ਸਵ: ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਯਾਦ ‘ਚ ਮੰਚ ਦੀ ਕੀਤੀ ਸਥਾਪਨਾ

Spread the love

ਬਠਿੰਡਾ ,15 ਅਪ੍ਰੈਲ ( ਸੱਤਪਾਲ ਮਾਨ ) : – ਜੋ ਸਾਡੇ ਸਾਥੀ ਗਾਇਕ ਕਲਾਕਾਰ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਹਨ ਅਤੇ ਹੁਣ ਦੀ ਨਵੀਂ ਪੀੜ੍ਹੀ ਦੇ ਗਾਇਕ ਕਲਾਕਾਰਾਂ ਦੇ ਜਿਹਨ ਵਿੱਚ ਉਹਨਾਂ ਗਾਇਕ ਕਲਾਕਾਰਾਂ ਦਾ ਕੋਈ ਵਜੂਦ ਨਹੀਂ ਰਿਹਾ। ਉਹਨਾਂ ਦੀ ਯਾਦ ਨੂੰ ਹਮੇਸ਼ਾ ਤਾਜਾ ਰੱਖਣ ਦੇ ਮਕਸਦ ਨਾਲ ਬਠਿੰਡਾ ਦੇ ਕੁੱਝ ਗਾਇਕ ਕਲਾਕਾਰਾਂ , ਗੀਤਕਾਰਾਂ ਤੇ ਸੰਗੀਤ ਪ੍ਰੇਮੀਆਂ ਨੇ ਉਦਮ ਕਰਕੇ ” ਸਵ: ਅਮਰ ਸਿੰਘ ਚਮਕੀਲਾ ਤੇ ਅਮਰਜੋਤ ਯਾਦਗਾਰੀ ਮੰਚ ਬਠਿੰਡਾ ” ਦੀ ਸਥਾਪਨਾ ਕਰਨ ਦਾ ਬੀੜਾ ਚੁੱਕਿਆ ਹੈ। ਜਿਸ ਰਾਹੀਂ ਇਸ ਮੰਚ ਵੱਲੋਂ ਉਹਨਾਂ ਦੀ ਯਾਦ ਵਿੱਚ ਗਾਇਕੀ ਦੇ ਮੇਲੇ ਕਰਵਾਉਣ ਦੇ ਨਾਲ – ਨਾਲ ਆਰਥਿਕ ਪੱਖੋਂ ਪਿਛੜੇ ਮਰਹੂਮ ਕਲਾਕਾਰਾਂ ਦੇ ਪਰਿਵਾਰਾਂ ਦੀ ਆਰਥਿਕ ਮੱਦਦ ਕਰਨ ਦਾ ਉਪਰਾਲਾ ਵੀ ਕੀਤਾ ਜਾਇਆ ਕਰੇਗਾ। ਇਸ ਸਬੰਧੀ ਇਲਾਕੇ ਦੇ ਨਾਮਵਰ ਗਾਇਕ  ਕਲਾਕਾਰ ਅਵਤਾਰ ਚਮਕ , ਰੂਪ ਘਾਰੂ ਅਤੇ ਗੀਤਕਾਰ ਕੁਲਵੰਤ ਸਿੰਘ ਰਿਆਸਤੀ ਦੀ ਪਹਿਲਕਦਮੀ ਸਦਕਾ ਇੱਕ ਸੰਖੇਪ ਮੀਟਿੰਗ ਕਰਕੇ ” ਸਵ: ਅਮਰ ਸਿੰਘ ਚਮਕੀਲਾ ਤੇ ਅਮਰਜੋਤ ਯਾਦਗਾਰੀ ਮੰਚ ਬਠਿੰਡਾ ” ਦੀ ਸਥਾਪਨਾ ਕੀਤੀ ਗਈ ਹੈ , ਜਿਸਦੀ ਜਲਦੀ ਹੀ ਰਜਿਸਟ੍ਰੇਸ਼ਨ ਕਰਵਾਂਕੇ ਅਗਲੇਰੀ ਰੂਪਰੇਖਾ ਆਰੰਭੀ ਜਾਵੇਗੀ। ਇਸ ਸੰਖੇਪ ਇਕੱਤਰਤਾ ਵਿੱਚ ਅਮਰ ਸਿੰਘ ਚਮਕੀਲਾ ਦੇ ਸ਼ਗਿਰਦ ਗਾਇਕ ਅਵਤਾਰ ਚਮਕ ਨੂੰ ਮੰਚ ਦਾ ਸਰਪ੍ਰਸਤ ਲਿਆ ਗਿਆ ਹੈ। ਇਸੇ ਤਰ੍ਹਾਂ ਸ਼ਹਿਰੀ ਪ੍ਰਧਾਨ ਗਾਇਕ ਰੂਪ ਘਾਰੂ , ਮੀਤ ਪ੍ਰਧਾਨ ਅੰਗਰੇਜ਼ ਬਾਜਾਖਾਨਾ , ਦਿਹਾਤੀ ਪ੍ਰਧਾਨ ਕੁਲਦੀਪ ਚਮਕ , ਦਿਹਾਤੀ ਮੀਤ ਪ੍ਰਧਾਨ ਗੋਰਾ ਜਿੰਗਰੀ , ਸਕੱਤਰ ਬੱਬਰ ਵਾਲੀਆਂ ਤੇ ਸਹਾਇਕ ਬੂਟਾ ਸਿੰਘ ਤੋਂ ਇਲਾਵਾ ਮੁੱਖ ਸਲਾਹਕਾਰ ਗੀਤਕਾਰ ਕੁਲਵੰਤ ਸਿੰਘ ਰਿਆਸਤੀ ਤੇ ਡਾ. ਪ੍ਰਕਾਸ਼ ਰੱਤੀ ਨੂੰ ਲਿਆ ਗਿਆ ਹੈ। ਗਾਇਕ ਅਵਤਾਰ ਚਮਕ ਤੇ ਰੂਪ ਘਾਰੂ ਨੇ ਦੱਸਿਆ ਕਿ ਇਸ ਮੰਚ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਦੇ ਵੱਖ – ਵੱਖ ਸ਼ਹਿਰਾਂ , ਕਸਬਿਆਂ ਤੇ ਪਿੰਡਾਂ ਵਿੱਚ ਇਸਦੀ ਮੈਂਬਰਸ਼ਿਪ ਸ਼ੁਰੂ ਕਰ ਦਿੱਤੀ ਗਈ ਹੈ , ਜਿਸ ਵਿੱਚ ਕੋਈ ਵੀ ਕਲਾ ਪ੍ਰੇਮੀ ਇਸਦੇ ਮੈਂਬਰ ਬਣ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਇਹ ਮੰਚ ਗੈਰ ਰਾਜਨੀਤਕ ਹੋਵੇਗਾ ਅਤੇ ਸਿਰਫ਼ ਕਲਾ ਨੂੰ ਹੀ ਸਮਰਪਿਤ ਹੋਵੇਗਾ।

  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *