ਸਰਕਾਰ ਜੀ ਜਰਾ ਇਸ ਵੱਲ ਵੀ ਧਿਆਨ ਦਿਉ ਜੀ  ਖਸਤਾ ਹਾਲਤ ਗਲੀ ‘ਚ ਖੜੇ ਬਰਸਾਤੀ ਪਾਣੀ ਨੇ ਪਿੰਡ ਕਮਾਲਪੁਰ ਦੇ ਵਾਸੀਆਂ ਦਾ ਕੀਤਾ ਜਿਊਣਾ ਮੁਸ਼ਕਿਲ 

Spread the love
ਨਵਾਂਸ਼ਹਿਰ /ਕਾਠਗੜ੍ਹ, 8 ਅਗਸਤ (ਜਤਿੰਦਰ ਪਾਲ ਸਿੰਘ ਕਲੇਰ )  ਕਾਠਗੜ੍ਹ ਦੇ ਨੇੜੇ ਪਿੰਡ ਕਮਾਲਪੁਰ ਵਿਖੇ ਖਸਤਾ ਹਾਲ ਗਲੀ ਨੂੰ ਲੈ ਕੇ ਪਿੰਡ ਵਾਸੀ ਡਾਢੇ ਪਰੇਸ਼ਾਨ ਨਾਲ ਜੂਝ ਰਹੇ ਹਨ |  ਪਿੰਡ  ਵਾਸੀਆਂ ਨੇ ਦੱਸਿਆ  ਕਿ ਇਸ ਗਲੀ ਦੀ ਹਾਲਤ ਕਾਫੀ ਲੰਬੇ ਸਮੇਂ ਤੋਂ ਖਸਤਾ  ਹੋ ਚੁੱਕੀ ਹੈ,  ਜਦੋਂ ਬਰਸਾਤ ਦਾ ਸਮਾਂ ਆਉਂਦਾ ਹੈ ਤਾਂ ਇਸ ਖਸਤਾ ਗਲੀ  ਵਿੱਚ  ਛੱਪੜ ਵਾਂਗ ਪਾਣੀ ਜਮਾਂ ਹੋ ਜਾਂਦਾ ਹੈ ਜਿਸ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਅਤੇ ਸਕੂਲੀ ਬੱਚਿਆਂ ਨੂੰ  ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ  ਦੱਸਿਆ ਕਿ ਇਸ ਖਸਤਾ ਹਾਲਤ ਗਲੀ ਨੂੰ ਲੈ ਕੇ ਉਹ ਕਈ ਵਾਰ  ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਬਲਾਚੌਰ ਨੂੰ ਵੀ ਬੇਨਤੀ ਕਰ ਚੁੱਕੇ ਹਨ ਅਤੇ  ਨਾਲ ਹੀ ਪੰਚਾਇਤੀ ਵਿਭਾਗ ਨੂੰ ਵੀ ਦੱਸ ਚੁੱਕੇ ਹਾਂ ਪਰ ਉਹਨਾਂ ਵੱਲੋਂ ਇਸ ਗਲੀ ਨੂੰ ਲੈ ਕੇ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਢੰਡੋਰਾ ਪਿੱਟ ਰਹੀ ਹੈ ਕਿ ਉਹਨਾਂ ਦੀ ਸਰਕਾਰ ਵੱਲੋਂ ਹਰ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਲਹਿਰ ਲਿਆਂਦੀ  ਹੋਈ ਹੈ ਪਰ ਕਈ ਪਿੰਡ ਇਹੋ ਜਿਹੇ ਹਨ ਜਿੱਥੇ ਬਰਸਾਤੀ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਸੰਬੰਧਿਤ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਕਮਾਲਪੁਰ ਦੀ ਗਲੀ ਨੂੰ ਜਲਦ ਬਣਾਇਆ ਜਾਵੇ ਤਾਂ ਜੋ ਆਉਣ ਜਾਣ ਵਾਲੇ ਲੋਕ ਅਤੇ ਸਕੂਲੀ ਬੱਚਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਫੋਟੋ ਕੈਪਸ਼ਨ :ਖਸਤਾ ਹਾਲ ਗਲੀ ‘ਚ ਬਰਸਾਤੀ ਪਾਣੀ ਨੂੰ ਦਿਖਾਉਂਦੇ ਹੋਏ ਪਿੰਡ ਕਮਾਲਪੁਰ ਵਾਸੀ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *