ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੁਆਰਾ ਇਨਕਲਾਬੀ ਨਾਟਕ ਮੇਲਾ ਭਲਕੇ

Spread the love
ਕਪੂਰਥਲਾ, 26 ਸਤੰਬਰ (ਕੌੜਾ )-ਸ਼ਹੀਦ ਭਗਤ ਸਿੰਘ ਵਿਚਾਰ ਮੰਚ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਅਤੇ ਸ਼ਹੀਦ ਜਤਨ ਦਾਸ ਜੀ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਇਨਕਲਾਬੀ ਨਾਟਕ ਮੇਲਾ ਮਿਤੀ 28-9 2026 ਦਿਨ ਸੋਮਵਾਰ ਸਥਾਨ ਵਰਕਰ ਕਲੱਬ ਵਿੱਚ ਸ਼ਾਮ 7:30 ਵਜੇ ਕਰਵਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੰਚ ਦੇ ਸੈਕਟਰੀ ਚੰਦਰ ਭਾਨ ਨੇ ਦੱਸਿਆ ਕਿ ਇਸ ਨਾਟਕ ਮੇਲੇ ਵਿੱਚ  ਲੋਕ ਕਲਾ ਮੰਚ ਮੰਡੀ ਮੁੱਲਾਪੁਰ ਦੀ ਟੀਮ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਨਾਟਕ ‘ਮਸ਼ਾਲ ਬਾਲ ਕੇ ਰੱਖੀ ‘ਅਤੇ ‘ਪਰਿੰਦੇ ਭਟਕ ਗਏ ‘ਪੇਸ਼ ਕੀਤੇ ਜਾਣਗੇ ਇਸ ਤੋਂ ਇਲਾਵਾ ਮੰਚ ਦੀ ਸੱਭਿਆਚਾਰਕ ਟੀਮ ਵੱਲੋਂ ਗੁਰਜਿੰਦਰ ਸਿੰਘ ਦੀ ਨਿਰਦੇਸ਼ਨਾ ਹੇਠ ਲਘੂ ਨਾਟਕ ਦੇਸ਼ ਕੋ ਆਗੇ ਬਡਾਨਾ ਹੈ ਤੇ ਇਨਕਲਾਬੀ ਗੀਤ ਪੇਸ਼ ਕਰੇ ਜਾਣਗੇ। ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਦਾਨਿਸ਼ ਅਲੀ ਜੁਆਇੰਟ ਸੈਕਟਰੀ ਜੇ ਐਨ ਯੂ ਸਟੂਡੈਂਟ ਯੂਨੀਅਨ (ਆਇਸ਼ਾ) ਭਗਤ ਸਿੰਘ ਤੇ ਸਾਥੀਆਂ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਉਣਗੇ ਦੇ ਨਾਲ ਦੇਸ਼ ਦੇ ਆਰਥਿਕ, ਰਾਜਨੀਤਿਕ, ਸਮਾਜਿਕ ਤੇ ਸੱਭਿਆਚਾਰ ਹਾਲਤਾਂ ਤੇ ਵੀ ਚਾਨਣਾ ਪਾਉਣਗੇ।ਸ਼ਹੀਦ ਭਗਤ ਸਿੰਘ ਵਿਚਾਰ ਮੰਚ ਆਰ ਸੀ ਐਫ ਕਲੋਨੀ ਨਿਵਾਸੀਆਂ ਤੇ ਇਲਾਕੇ ਦੇ ਲੋਕਾਂ ਨੂੰ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੰਦੀ ਹੈ ਕਿਉਂਕਿ ਇਹ ਮੇਲਾ ਨੌਜਵਾਨਾਂ ਬੱਚਿਆਂ ਤੇ ਆਮ ਲੋਕਾਂ ਨੂੰ ਇਤਿਹਾਸ ਦੇ ਆਮ ਵਿਰਸੇ ਤੋ ਜਾਣੂ ਕਰਵਾਏਗਾ ।ਲੈਕਚਰ ਗਾਇਕੀ ਫਿਲਮਾਂ ਤੇ ਸੀਰੀਅਲ ,ਨਸ਼ਿਆਂ, ਗੁੰਡਾਗਰਦੀ ਆਦੀ ਤੋਂ ਹਟਾ ਕੇ ਹਕੀਕੀ ਸਮੱਸਿਆ ਦੇ ਕਾਰਨ ਤੇ ਹੱਲ ਸੋਚਣ ਲਈ ਮਜਬੂਰ ਕਰੇਗਾ ਮੰਚ ਨੂੰ ਪੂਰਨ ਵਿਸ਼ਵਾਸ ਹੈ ਕਿ ਇਸ ਨਾਟਕ ਮੇਲੇ ਵਿੱਚੋਂ ਤੁਸੀਂ ਜਿੰਦਗੀ ਪ੍ਰਤੀ ਨਵਾਂ ਜੋਸ਼, ਨਵੀਂ ਸੋਚ ਨਵਾਂ ਸਿਹਤ ਬੰਦ ਨਜ਼ਰੀਆ ਤੇ ਜਿੰਦਗੀ ਜਿਉਣ ਦੀ ਸੁਚੱਜੀ ਸੇਧ ਪ੍ਰਾਪਤ ਕਰਕੇ ਜ਼ਿੰਦਗੀ ਦੇ ਪੰਧ ਲਈ ਅੱਗੇ ਵਧੋਗੇ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪ੍ਰਧਾਨ ਧਰਮਪਾਲ ਦੀ ਅਗਵਾਈ ਹੇਠ ਮੰਚ ਦੀ ਪੂਰੀ ਟੀਮ ਤੋਂ ਇਲਾਵਾ ਵਿਨੋਦ ਕੁਮਾਰ, ਰਾਜ ਕੁਮਾਰ ਪਰਜਾਪਤੀ,ਭਾਰਤ ਰਾਜ,ਗੁਰਿੰਦਰ ਸਿੰਘ, ਅਰਵਿੰਦ ਕੁਮਾਰ ਸ਼ਾਹ, ਰਜਿੰਦਰ ਕੁਮਾਰ ,ਸਾਕੇਤ ਕੁਮਾਰ ,ਗੁਰਚਰਨ ਸਿੰਘ, ਪੰਕਜ ਕੁਮਾਰ ਸਿੰਘ, ਅਵਤਾਰ ਸਿੰਘ, ਜਗਮਿੰਦਰ ਸਿੰਘ, ਗੁਰਮੇਲ ਕੋਟਲੀ, ਸਰਬਜੀਤ ਸਿੰਘ, ਜਗਦੀਪ ਸਿੰਘ,ਰਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਹਰਜਿੰਦਰ ਹੈਰੀ, ਮੋਹਰ ਸਿੰਘ ਮੀਣਾ, ਅਨਿਲ ਕੁਮਾਰ ਆਦਿ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਤਤਪਰ ਹਨ
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *