ਸਿਰਕੱਢ ਪੰਜਾਬੀ ਵਿਦਵਾਨ ਤੇ ਸਾਬਕਾ ਯੂਨੀਵਰਸਿਟੀ ਪ੍ਰੋਫੈਸਰ ਡਾ. ਇਕਬਾਲ ਕੌਰ ਸੌਂਦ ਸੁਰਗਵਾਸ ਪੰਜਾਬੀ ਲੋਕ ਵਿਰਾਸਤ ਅਕਾਡਮੀ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

Spread the love
ਅੰਮ੍ਰਿਤਸਰ  14 ਜੁਲਾਈ( ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬੀ ਵਿਦਵਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਸੇਵਾ ਮੁਕਤ ਪ੍ਰੋਫੈਸਰ ਡਾ. ਇਕਬਾਲ ਕੌਰ ਸੌਂਦ ਦੇ ਦੇਹਾਂਤ ਤੇ  ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੇ ਜਾਣ ਨਾਲ ਲੋਕ ਧਾਰਾ ਖੋਜ, ਉੱਚਤਮ ਸੰਪਾਦਨ ਤੇ ਵਿਰਾਸਤ ਦੀ ਪਹਿਰੇਦਾਰੀ ਨੂੰ ਵੱਡਾ ਘਾਟਾ ਪਿਆ ਹੈ। ਲਾਇਲਪੁਰ ਖ਼ਾਲਸਾ ਕਾਲਿਜ ਜਲੰਧਰ ਵਿੱਚ ਤਿੰਨ ਦਹਾਕੇ ਪਹਿਲਾਂ ਮੈਨੂੰ ਮਿਲਣ ਤੋਂ ਲੈ ਕੇ ਹੁਣ ਤੀਕ ਉਹ ਮੇਰੇ ਲਈ ਵੱਡੀ ਭੈਣ ਬਣ ਕੇ ਹਮੇ਼ਸ਼ਾ ਹੀ ਪ੍ਰੇਰਨਾ ਸਰੋਤ ਬਣੇ। ਉਨ੍ਹਾਂ ਦੀ ਦੇਸ਼ ਵੰਡ ਨਾਲ ਸੰਬੰਧਿਤ ਕਹਾਣੀਆਂ ਦਾ ਸੰਗ੍ਰਹਿ “ਬੰਦ ਬੂਹੇ ਦੀ ਹੂਕ” ਦਰਦਾਂ ਵਿੰਨੀ ਦਾਸਤਾਨ ਹੈ। ਖੋਜ ਕਾਰਜ ਤੋਂ ਇਲਾਵਾ ਉਨ੍ਹਾਂ ਨੇ ਕੁਝ ਕਵਿਤਾਵਾਂ ਵੀ ਲਿਖੀਆਂ ਜੋ ਸੰਗ੍ਰਹਿ ਰੂਪ ਵਿੱਚ ਕੁਝ ਸਮਾਂ ਪਹਿਲਾਂ ਪ੍ਰਕਾਸ਼ਨ ਅਧੀਨ ਸਨ। ਅਗਾਂਹਵਧੂ ਸੋਚ ਨੂੰ ਪਰਣਾਏ ਡਾ. ਇਕਬਾਲ ਕੋਰ ਸੌਂਦ  ਜੀਵਨ ਭਰ ਇਸਤਰੀ ਹੱਕਾਂ ਦੀ ਸਲਾਮਤੀ ਅਤੇ ਆਵਾਜ਼ ਬਣ ਕੇ ਡਟੇ ਰਹੇ। 1947ਦੀ ਭਿਆਨਕ ਦੇਸ਼ ਵੰਡ ਦੀ ਮੌਕੇ ਆਪਣਿਆਂ ਰੱਥੋਂ ਹੀ ਕਤਲ ਹੋਏ,ਦੇਸ਼ ਭਗਤ ਕਾ. ਗਹਿਲ ਸਿੰਘ ਛੱਜਲਵੱਡੀ ਦੀ ਉਹ ਧੀ ਸਨ। ਬਾਪੂ ਜੀ ਦੀ ਯਾਦ ਵਿੱਚ ਉਹ ਹਰ ਸਾਲ ਛੱਜਲਵੰਡੀ ਪਿੰਡ ਵਿੱਚ ਸਾਲਾਨਾ ਸਮਾਗਮ ਵੀ ਕਰਵਾਉਂਦੇ ਸਨ। ਡਾਕਟਰ ਇਕਬਾਲ ਕੌਰ ਸੌਂਦ ਕੁਝ ਅਰਸੇ ਤੋਂ ਬਿਮਾਰ ਸਨ। ਰਿਟਾਇਰ ਹੋਣ ਉਪਰੰਤ ਉਹ ਲਗਾਤਾਰ ਸਮਾਜਿਕ ਕਾਰਜਾਂ  ਵਿਚ ਸਰਗਰਮ ਰਹੇ। ਉਹ ਨਾਰੀ ਚੇਤਨਾ ਮੰਚ ਦੇ ਪ੍ਰਧਾਨ ਵਜੋਂ ਕਾਰਜਸ਼ੀਲ ਸਨ। ਆਪਣੇ ਜੀਵਨ ਸਾਥੀ ਪ੍ਰਿੰਸੀਪਲ ਨਰੋਤਮ ਸਿੰਘ ਦੀ ਦੇ ਸੰਗ ਸਾਥ ਉਹ  ਹਰ ਸੀਹਿੱਤਕ ਸਮਾਗਮ ਦੀ ਸ਼ਾਨ ਬਣਦੇ ਸਨ। ਉਹਨਾਂ ਦੇ ਸਦੀਵੀ ਵਿਛੋੜੇ ਨਾਲ ਅਕਾਦਮਿਕ ਤੇ ਸਾਹਿੱਤਕ ਜਗਤ ਵਿਚ ਸ਼ੋਕ ਦੀ ਲਹਿਰ ਦੌੜ ਗਈ ਹੈ।
ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਲਿਆਂ ਵਿੱਚ ਅੰਮ੍ਰਿਤਸਰ  ਵਿਰਸਾ ਵਿਹਾਰ ਦੇ ਪ੍ਰਧਾਨ  ਕੇਵਲ ਧਾਲੀਵਾਲ,ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ,ਆਲਮੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ, ਜਨਰਲ ਸਕੱਤਰ ਡਾ ਸੁਖਦੇਵ ਸਿੰਘ ਸੇਖੋਂ, ਪ੍ਰਗਤੀਸ਼ੀਲ ਲੇਖ਼ਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ ਸੁਖਦੇਵ ਸਿੰਘ ਸਿਰਸਾ, ਪੰਜਾਬ ਪ੍ਰਧਾਨ  ਪ੍ਰੋ ਸੁਰਜੀਤ ਜੱਜ, ਜ਼ਿਲਾ ਜਨਰਲ ਸਕੱਤਰ ਧਰਵਿਦਰ ਸਿੰਘ ਔਲਖ, ਜਮਹੂਰੀ ਅਧਿਕਾਰ ਸਭਾ ਵਲੋਂ ਡਾ ਪਰਮਿੰਦਰ ਸਿੰਘ, ਯਸ਼ਪਾਲ ਗੁਰੂ ਨਾਨਕ ਯੂਨੀਵਰਸਿਟੀ ਦੇ ਵਿਦਵਾਨ ਡਾ ਸੁਖਦੇਵ ਸਿੰਘ ਸੋਹਲ,ਡਾ ਹਰਿਭਜਨ ਸਿੰਘ ਭਾਟੀਆ,ਡਾ ਮਨਜਿੰਦਰ ਸਿੰਘ,ਡਾ ਬਲਜੀਤ ਕੌਰ ਰਿਆੜ,ਡਾ. ਹਰਿੰਦਰ ਕੌਰ ਸੋਹਲ, ਡਾ ਇੰਦਰਾ ਵਿਰਕ,ਡਾ ਭਾਗਇੰਦਰ ਕੋਰ,ਡਾ. ਗੁਰਬੀਰ ਸਿੰਘ ਬਰਾੜ,ਡਾ ਹੀਰਾ ਸਿੰਘ, ਨੇ ਵੀ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਕ ਨੇਕ ਤੇ ਵੱਡੀ ਹਸਤੀ ਮਹਿਰੂਮ ਹੋ ਗਏ ਹਾਂ। ਉਨ੍ਹਾਂ ਦਾ ਅੰਤਿਮ ਸੰਸਕਾਰ 15 ਜੁਲਾਈ ਨੂੰ  ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਨੇੜਲੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।
  • Related Posts

    ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਨੂੰ ਮੂਹਰੇ ਲਿਆਉਣਾ ਸਮੇਂ ਦੀ ਮੁੱਖ ਮੰਗ: ਮਦਨ ਮੀਲੂ ਟੌਂਸਾ ਹਲਕਾ ਬਲਾਚੌਰ ਦੇ ਸੀਨੀਅਰ ਕਾਂਗਰਸੀ ਆਗੂ ਨੇ ਪਿੰਡ ਟੌਂਸਾ ਵਿਖੇ ਕੀਤੀ ਅਹਿਮ ਮੀਟਿੰਗ; ਕਿਹਾ– ਟਿਕਟ ਚਾਹੇ ਕਿਸੇ ਵੀ ਸਥਾਨਕ ਆਗੂ ਨੂੰ ਮਿਲੇ, ਪਰ ਪੰਜਾਬ ਦੀ ਵਾਗਡੋਰ ਸਾਬਕਾ ਮੁੱਖ ਮੰਤਰੀ ਹੱਥ ਸੌਂਪਣੀ ਜ਼ਰੂਰੀ

    Spread the love

    Spread the love ਬਲਾਚੌਰ, 15 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ):ਹਲਕਾ ਬਲਾਚੌਰ ਦੇ ਸੀਨੀਅਰ ਕਾਂਗਰਸੀ ਆਗੂ ਮਦਨ ਮੀਲੂ ਟੌਂਸਾ ਵੱਲੋਂ ਪਿੰਡ ਟੌਂਸਾ ਵਿਖੇ ਸਾਥੀਆਂ ਸਮੇਤ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ…

    ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਦੇ ਟ੍ਰਾਂਸਪੋਰਟ ਖੇਤਰ ‘ਚ ਵੱਡੀ ਪੁਲਾਂਘ, 696 ਨਵੀਂਆਂ ਬੱਸਾਂ ਦਾ ਦਿੱਤਾ ਆਰਡਰ: ਚੇਅਰਮੈਨ ਸਤਨਾਮ ਜਲਾਲਪੁਰ

    Spread the love

    Spread the love ਨਵਾਂਸ਼ਹਿਰ, 14 ਜੁਲਾਈ (ਜਤਿੰਦਰਪਾਲ ਸਿੰਘ ਕਲੇਰ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਟ੍ਰਾਂਸਪੋਰਟ ਖੇਤਰ ਵਿੱਚ ਸੁਧਾਰ ਲਿਆਉਣ ਲਈ ਇੱਕ ਇਤਿਹਾਸਕ…

    Leave a Reply

    Your email address will not be published. Required fields are marked *