ਸ਼ੇਰੇਵਾਲਾ ਦੀ ਪੰਚਾਇਤ ਨੇ ਵਿਆਹ-ਸ਼ਾਦੀਆਂ ਅਤੇ ਕਿਸੇ ਖੁਸ਼ੀ ਦੇ ਮੌਕੇ ਮਹੰਤਾਂ ਨੂੰ ਵਧਾਈ ਦੇਣ ਦੀ ਬਣਦੀ ਰਕਮ ਨਿਰਧਾਰਿਤ ਕੀਤੀ – ਸਰਪੰਚ ਗੌਤਮ ਉਰਫ਼ ਤੇਜੋ ਮੇਘਵਾਲ

Spread the love

 ਪੱਟੀ ਸਦੀਕ, 18 ਦਸੰਬਰ ( ਪੱਤਰ ਪ੍ਰੇਰਕ ) – ਬੀਤੇ ਦਿਨੀਂ ਪਿੰਡ ਸ਼ੇਰੇਵਾਲਾ ਦੀ ਪੰਚਾਇਤ ਨੇ ਵਿਆਹ-ਸ਼ਾਦੀਆਂ ਜਾਂ ਕਿਸੇ ਖੁਸ਼ੀ ਦੇ ਮੌਕੇ ਤੇ ਮੰਨਤਾ ਨੂੰ ਦੇਣ ਵਧਾਈ ਦੇਣ ਦੀ ਰਕਮ ਨਿਰਧਾਰਿਤ ਕੀਤੀ। ਪਿੰਡ ਸ਼ੇਰੇਵਾਲਾ ਦੇ ਸਰਪੰਚ ਗੌਤਮ ਉਰਫ਼ ਤੇਜੋ ਮੇਘਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਸੀ, ਬੀਸੀ ਪਰਿਵਾਰ 2100/- ਰੁਪਏ ਅਤੇ ਇੱਕ ਸੂਟ, ਜਰਨਲ ਸਮਾਜ 3100/- ਰੁਪਏ ਅਤੇ ਇਕ ਸੂਟ ਦੇਣਾ ਆਦਿ ਵਧਾਈ ‘ਚ ਦੇਣਾ ਨਿਧਾਰਿਤ ਕੀਤਾ ਗਿਆ ਹੈ। ਸਮੂਹ ਪੰਚਾਇਤ ਨੇ ਫ਼ੈਸਲਾ ਸੁਣਾਇਆਂ ਕਿ ਮਹੰਤਾਂ ਨੂੰ ਵਿਆਹ-ਸ਼ਾਦੀਆਂ ਦੇ ਮੌਕੇ ‘ਤੇ ਉਨ੍ਹਾਂ ਦਾ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਵੀ ਦਿੱਤਾ ਜਾਵੇਗਾ। ਜੇਕਰ ਕੋਈ ਵਿਅਕਤੀ ਉਨ੍ਹਾਂ ਨਾਲ ਜਾਂ ਫਿਰ ਮਹੰਤ ਕਿਸੇ ਵਿਅਕਤੀ ਨਾਲ ਧੱਕਾ ਕਰਦੇ ਹਨ ਤਾਂ ਉਸਤੇ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਮੂਹ ਪੰਚਾਇਤ ਆਪਣੇ ਸਾਈਨ ਕਰਕੇ ਇਹ ਮਤਾ ਪਾਸ ਕੀਤਾ। ਇਸ ਮੌਕੇ ‘ਤੇ ਪਿੰਡ ਸ਼ੇਰੇਵਾਲਾ ਦੀ ਸਮੂਹ ਪੰਚਾਇਤ ਹਾਜ਼ਰ ਰਹੀ।

  • Related Posts

    ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਤਿਆਰ ਕੀਤੇ ਗਏ ਦੋ ਬੈਡਮਿੰਟਨ ਗਰਾਊਂਡਾਂ ਦਾ ਉਦਘਾਟਨ ਵਿਧਾਇਕ ਜੈਤੋ ਨੇ ਕੀਤਾ

    Spread the love

    Spread the love ਜੈਤੋ 12 ਜੂਨ (ਗੁਰਦੀਪ ਸਿੰਘ ਢਿੱਲੋਂ ); ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਸੰਤ ਰਿਸ਼ੀ ਰਾਮ ਜੀ ਦੀ ਅਗਵਾਈ ਹੇਠ ਰੇਲਵੇ ਵਿਭਾਗ ਜੈਤੋ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜੈਤੋ ਦੇ…

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    Leave a Reply

    Your email address will not be published. Required fields are marked *