ਪੱਟੀ ਸਦੀਕ,14 ਸਤੰਬਰ (ਬਲਕਰਨ ਸਿੰਘ ਮਸ਼ਾਲ)- ਪੂਰੇ ਭਾਰਤਵਰਸ਼ ਵਿੱਚ ਹਿੰਦੀ ਦਿਵਸ ‘ਤੇ ਕਈ ਸਮਾਗਮ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰੀ ਹਾਈ ਸਕੂਲ, ਗੁੰਮਜਾਲ ਵਿਖੇ ਅੱਜ ਸੋਮਵਾਰ ਨੂੰ ਹਿੰਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦਿਵਸ ‘ਤੇ ਬੱਚਿਆਂ ਦੇ ਬਹੁਤ ਸਾਰੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਬਹੁਤ ਸਾਰੇ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸਭ ਤੋਂ ਪਹਿਲਾਂ ਚਾਰਟ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਛੇਵੀਂ ਜਮਾਤ ਦੀ ਗੁੰਜਨ ਪਹਿਲੇ ਸਥਾਨ ‘ਤੇ, ਸੱਤਵੀਂ ਜਮਾਤ ਦਾ ਵਿਨੇ ਦੂਜੇ ਸਥਾਨ ‘ਤੇ, ਛੇਵੀਂ ਜਮਾਤ ਦੀ ਡਿਪਰਾਂਜਲ ਅਤੇ ਸੱਤਵੀਂ ਜਮਾਤ ਦਾ ਨਿਤੀਸ਼ ਤੀਜੇ ਸਥਾਨ ‘ਤੇ ਰਹੇ। ਚਾਰਟ ਬਣਾਉਣ ਦੇ ਇੱਕ ਹੋਰ ਮੁਕਾਬਲੇ ਵਿੱਚ ਨੌਵੀਂ ਜਮਾਤ ਦੀ ਮਾਨਸੀ ਪਹਿਲੇ, ਦਸਵੀਂ ਜਮਾਤ ਦਾ ਆਦਿਤਿਆ ਦੂਜੇ ਸਥਾਨ ‘ਤੇ ਅਤੇ ਨੌਵੀਂ ਜਮਾਤ ਦੀ ਤਮੰਨਾ ਤੀਜੇ ਸਥਾਨ ‘ਤੇ ਰਹੀ। ਸੁੰਦਰ ਲਿਖਾਈ ਮੁਕਾਬਲੇ ਵਿੱਚ ਅੱਠਵੀਂ ਜਮਾਤ ਦੀ ਜਾਹਨਵੀ ਪਹਿਲੇ, ਅੱਠਵੀਂ ਜਮਾਤ ਦੀ ਆਈਨਾ ਦੂਜੇ ਅਤੇ ਛੇਵੀਂ ਜਮਾਤ ਦੀ ਗੁੰਜਨ ਤੀਜੇ ਸਥਾਨ ‘ਤੇ ਰਹੀ। ਸੁੰਦਰ ਲਿਖਾਈ ਦੇ ਮੁਕਾਬਲੇ ਵਿੱਚ ਨੌਵੀਂ-ਏ ਜਮਾਤ ਦੀ ਅਨੂੰ ਪਹਿਲੇ, ਨੌਵੀਂ-ਏ ਜਮਾਤ ਦੀ ਏਂਜਲ ਦੂਜੇ ਅਤੇ ਨੌਵੀਂ-ਏ ਦੀ ਪ੍ਰਾਂਜਲ ਤੀਜੇ ਸਥਾਨ ‘ਤੇ ਰਹੀ। ਭਾਸ਼ਣ ਵਿੱਚ ਨੌਵੀਂ ਜਮਾਤ ਦੀ ਤਮੰਨਾ ਪਹਿਲੇ ਸਥਾਨ ‘ਤੇ ਰਹੀ। ਕਵਿਤਾ ਉਚਾਰਨ ਮੁਕਾਬਲੇ ਵਿੱਚ ਅੱਠਵੀਂ ਜਮਾਤ ਦੀ ਕੋਮਲ ਪਹਿਲੇ ਅਤੇ ਨੌਵੀਂ ਜਮਾਤ ਦੀ ਤਮੰਨਾ ਦੂਜੇ ਸਥਾਨ ‘ਤੇ ਰਹੀ। ਬੱਚਿਆਂ ਵਿੱਚ ਕਵਿਤਾਵਾਂ ਦਾ ਉਚਾਰਨ ਕਰਦੇ ਸਮੇਂ ਭਾਰੀ ਜੋਸ਼ ਅਤੇ ਉਤਸ਼ਾਹ ਦਿਖਾਈ ਦੇ ਰਿਹਾ ਸੀ। ਇਸ ਮੌਕੇ ਮੁੱਖ ਅਧਿਆਪਕ ਦੇਵੇਂਦਰ ਸਿੰਘ ਚੌਹਾਨ, ਸਕੂਲ ਇੰਚਾਰਜ ਕਮਲਜੀਤ ਕੌਰ ਅਤੇ ਹਾਜ਼ਰ ਅਧਿਆਪਕਾਂ ਦਾ ਪੂਰਾ ਸਹਿਯੋਗ ਰਿਹਾ। ਹਿੰਦੀ ਅਧਿਆਪਕ ਡਾ. ਪਵਨ ਕੁਮਾਰ ਨੇ ਸਾਰਿਆਂ ਨੂੰ ਹਿੰਦੀ ਭਾਸ਼ਾ ਦਾ ਸਤਿਕਾਰ ਕਰਨ ਅਤੇ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸਾਰੇ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਪ੍ਰਤੀਯੋਗੀਆਂ ਦੇ ਨਾਵਾਂ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਇਨਾਮ ਵੰਡੇ। ਇਸ ਮੁਕਾਬਲੇ ਨੂੰ ਸਫਲ ਬਣਾਉਣ ਲਈ ਅਧਿਆਪਕ ਜਤਿੰਦਰ ਕੁਮਾਰ, ਗਗਨਦੀਪ ਸਿੰਘ, ਸੁਧੀਰ ਸਿੰਘ, ਗੌਤਮ, ਨਵਨੀਤ ਕੌਰ, ਸੁਰੇਸ਼ ਕੁਮਾਰ ਅਤੇ ਹਿਤੇਂਦਰ ਮਲਹੋਤਰਾ ਨੇ ਪੂਰਾ ਸਹਿਯੋਗ ਦਿੱਤਾ।