ਸਿਡਾਨਾ ਇੰਸਟੀਚਿਊਟ ਆਫ਼ ਐਜੂਕੇਸ਼ਨ ਕਾਲਜ ਵਿਖੇ ਫਰੈਸ਼ਰ, ਫੇਅਰਵੈੱਲ ਪਾਰਟੀ ਸਮਾਰੋਹ

Spread the love

ਅੰਮ੍ਰਿਤਸਰ 2 ਅਪ੍ਰੈਲ(ਦਿਨੇਸ਼ ਸੋਨੀ) ਰਾਮ ਤੀਰਥ ਰੋਡ ਵਿਖੇ ਸਥਿਤ ਸਿਡਾਨਾ ਇੰਸਟੀਚਿਊਟ ਆਫ਼ ਐਜੂਕੇਸ਼ਨ ਨੇ ਬੀ.ਐਡ ਕਾਲਜ ਦੇ ਸਿਖਿਆਰਥੀਆਂ ਲਈ  ਫਰੈਸ਼ਰ ਅਤੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਡਾ. ਸਵਰਾਜ ਗਰੋਵਰ, ਰਾਸ਼ਟਰਪਤੀ ਅਵਾਰਡੀ ਅਤੇ ਉੱਘੇ ਸਮਾਜ ਸੇਵੀ ਇਸ ਪੋ੍ਗਰਾਮ ਵਿੱਚ ਮੁੱਖ ਮਹਿਮਾਨ ਵੱਜੋ ਸਾਮਿਲ ਹੋਏ। ਰੰਗਾ ਰੰਗ ਅਤੇ ਮੰਨੋਰੰਜਕ ਗਤੀਵਿਧੀਆਂ ਨਾਲ ਭਰਪੂਰ ਇਹ ਸਮਾਗਮ ਸਾਰਿਆਂ ਲਈ ਯਾਦਗਾਰ ਬਣ ਗਿਆ। ਜਿਸੇ ਡਾਸ਼, ਸੰਗੀਤ, ਮੰਨੋਰੰਜਕ ਖੇਡਾਂ ਨੇ ਸਮਾਗਮ ਨੂੰ ਰੋਸ਼ਨ ਕੀਤਾ, ਉਥੇ ਵਿਦਾਇਗੀ ਗੀਤ ਨੇ ਸਾਰਿਆਂ ਨੂੰ ਪਿਛਲੇ ਦੋ ਸਾਲਾਂ ਦੀਆਂ ਭਾਵਕ ਯਾਦਾਂ ਤਾਜਾ ਕਰਵਾ ਦਿੱਤੀਆਂ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਤੁਹਾਡਾ ਨਾ ਸੰਸਥਾ ਦੇ ਗੋਰਵਮਈ ਇਤਿਹਾਸ ਨਾਲ ਜੁੜਿਆ ਹੋਇਆ ਹੈ। ਅਸਲ ਵਿੱਚ ਵਿਦਿਆਰਥੀਆਂ ਨੂੰ ਇਸਨੂੰ ਵਿਦਾਇਗੀ ਸਮਾਰੋਹ ਦੇ ਰੂਪ ਵਿੱਚ ਘੱਟ ਤੇ ਸਵਾਗਤ ਸਮਾਰੋਹ ਦੇ ਰੂਪ ਵਿੱਚ ਜਿਆਦਾ ਲੈਣਾ ਚਾਹੀਦਾ ਹੈ, ਕਿਉਂਕਿ ਸਿਡਾਨਾ ਕੈਂਪਸ ਆਪਣੀਆਂ ਵਿਸਾਲ ਸ਼ਾਖਾਵਾਂ ਵਾਲਾ ਆਪਣੇ ਵਿਦਿਆਰਥੀਆਂ ਦੇ ਸਵਾਗਤ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਸੰਸਥਾ ਦੇ ਮੁੱਖੀ ਡਾ. ਜੀਵਨ ਜੋਤੀ ਸਿਡਾਨਾ ਵੱਲੋਂ ਸਾਰੇ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਅਤੇ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਦੀ ਪੇ੍ਰਨਾ ਵੀ ਦਿੱਤੀ। ਅੰਤ ਵਿੱਚ ਵਿਦਿਆਰਥੀਆਂ ਨੂੰ ਆਏ ਹੋਏ ਮਹਿਮਾਨਾਂ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ ਗਏ। ਇਸ ਮੋਕੇ ਸਿਡਾਨਾ ਨਰਸਿੰਗ ਕਾਲਜ ਦੇ ਪਿ੍ੰਸੀਪਲ ਡਾ. ਦਰਸ਼ਨ ਸੋਹੀ, ਸੰਸਥਾ ਦੇ ਸਹਾਇਕ ਪੋ੍ਫੈਸਰ ਡਾ. ਗੁਰਸੇਵਕ ਸਿੰਘ, ਡਾ. ਕਨਿਕਾ ਭਾਟੀਆ, ਪੋ੍ ਭੁਪਿੰਦਰ ਸਿੰਘ, ਮੈਡਮ ਨਵਨੀਤ ਕੋਰ,  ਸੋਨੀਆ ਸ਼ਰਮਾਂ,ਅਮਨਪ੍ਰੀਤ ਕੋਰ, ਮਨਜੋਤ ਕੋਰ, ਸ੍ਰੀ ਅਜੇ ਕੁਮਾਰ ਮੁੱਖ ਤੌਰ ਤੇ ਹਾਜ਼ਿਰ ਸਨ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *