂਝੀ ਪੰਜਾਬੀ ਵਿਰਾਸਤ ਅਤੇ ਸੇਵਾ ਭਾਵਨਾ ਦੇ ਪ੍ਰਤੀਕ ਹਨ। ਲਾਇਨਜ਼ ਕਲੱਬ ਸਮਾਰਟ ਸਿਟੀ ਵਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁੱਭ ਦਿਹਾੜੇ ਮੌਕੇ ਲੰਗਰ ਦੀ ਇਹ ਸੇਵਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਲੰਗਰ ਦੌਰਾਨ ਕਲੱਬ ਦੇ ਚਾਰਟਰ ਪ੍ਰਧਾਨ ਤੇਜਿੰਦਰ ਬਾਵਾ ਐਮ.ਜੇ.ਐਫ. ਅਤੇ ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ ਵੀ ਉਚੇਰੇ ਤੌਰ ਤੇ ਪਹੁੰਚੇ ਅਤੇ ਲੰਗਰ ਦੀ ਸੇਵਾ ਵਰਤਾਉਣ ਵਿੱਚ ਵਢਮੁੱਲਾ ਯੋਗਦਾਨ ਪਾਇਆ। ਉਹਨਾਂ ਨੇ ਵੀ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਇਨਜ ਕਲੱਬ ਫਗਵਾੜਾ ਸਮਾਰਟ ਸਿਟੀ ਵਲੋਂ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਨਿਭਾਈ ਜਾ ਰਹੀ ਭੂਮਿਕਾ ਸਮਾਜ ਨੂੰ ਸੇਵਾ ਅਤੇ ਭਾਈਚਾਰਕ ਸਾਂਝ ਮਜਬੂਤ ਕਰਨ ਵੱਲ ਵੱਡਾ ਕਦਮ ਹੈ। ਕਲੱਬ ਪ੍ਰਧਾਨ ਲਾਇਨ ਸੰਤੋਖ ਰਾਜ ਟੂਰਾ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਭਰੋਸਾ ਦਿੱਤਾ ਕਿ ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਵਲੋਂ ਸਮਾਜ ਦੇ ਹਰ ਵਰਗ ਵਿੱਚ ਆਪਸੀ ਪਿਆਰ ਤੇ ਸਤਿਕਾਰ ਦਾ ਜਜਬਾ ਜਗਾਉਣ ਦਾ ਇਹ ਉਪਰਾਲਾ ਜਾਰੀ ਰਹੇਗਾ। ਇਸ ਮੌਕੇ ਕਲੱਬ ਸਕੱਤਰ ਲਾਇਨ ਗੁਲਸ਼ਨ ਸ਼ਰਮਾ ਲੱਕੀ, ਖਜਾਨਚੀ ਲਾਇਨ ਵਿਜੇ ਅਰੋੜਾ ਅਤੇ ਲਾਇਨ ਅਮਿਤ ਢੀਂਗਰਾ ਪੀ.ਆਰ.ਓ. ਤੋਂ ਇਲਾਵਾ ਲਾਇਨ ਅਸ਼ੋਕ ਮਨੀਲਾ, ਲਾਇਨ ਬੱਬੂ ਮਨੀਲਾ, ਲਾਇਨ ਨਵੀਨ ਵਧਵਾ, ਲਾਇਨ ਸੰਜੇ ਤ੍ਰੇਹਨ, ਲਾਇਨ ਕੁਲਦੀਪ ਸਿੰਘ, ਲਾਇਨ ਸੰਦੀਪ ਸਿੰਘ, ਲਾਇਨ ਮਹੇਸ਼ ਬੰਗਾ, ਲਾਇਨ ਡਾ. ਭੁਪਿੰਦਰ ਸਿੰਘ, ਲਾਇਨ ਵਿਪਨ ਠਾਕੁਰ, ਲਾਇਨ ਮੋਹਿਤ ਮਨੋਚਾ, ਲਾਇਨ ਹਰੀਸ਼ ਗੁੁਲਾਟੀ, ਲਾਇਨ ਸੰਜੀਵ ਕੁਮਾਰ ਮਿੰਚੂ ਆਦਿ ਹਾਜ਼ਰ ਸਨ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *