ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬਾਲ ਵੀਰ ਬਲਾਕ ਪੱਧਰੀ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ

Spread the love

 ਪੱਟੀ ਸਦੀਕ, 9 ਦਸੰਬਰ (ਬਲਕਰਨ ਸਿੰਘ ਮਸ਼ਾਲ)- ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸਤੀਸ਼ ਕੁਮਾਰ ਦੀ ਯੋਗ ਅਗਵਾਈ ਅਤੇ ਸ਼੍ਰੀ ਸਤੀਸ਼ ਮਿਗਲਾਨੀ ਮਾਨਯੋਗ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖੂਈਆਂ ਸਰਵਰ ਦੇ ਉੱਦਮ ਸਦਕਾ ਅੱਜ ਮਿਤੀ 9 ਦਸੰਬਰ ਨੂੰ ਚਾਈਲਡ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬਾਲ ਵੀਰ ਕਵਿਤਾ ਗਾਇਨ ਮੁਕਾਬਲੇ ਬਲਾਕ ਪੱਧਰ ਤੇ ਸ੍ਰੀ ਰਮੇਸ਼ ਕੁਮਾਰ ਸੀਐੱਚਟੀ ਦੇ ਪ੍ਰਬੰਧ ਹੇਠ ਸੈਂਟਰ ਸਕੂਲ ਸਯਦ ਵਾਲਾ ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਬਲਾਕ ਖੂਈਆਂ ਸਰਵਰ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ 5-10 ਸਾਲ ਉਮਰ ਵਰਗ ਵਿੱਚ ਰਜਨੀ ਸਪਸ ਦੌਲਤਪੁਰਾ ਪਹਿਲੇ ਅਤੇ ਖੁਸ਼ਪ੍ਰੀਤ ਕੌਰ ਸਪਸ ਜੰਡਵਾਲਾ ਮੀਰਾ ਸਾਂਗਲਾ ਦੂਜੇ ਸਥਾਨ ਤੇ ਰਹੇ। 10-15 ਸਾਲ ਉਮਰ ਵਰਗ ਵਿੱਚ ਖਨਕ ਸਪਸ ਜੰਡਵਾਲਾ ਹਨਵੰਤਾ ਪਹਿਲੇ ਅਤੇ ਪ੍ਰਿਆ ਸਪਸ ਖੂਈਆਂ ਸਰਵਰ ਦੂਜੇ ਸਥਾਨ ਤੇ ਰਹੇ। ਇਸ ਮੌਕੇ ਤੇ ਸਮੂਹ ਸੀਐੱਚਟੀ ਸਾਹਿਬਾਨ ਬਲਾਕ ਖੂਈਆਂ ਸਰਵਰ ਹਾਜ਼ਰ ਸਨ। ਇਹਨਾਂ ਮੁਕਾਬਲਿਆਂ ਦੇ ਨੋਡਲ ਇੰਚਾਰਜ਼ ਸ੍ਰੀ ਮੰਗਲ ਸਿੰਘ ਸੀਐੱਚਟੀ ਗਿੱਦੜਾਂਵਾਲੀ ਨੇ ਸਭ ਦਾ ਧੰਨਵਾਦ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸ੍ਰੀ ਸਤੀਸ਼ ਮਿਗਲਾਨੀ ਮਾਨਯੋਗ ਬੀਪੀਈਓ ਖੂਈਆਂ ਸਰਵਰ ਜੀ ਵੱਲੋਂ ਇਨਾਮ ਦਿੱਤੇ ਗਏ। ਇਹਨਾਂ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਸ਼੍ਰੀ ਸੇਵਕ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਸੀਐਚਟੀ ਜਸਵਿੰਦਰ ਕੌਰ, ਸੀਐਚਟੀ ਮੰਗਲ ਸਿੰਘ, ਸੀਐਚਟੀ ਅਸ਼ੋਕ ਕੁਮਾਰ, ਸੀਐਚਟੀ ਸੁਰਿੰਦਰ

ਸਿੰਘ, ਐਚਟੀ ਸੇਵਕ ਸਿੰਘ, ਬੀਆਰਸੀ ਸ੍ਰੀ ਰਕੇਸ਼ ਕੁਮਾਰ, ਸੁਰਿੰਦਰ ਕੁਮਾਰ, ਵਿਨੋਦ ਕੁਮਾਰ, ਜੋਤੀ ਕਟਾਰੀਆ, ਵਿਜੇ ਕੁਮਾਰ, ਅੰਚਲ ਰਾਣੀ, ਗੋਬਿੰਦ ਲਾਲ, ਮਹਿਮਾ ਸਿੰਘ, ਸਰਦੂਲ, ਦਲੀਪ ਕੁਮਾਰ, ਮਹਿੰਦਰ ਕੁਮਾਰ ਆਦਿ ਹਾਜ਼ਰ ਰਹੇ।

  • Related Posts

    ਸਿਵਲ ਹਸਪਤਾਲ ਬਲਾਚੌਰ ਵਿੱਚ 64 ਲੱਖ ਦੇ ਵਿਕਾਸ ਕਾਰਜਾਂ ਨਾਲ ਸਿਹਤ ਸਹੂਲਤਾਂ ਹੋਣਗੀਆਂ ਮਜ਼ਬੂਤ , ਚੈਅਰਮੈਨ ਗੁਰਪ੍ਰੀਤ ਸਿੰਘ ਸੈਣੀ।

    Spread the love

    Spread the love ਬਲਾਚੌਰ 16 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) ਸਿਵਲ ਹਸਪਤਾਲ ਬਲਾਚੌਰ ਵਿਖੇ ਲੋਕਾਂ ਨੂੰ ਬਿਹਤਰ ਅਤੇ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੁੱਲ 64 ਲੱਖ ਦੀ…

    ਡੇਂਗੂ ਅਤੇ ਚਿਕਨਗੂਨੀਆ ਇਲਾਜ ਯੋਗ ਬਿਮਾਰੀਆਂ ਹਨ 

    Spread the love

    Spread the love ਨੂਰਪੁਰ ਬੇਦੀ 16 ਸਤੰਬਰ (ਦਲਜੀਤ ਚਨੌਲੀ ) ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਸਿਵਲ ਸਰਜਨ ਵਿਵੇਕ ਕੁਮਾਰ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਮ.ਓ ਹਰਪ੍ਰੀਤ ਕੌਰ ਦੀ ਯੋਗ ਅਗਵਾਈ…

    Leave a Reply

    Your email address will not be published. Required fields are marked *