ਸਮੂਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋ ਮੁੱਖ ਪਾਵਰਕਾਮ ਦਫਤਰ ਅੱਗੇ ਰੋਸ ਧਰਨਾ

Spread the love
ਫੱਤੂਢੀਗਾ 21 ਜੁਲਾਈ ਕੁਲਵਿੰਦਰ ਸਿੰਘ =ਸਮੂਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕਪੂਰਥਲਾ ਵੱਲੋ ਮੁੱਖ ਪਾਵਰਕਾਮ ਦਫਤਰ ਕਪੂਰਥਲਾ ਵਿੱਖੇ ਐਕਸੀਅਨ ਡਿਵੀਜ਼ਨ-2 ਭਾਰਤ ਅਨੰਦ ਦੇ ਦਫਤਰ ਅੱਗੇ ਦਲਬੀਰ ਸਿੰਘ ਨਾਨਕਪੁਰ, ਜਿਲ੍ਹਾ ਕਾਰਜਕਾਰੀ ਪ੍ਰਧਾਨ ਦੀ ਅਗੁਵਾਈ ਹੇਠ ਦੇਰ ਰਾਤ ਤੱਕ ਸ਼ਾਂਤਮਈ ਧਰਨਾ ਦਿੱਤਾ ਗਿਆ । ਧਰਨੇ ਦੋਰਾਨ ਪ੍ਰਦਰਸ਼ਨਕਾਰੀਆਂ ਨੇ ਸਬ ਡਿਵੀਜ਼ਨ ਸੁਰਖਪੁਰ (ਕਪੂਰਥਲਾ) ਤੋਂ ਚਲਦੇ ਏ.ਪੀ. ਫੀਡਰ ਕਿਸ਼ਨ ਸਿੰਘ ਵਾਲਾ ਉਪਰ ਦਰਸ਼ਨ ਸਿੰਘ ਨਾਮਕ ਟਰਾਂਸਫਾਰਮਰ ਜਿਸ ਉਪਰ 7 ਟਿਊਬਵੈਲ ਕੁਨੈਕਸ਼ਨ ਚਲਦੇ ਹਨ, ਉਹ ਬੀਤੇ 25 ਦਿਨਾਂ ਤੋਂ ਖਰਾਬ ਸੀ। ਕਿਸਾਨ ਜਨਰੇਟਰ ਚਲਾ ਕੇ ਮੋਟਰਾਂ ਚਲਾ ਰਹੇ ਸਨ। ਕਿਸਾਨਾਂ ਵੱਲੋ ਵਾਰ-ਵਾਰ ਮਹਿਕਮੇ ਨੂੰ ਟਰਾਂਸਫਾਰਮਰ ਬਦਲੀ ਅਤੇ ਵੱਡਾ ਕਰਨ ਦੀ ਬੇਨਤੀ ਕੀਤੀ ਗਈ। ਇਸੇ ਵਿੱਚ ਐਸ.ਡੀ.ਓ. ਢਿਲਵਾਂ ਸਮਰਾ ਵੱਲੋ ਕਿਸਾਨਾ ਨੂੰ ਲਾਰਾ ਲਗਾਉਂਦੇ ਹੋਏ ਉਹ ਆਪਣੀ ਜਿੰਮੇਵਾਰੀ ਤੋਂ ਭੱਜ ਰਿਹਾ ਸੀ। ਜੱਥੇਬੰਦੀ ਵੱਲੋ ਐਸ.ਈ. ਕਪੂਰਥਲਾ ਦੇ ਧਿਆਨ ਵਿੱਚ ਮਾਮਲਾ ਲਿਆਦਾ ਤਾਂ ਉਕਤ ਐਸ.ਡੀ.ਓ. ਵੱਲੋ ਐਸ.