ਸੀ.ਐਚ.ਸੀ.ਬੜਾ ਪਿੰਡ ਵੱਲੋ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ

Spread the love

ਫ਼ਗਵਾੜਾ-ਬੜਾ ਪਿੰਡ 7 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ) ਸਿਵਲ ਸਰਜਨ ਡਾ.ਗੁਰਮੀਤ ਲਾਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅੱਜ ਕੰਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਸਾਲ ਦਾ ਵਿਸ਼ਵ ਸਿਹਤ ਦਿਵਸ ਸਿਹਤਮੰਦ ਸ਼ੁਰੂਆਤ ਸਿਹਤਮੰਦ ਜੀਵਨ ਦੇ ਵਿਸ਼ੇ ਉਪਰ ਅਧਾਰਿਤ ਹੈ।ਸੀਨੀਅਰ ਮੈਡੀਕਲ ਅਫਸਰ ਡਾ.ਅਮੀਤਾ ਲੂਨਾ ਨੇ ਦੱਸਿਆ ਕਿ ਵਿਸ਼ਵ ਸਿਹਤ ਦਿਵਸ ਨੂੰ ਪੂਰੇ ਸੰਸਾਰ ਵਿੱਚ ਚੰਗੀ ਸਿਹਤ ਸਬੰਧੀ ਜਾਣਕਾਰੀ ਦੇਣ ਲਈ ਮਨਾਇਆ ਜਾਦਾ ਹੈ। ਇਸ ਦਿਨ 7 ਅਪ੍ਰੈਲ 1948 ਨੂੰ ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਹੋਈ ਸੀ। ਡਾ.ਅਮਿਤਾ ਨੇ ਸਿਹਤ ਪੱਖੋ ਲੋਕਾ ਨੂੰ ਆਉਦੇ ਦਰਪੇਸ਼  ਵਿਸ਼ਿਆ ਉਪਰ ਚਰਚਾ ਕੀਤੀ। ਉਨ੍ਹਾਂ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੀ ਸਮੱਸਿਆ ਉੱਤੇ ਚਿੰਤਾ ਜਾਹਿਰ ਕੀਤੀ ਗਈ। ਡਾ.ਲੂਨਾ ਨੇ ਕਿਹਾ ਕਿ ਨਸ਼ੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਹੇ ਹਨ ਅਤੇ ਇਹ ਸਮਾਜ ਦੀ ਸਿਹਤ ਲਈ ਗੰਭੀਰ ਚੁਣੌਤੀ ਹੈ। ਉਨ੍ਹਾਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਨਸ਼ਾ ਛੁਡਾਉ ਕੇਂਦਰਾਂ ਦੀ ਸਹਾਇਤਾ ਲੈਣ ਦੀ ਅਪੀਲ ਕੀਤੀ।ਇਸ ਦੇ ਨਾਲ ਹੀ ਡਾ.ਅਮਿਤਾ ਲੂਨਾ ਨੇ ਪੰਜਾਬ ਵਿੱਚ ਗੈਰ-ਸੰਚਾਰੀ ਬਿਮਾਰੀਆਂ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਦੀ ਵੱਧ ਰਹੀ ਗਿਣਤੀ ਉਪਰ ਚਿੰਤਾ ਜਾਹਿਰ ਕੀਤੀ। ਇਹਨਾਂ ਬਿਮਾਰੀਆਂ ਦਾ ਇਲਾਜ ਲੰਬੇ ਸਮੇਂ ਤੱਕ ਚੱਲਣ ਵਾਲਾ ਹੁੰਦਾ ਹੈ ਇਹ ਅਤੇ ਗੱਲਤ ਲਾਈਫਸਟਾਈਲ ਕਾਰਨ ਹੁੰਦਿਆ ਹਨ।ਮੈਡੀਕਲ ਅਫ਼ਸਰ ਡਾ.ਮਮਤਾ ਗੌਤਮ ਨੇ ਕਿਹਾ ਕਿ ਸਾਨੂੰ  ਨਿਯਮਤ ਕਸਰਤ ਅਤੇ ਸੰਤੁਲਿਤ ਡਾਈਟ ਰਾਹੀਂ ਆਪਣਾ ਵਜ਼ਨ ਨਿਯੰਤਰਿਤ ਰੱਖਣਾ ਚਾਹੀਦਾ ਹੈ। ਉਨਾ ਤਮਾਕੂ,ਸ਼ਰਾਬ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿਤੀ।ਇਸ ਦੇ ਨਾਲ ਹੀ ਉਨਾ ਨਿਯਮਤ ਤੌਰ ‘ਤੇ ਸਿਹਤ ਜਾਂਚ ਕਰਵਾਉਣ,ਦਿਲ ਅਤੇ ਸ਼ੁਗਰ ਦੇ ਮਰੀਜ਼ ਨੰ ਦਵਾਈਆਂ ਨਿਯਮਤ ਲੈਣ ਲਈ, ਮਨੋਵਿਗਿਆਨਕ ਤਣਾਅ ਤੋਂ ਬਚਣ ਲਈ ਯੋਗ ਅਤੇ ਧਿਆਨ ਵਰਗੀਆਂ ਵਿਧੀਆਂ ਅਪਣਾਓ ਲਈ ਦੀ ਸਲਾਹ ਦਿੱਤੀ। ਇਸ ਮੌਕੇ ‘ਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਪ੍ਰੀਤਇੰਦਰ ਸਿੰਘ,ਹੈਲਥ ਸੁਪਰਵਾਈਜ਼ਰ ਕੁਲਦੀਪ ਵਰਮਾ, ਹੈਲਥ ਸੁਪਰਵਾਈਜਰ ਸਤਨਾਮ,ਐਲ.ਐਚ.ਵੀ. ਕੁਲਵਿੰਦਰ ਕੌਰ ਮੌਕੇ ‘ਤੇ ਸਮੂਹ ਸਟਾਫ ਮੌਜੂਦ ਸੀ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *