ਸਰਕਾਰੀ ਹਸਪਤਾਲ ਸਿੰਘਪੁਰ ਦੇ ਆਪ੍ਰੇਸ਼ਨ ਥਿਏਟਰ ਲਈ 2.65 ਲੱਖ ਰੁ. ਦੀ ਗ੍ਰਾਂਟ ਜਾਰੀ 

Spread the love
ਸਰਕਾਰੀ ਹਸਪਤਾਲ ਸਿੰਘਪੁਰ ਦੇ ਆਪ੍ਰੇਸ਼ਨ ਥਿਏਟਰ ਲਈ 2.65 ਲੱਖ ਰੁ. ਦੀ ਗ੍ਰਾਂਟ ਜਾਰੀ
ਨੂਰਪੁਰਬੇਦੀ, 21 ਨਵੰਬਰ (ਦਲਜੀਤ ਚਨੌਲੀ)-ਸਰਕਾਰੀ ਹਸਪਤਾਲ ਸਿੰਘਪੁਰ ਦੇ ਆਪ੍ਰੇਸ਼ਨ ਥਿਏਟਰ ਲਈ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦੀਆਂ ਕੋਸ਼ਿਸ਼ਾਂ ਸਦਕਾ ਸਿਹਤ ਵਿਭਾਗ ਵੱਲੋਂ 2 ਲੱਖ 65 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਉਕਤ ਹਸਪਤਾਲ ਦਾ ਕੇਵਲ ਛੋਟੇ-ਮੋਟੇ ਇਲਾਜ ਲਈ ਹੀ ਆਪੇ੍ਰਸ਼ਨ ਥਿਏਟਰ ਇਸਤੇਮਾਲ ‘ਚ ਲਿਆਂਦਾ ਜਾਂਦਾ ਸੀ | ਜਦਕਿ ਜ਼ਰੂਰੀ ਉਪਕਰਨਾਂ ਦੀ ਘਾਟ ਹੋਣ ਕਾਰਨ ਉਕਤ ਆਪ੍ਰੇਸ਼ਨ ਥਿਏਟਰ ‘ਚ ਕੁਝ ਜ਼ਰੂਰੀ ਤੇ ਵੱਡੇ ਆਪ੍ਰੇਸ਼ਨ ਨਹੀਂ ਕੀਤੇ ਜਾ ਰਹੇ ਸਨ | ਜਿਸ ਸਬੰਧੀ ਹਸਪਤਾਲ ਦੇ ਸਿਹਤ ਅਧਿਕਾਰੀਆਂ ਵੱਲੋਂ ਜਾਣੂ ਕਰਵਾਏ ਜਾਣ ਤੋਂ ਬਾਅਦ ਵਿਧਾਇਕ ਚੱਢਾ ਨੇ ਸਿਹਤ ਵਿਭਾਗ ਤੋਂ ਉਕਤ ਹਸਪਤਾਲ ਦੇ ਆਪ੍ਰੇਸ਼ਨ ਥਿਏਟਰ ‘ਚ ਜ਼ਰੂਰੀ ਉਪਕਰਨ ਮੁਹੱਈਆ ਕਰਵਾਉਣ ਲਈ ਉਕਤ ਗ੍ਰਾਂਟ ਮਨਜ਼ੂਰ ਕਰਵਾਈ ਹੈ | ਉਕਤ ਗ੍ਰਾਂਟ ਹਸਪਤਾਲ ਦੇ ਖਾਤੇ ‘ਚ ਜਮ੍ਹਾਂ ਹੋ ਚੁੱਕੀ ਹੈ ਅਤੇ ਜਿਸਦੇ ਬਾਕਾਇਦਾ ਟੈਂਡਰ ਵੀ ਲੱਗ ਚੁੱਕੇ ਹਨ | ਉਕਤ ਟੈਂਡਰਾਂ ਦੇ ਖੁੱਲ੍ਹਣ ਉਪਰੰਤ ਸਬੰਧਿਤ ਵੈਂਡਰ ਵੱਲੋਂ ਕੁਝ ਹੀ ਦਿਨਾਂ ‘ਚ ਹਸਪਤਾਲ ਦੇ ਆਪ੍ਰੇਸ਼ਨ ਥਿਏਟਰ ਲਈ ਲੋੜੀਂਦਾ ਤੇ ਜ਼ਰੂਰੀ ਸਮਾਨ ਮੁਹੱਈਆ ਕਰਵਾ ਦਿੱਤਾ ਜਾਵੇਗਾ | ਜਿਸਤੋਂ ਬਾਅਦ ਹਸਪਤਾਲ ਵਿਖੇ ਹਰ ਤਰ੍ਹਾਂ ਦੇ ਆਪ੍ਰੇਸ਼ਨ ਕੀਤੇ ਜਾ ਸਕਣਗੇ | ਜਿਸ ਕਾਰਨ ਮਰੀਜ਼ਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋਣ ਕਾਰਨ ਉਨ੍ਹਾਂ ਇਸਦਾ ਭਾਰੀ ਲਾਭ ਹਾਸਿਲ ਹੋ ਸਕੇਗਾ | ਜ਼ਿਕਰਯੋਗ ਹੈ ਕਿ ਵਿਧਾਇਕ ਚੱਢਾ ਵੱਲੋਂ ਜਿੱਥੇ ਕੁਝ ਸਮਾਂ ਪਹਿਲਾਂ ਲੋਕਾਂ ਦੀ ਮੰਗ ਨੂੰ  ਧਿਆਨ ‘ਚ ਰੱਖਦਿਆਂ ਹਸਪਤਾਲ ਵਿਖੇ ਕਰੀਬ 13 ਲੱਖ ਰੁਪਏ ਦੀ ਲਾਗਤ ਨਾਲ ਡਿਜੀਟਲ ਐਕਸ-ਰੇ ਮਸ਼ੀਨ ਉਪਲੱਬਧ ਕਰਵਾਈ ਗਈ ਸੀ ਉੱਥੇ ਹੀ ਸਮੁੱਚੇ ਹਸਪਤਾਲ ਕੰਪਲੈਕਸ ਅਤੇ ਇਸਨੂੰ ਜਾਣ ਵਾਲੇ ਰਸਤੇ ‘ਤੇ ਕਰੀਬ 3 ਲੱਖ ਰੁਪਏ ਦੀ ਲਾਗਤ
ਨਾਲ ਸੋਲਰ ਲਾਈਆਂ ਵੀ ਲਗਾਈਆਂ ਗਈਆਂ ਸਨ | ਜਦਕਿ 18 ਲੱਖ ਦੀ ਲਾਗਤ ਨਾਲ ਲੇਖਾ-ਜੋਖਾ ਬ੍ਰਾਂਚ ਅਤੇ ਲੈਬੋਰਟੇਰੀ ਦਾ ਵੀ ਨਿਰਮਾਣ ਕਰਵਾਇਆ ਗਿਆ ਹੈ ਜੋ ਕੁਝ ਸਮੇਂ ਦੌਰਾਨ ਹੀ ਹਸਪਤਾਲ ਨੂੰ  ਸਮਰਪਿਤ ਕਰ ਦਿੱਤੀ ਜਾਵੇਗੀ |

More News

Youtube

Facebook

Whatsapp

Home

  • Related Posts

    ਸਮੂਹ ਨਗਰ ਕੌਂਸਲਾਂ ਵਿੱਚ ਤੁਰੰਤ ਸਫ਼ਾਈ ਯਕੀਨੀ ਬਣਾਈ ਜਾਵੇ-ਡਿਪਟੀ ਕਮਿਸ਼ਨਰ ਫਿਰੋਜਪੁਰ

    Spread the love

    Spread the love ਫਿਰੋਜ਼ਪੁਰ, 23 ਜੁਲਾਈ (ਅਸ਼ੋਕ ਭਾਰਦਵਾਜ)-ਨਗਰ ਕੌਂਸਲਾਂ ਫਿਰੋਜ਼ਪੁਰ/ਜ਼ੀਰਾ/ਗੁਰੂਹਰਸਹਾਏ ਅਤੇ ਨਗਰ ਪੰਚਾਇਤ ਮਮਦੋਟ/ਮੱਖੂ/ਮੱਲਾਂਵਾਲਾ/ਤਲਵੰਡੀ ਭਾਈ/ਮੁੱਦਕੀ ਦੇ ਅਧਿਕਾਰ ਖੇਤਰ ਵਿੱਚ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਕਾਰਨ ਨਿਯਮਤ ਸਫਾਈ ਅਤੇ ਠੋਸ…

    ਝਾੜੂ ਰੁਕੀ ਤਾਂ ਸ਼ਹਿਰ ਰੋਇਆ; ਹੱਕਾਂ ਦੀ ਜੰਗ ਨੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਬਰਨਾਲਾ ‘ਚ ਸਫ਼ਾਈ ਕਾਮਿਆਂ ‘ਤੇ ਪੁਲਿਸ ਵੱਲੋਂ ਬਲ ਪ੍ਰਯੋਗ ਦੇ ਦੋਸ਼; ਜ਼ਖ਼ਮੀ ਮਜ਼ਦੂਰਾਂ ਦੇ ਹੱਕ ‘ਚ ਜੈਤੋ ਦੀਆਂ ਸੜਕਾਂ ‘ਤੇ ਫੁੱਟਿਆ ਰੋਸ

    Spread the love

    Spread the love ਜੈਤੋ, 23 ਜੁਲਾਈ (ਮਨਜੀਤ ਸਿੰਘ ਢੱਲਾ):=ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਪਿਛਲੇ 15 ਦਿਨਾਂ ਤੋਂ ਚੱਲ ਰਹੀ ਹੜਤਾਲ ਬੁੱਧਵਾਰ ਨੂੰ ਜੈਤੋ ਵਿੱਚ…

    Leave a Reply

    Your email address will not be published. Required fields are marked *