ਈ. ਨੂੰ ਵੀ ਝੂਠੀ ਜਾਣਕਾਰੀ ਦੇ ਕੇ ਟਾਇਮ ਲੰਘਾ ਦਿੱਤਾ। ਸੁੱਕ ਰਹੀਆਂ ਫਸਲਾਂ ਨਾ ਦੇਖ ਸਕਣ ਕਾਰਨ ਜੱਥੇਬੰਦੀ ਵੱਲੋ ਧਰਨਾ ਦਿੱਤਾ ਤਾਂ ਟਰਾਂਸਫਾਰਮਰ ਵੱਡਾ ਕਰਨ ਲਈ ਐਸਟੀਮੇਟ ਪਾਸ ਕੀਤਾ ਗਿਆ। ਦੇਰ ਰਾਤ ਐਕਸੀਅਨ ਭਾਰਤ ਅਨੰਦ ਵੱਲੋ ਭਰੋਸਾ ਦਿੱਤਾ ਗਿਆ ਕਿ ਅਗਲੇ ਦਿਨ ਟਰਾਂਸਫਾਰਮਰ ਲਗਾ ਦਿੱਤਾ ਜਾਵੇਗਾ ਤਾਂ ਧਰਨਾ ਸਮਾਪਤ ਹੋਇਆ। ਜੱਥੇਬੰਦੀ ਵੱਲੋ ਚੇਤਾਵਨੀ ਦਿੱਤੀ ਗਈ ਕਿ ਜੇਕਰ ਜਲਦ ਟਰਾਂਸਫਾਰਮਰ ਨਾ ਲਗਾ ਜਾ ਪਹਿਲਾਂ ਵਾਂਗ ਲਾਪਰਵਾਹੀ ਹੋਈ ਤਾਂ ਤਿੱਖਾ ਐਕਸ਼ਨ ਹੋਵੇਗਾ ਅਤੇ ਸਾਨੂੰ ਮਜ਼ਬੂਰਨ ਪਾਵਰਕਾਮ ਦਫਤਰ ਮੂਹਰੇ ਰੋਡ ਜਾਮ ਕਰਨ ਲਈ ਮਜ਼ਬੂਰ ਹੋਣਾ ਪਾਵੇਗਾ । ਇਸ ਮੌਕੇ ਤੇ ਬਲਾਕ ਪ੍ਰਧਾਨ ਬਕਸ਼ੀਸ਼ ਸਿੰਘ ਮਜ਼ਾਦਪੁਰ, ਜਗਤਾਰ ਸਿੰਘ ਸੁਰਖਪੁਰ, ਲਹਿੰਬਰ ਸਿੰਘ ਸੁਰਖਪੁਰ, ਇੰਦਰਜੀਤ ਸਿੰਘ ਸੁਰਖਪੁਰ, ਜੋਗਿੰਦਰ ਸਿੰਘ ਸੁਰਖਪੁਰ, ਸੋਨੂੰ ਸੁਰਖਪੁਰ, ਬਹਾਦਰ ਸਿੰਘ ਪ੍ਰਵੇਜ ਨਗਰ, ਬਲਬੀਰ ਸਿੰਘ ਖਾਲਸਾ ਪ੍ਰਵੇਜ ਨਗਰ, ਯਾਦਵਿੰਦਰ ਸਿੰਘ ਪ੍ਰਵੇਜ ਨਗਰ, ਜਸਕੀਰਤ ਸਿੰਘ ਲਾਡੀ ਦੰਦੂਪੁਰ, ਸੁਖਦੇਵ ਸਿੰਘ ਦੰਦੂਪੁਰ, ਗੁਰਬਖਸ਼ ਸਿੰਘ ਦੰਦੂਪੁਰ, ਭੁਪਿੰਦਰ ਸਿੰਘ ਰੱਤਾ ਕਦੀਮ, ਤਲਵਿੰਦਰ ਸਿੰਗ ਰੱਤਾ ਕਦੀਮ, ਨੋ ਨਿਹਾਲ ਸਿੰਘ ਬਰਿੰਦਪੁਰ, ਅਮਰੀਕ ਸਿੰਘ ਬਰਿੰਦਪੁਰ, ਤਰਨਜੀਤ ਸਿੰਘ ਬਰਿੰਦਪੁਰ, ਏਵਨ ਸਿੰਘ ਬਰਿੰਦਪੁਰ, ਦਲਜੀਤ ਸਿੰਘ ਬਰਿੰਦਪੁਰ, ਗੁਲਜਾਰ ਸਿੰਘ ਬਰਿੰਦਪੁਰ, ਵਰਿੰਦਰ ਸਿੰਘ ਲਾਲਾ ਦੰਦੂਪੁਰ, ਜਸਦੇਵ ਸਿੰਘ ਦੰਦੂਪੁਰ ਅਤੇ ਹੋਰ ਕਿਸਾਨ ਆਗੂ ਵੱਡੀ ਗਿਣਤੀ ‘ਚ ਹਾਜ਼ਰ ਸਨ ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *