ਸਤਿਗੁਰੂ ਗੁਰੂ ਰਵਿਦਾਸ ਮਹਾਰਾਜ਼ ਜੀ ਨੂੰ ਸਮਰਪਿਤ  650 ਸਾਲਾਂ ਪ੍ਰਕਾਸ਼ ਦਿਹਾੜਾ 29 ਨਵੰਬਰ ਦਿਨ ਐਤਵਾਰ ਨੂੰ

Spread the love
ਕੁਰਾਲੀ 4ਸਤੰਬਰ (ਜਗਦੇਵ ਸਿੰਘ )ਸਤਿਗੁਰੂ ਗੁਰੂ ਰਵਿਦਾਸ ਮਹਾਰਾਜ਼ ਜੀ ਨੂੰ ਸਮਰਪਿਤ  650 ਸਾਲਾਂ ਪ੍ਰਕਾਸ਼ ਦਿਹਾੜਾ 29 ਨਵੰਬਰ ਦਿਨ ਐਤਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰੂ ਰਵਿਦਾਸ ਕਲੱਬ ਅਤੇ ਨਗਰ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਜਿਸ ਸੰਬੰਧੀ ਅੱਜ ਵੱਡੇ ਪੱਧਰ ਤੇ ਮੀਟਿੰਗ ਕੀਤੀ ਗਈ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਹੋਏ ਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ । ਜਿਸ ਸੰਬੰਧੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ ਨਾਲ ਹੀ ਗੁਰਜੀਤ ਘਟੋਰ ਦਾ ਜਥਾ ਕੀਰਤਨ ਕਰੇਗਾ । ਉਸ ਬਾਅਦ ਬਾਬਾ ਗੁਲਾਬ ਸਿੰਘ 11 : 30 ਤੋਂ 2 ਵਜੇ ਤੱਕ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ ।ਤੇ ਨਾਲ ਹੀ ਕਮੇਂਟੀ ਦੀ ਚੋਣ ਵੀ ਸਾਰਿਆਂ ਦੀ ਸਹਿਮਤੀ ਨਾਲ ਕੀਤੀ ਗਈ ਜਿਸ ‘ਚ ਤਰਲੋਕ ਸਿੰਘ ਨੂੰ ਗੁਰੂ ਰਵਿਦਾਸ ਕਲੱਬ ਦਾ ਸਰਪ੍ਰਸਤ ਚੁਣਿਆ ਗਿਆ , ਰਜਿੰਦਰ ਫ਼ੌਜੀ ਨੂੰ ਪ੍ਰਧਾਨ , ਜਰਨਲ ਸਕੱਤਰ ਰਾਜਪਾਲ ਸਿੰਘ , ਖਜ਼ਾਨਚੀ ਜਗਵਿੰਦਰ ਫ਼ੌਜੀ  , ਪ੍ਰੈਸ ਸਕੱਤਰ ਚਰਨਜੀਤ ਚੰਨੀ  ਖਿਜ਼ਰਾਬਾਦ ਨੂੰ ਅਤੇ ਪ੍ਰੋਪੋਕੰਡਾ ਸੈਕਟਰੀ ਰਘਬੀਰ ਸਿੰਘ , ਪੰਮਾ ਪੰਚ , ਚੁਣਿਆ ਗਿਆ । ਧਰਮਪਾਲ ਤੇ ਰਾਮ ਲਾਲ ਸਕੱਤਰ ਹਰੀ ਸਿੰਘ ਫ਼ੌਜੀ ਚੁਣੇ ਗਏ । ਮੈਂਬਰਾਂ ‘ਚ ਮਲਕੀਤ ਸਿੰਘ , ਗੁਰਪ੍ਰੀਤ ਗੁਰਾ , ਗੁਰਪ੍ਰੀਤ ਤੋਤਾ , ਮਨਦੀਪ ਡੁਬਈ , ਜੰਗ ਬਹਾਦਰ ਸਿੰਘ , ਬਹਾਦਰ ਕਾਲਾ ‘ ।ਮੁੱਖ ਸਲਾਹਕਾਰਾਂ , ਧੰਨਵੰਤ ਸਿੰਘ ਸਾਬਕਾ ਸਰਪੰਚ , ਅਵਤਾਰ ਸਿੰਘ ਸਾਬਕਾ ਸਰਪੰਚ , ਜਰਨੈਲ ਸਿੰਘ ਸੰਮਤੀ ਮੈਂਬਰ , ਹਰਿੰਦਰ ਸਿੰਘ ਸਾਬਕਾ ਸਰਪੰਚ ਤੇ ਮੁਖਤਿਆਰ ਸਿੰਘ ਚੁਣੇ ਗਏ ।ਸਮੂੰਹ ਮੈਂਬਰਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਹੁੰਮ ਹੁੰਮਾਂ ਕੇ ਪਹੁੰਚਣ ਦੀ ਬੇਨਤੀ ਕੀਤੀ ।ਜਿਸ ਦੀ ਜਾਣਕਾਰੀ ਚਰਨਜੀਤ ਚੰਨੀ ਖਿਜ਼ਰਾਬਾਦ ਪ੍ਰੈਸ ਸਕੱਤਰ ਗੁਰੂ ਰਵਿਦਾਸ ਕਲੱਬ ਨੇ ਸਾਂਝੀ ਕੀਤੀ ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *