ਜ਼ਿੰਦਗੀ ਇੱਕ ਸੰਘਰਸ਼ ਹੈ ਅਤੇ ਇਸ ਸੰਘਰਸ਼ ਨੂੰ ਜਿੱਤਣ ਲਈ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬੀ ਸੰਗੀਤਕ ਇਤਿਹਾਸ ਨੂੰ ਫਰੋਲੀਏ ਤਾਂ ਬਹੁਤ ਸਾਰੇ ਅਜਿਹੇ ਗਾਇਕ ਮਿਲਦੇ ਹਨ, ਜਿੰਨ੍ਹਾਂ ਨੇ ਆਪਣੀ ਮਿਹਨਤ ਸਦਕਾ ਦੁਨੀਆਂ ਤੇ ਵੱਖਰੀ ਪਹਿਚਾਣ ਹਾਸਲ ਕੀਤੀ ਹੈ। ਅਜਿਹਾ ਹੀ ਪ੍ਰਸਿੱਧ ਉਂਗਲਾਂ ਤੇ ਗਿਣਿਆ ਜਾਣ ਵਾਲਾ ਪੰਜਾਬੀ ਗਾਇਕ “ਰਣਜੀਤ ਮਣੀ” ਹੈ।
ਪੰਜਾਬ ਦੇ ਪ੍ਰਸਿੱਧ ਗਾਇਕਾਂ ‘ਚ ਗਿਣਿਆਂ ਜਾਣ ਵਾਲੇ ਗਾਇਕ ਰਣਜੀਤ ਮਣੀ ਦਾ ਨਾਮ ਕਿਸੇ ਖਾਸ ਜਾਣ ਸਾਰੇ ਪੰਜਾਬੀਆਂ ਦੇ ਦਿਲ ‘ਚ ਧੜਕਦਾ ਹੈ। ਰਣਜੀਤ ਮਨੀ ਦੀ ਆਵਾਜ਼ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਹੈ। ਰਣਜੀਤ ਮਣੀ ਦਾ ਜਨਮ ਜ਼ਿਲ੍ਹਾ ਮੋਗਾ ਅੰਦਰ ਪੈਂਦੇ ਪਿੰਡ ਚੁੱਪ ਕੀਤੀ ਵਿਖੇ ਪਿਤਾ ਸ. ਤਾਰਾ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਭਗਵਾਨ ਕੌਰ ਦੀ ਕੁੱਖੋਂ ਹੋਇਆ। ਉਸ ਨੇ ਸ਼ੁਰੂਆਤੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਕੋਠੇ ਮੱਲੀਆਂ ਵਾਲਾ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ। ਉਸ ਮਗਰੋਂ ਰਣਜੀਤ ਮਣੀ ਨੇ ਡੀ.ਐੱਮ.ਕਾਲਜ ਮੋਗਾ ਤੋਂ ਬਾਰ੍ਹਵੀਂ ਕਰਨ ਤੋਂ ਬਾਅਦ ਇਲੈਕਟ੍ਰੀਸ਼ਨ ਦਾ ਡਿਪਲੋਮਾ ਕੀਤਾ। ਬਚਪਨ ਤੋਂ ਹੀ ਰਣਜੀਤ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਪ੍ਰੰਤੂ ਘਰ ਦੇ ਹਲਾਤ ਠੀਕ ਨਾ ਹੋਣ ਕਰਕੇ ਉਸਨੂੰ ਆਪਣੀ ਇਹ ਮੰਜ਼ਿਲ ਤਹਿ ਕਰਨ ਲਈ ਬਹੁਤ ਸੰਘਰਸ਼ ਸ਼ਾਲੀ ਜੀਵਨ ਬਤੀਤ ਕਰਨਾ ਪਿਆ ਹੈ। ਗਾਉਣ ਦੇ ਜਨੂਨ ਨੇ ਮਣੀ ਨੂੰ ਘਰੋਂ ਭਜਾ ਕੇ ਉਸਤਾਦ ਅਮਰਜੀਤ ਸਿੰਘ ਚਮਕੀਲਾ ਕੋਲ ਭੇਜ ਦਿੱਤਾ।
ਜਿੰਨ੍ਹਾਂ ਤੋਂ ਰਣਜੀਤ ਮਣੀ ਨੇ ਗਾਇਕੀ ਦੀਆਂ ਬਾਰੀਕੀਆਂ ਦੀ ਸਿੱਖਿਆ ਹਾਸਿਲ ਕੀਤੀ। ਉਸਤੋਂ ਬਾਅਦ ਰਣਜੀਤ ਮਣੀ ਨੇ ਬਿਜਲੀ ਬੋਰਡ ਵਿੱਚ ਵੀ ਨੌਕਰੀ ਕੀਤੀ। ਫਿਰ ਉਸਦੀ ਮੁਲਾਕਾਤ ਮਸ਼ਹੂਰ ਪੰਜਾਬੀ ਗਾਇਕ ਸਵ. ਕੁਲਦੀਪ ਮਾਣਕ ਨਾਲ ਹੋਈ ਜਿੰਨ੍ਹਾਂ ਦੇ ਦਫਤਰ ਰਣਜੀਤ ਮਣੀ ਨੂੰ ਪ੍ਰੋਗਰਾਮ ਬੁੱਕ ਕਰਨ ਦੀ ਨੌਕਰੀ ਮਿਲੀ। ਇਸ ਦੌਰਾਨ ਦਫਤਰ ਵਿੱਚ ਗੀਤਕਾਰ ਬਚਨ ਬੇਦਿਲ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਸਨ ਜਿਸ ਕਰਕੇ ਬਚਨ ਬੇਦਿਲ ਤੇ ਰਣਜੀਤ ਮਣੀ ਦੀ ਮਿੱਤਰਤਾ ਹੋ ਗਈ।
ਜਿੰਨ੍ਹਾਂ ਤੋਂ ਰਣਜੀਤ ਮਣੀ ਨੇ ਗਾਇਕੀ ਦੀਆਂ ਬਾਰੀਕੀਆਂ ਦੀ ਸਿੱਖਿਆ ਹਾਸਿਲ ਕੀਤੀ। ਉਸਤੋਂ ਬਾਅਦ ਰਣਜੀਤ ਮਣੀ ਨੇ ਬਿਜਲੀ ਬੋਰਡ ਵਿੱਚ ਵੀ ਨੌਕਰੀ ਕੀਤੀ। ਫਿਰ ਉਸਦੀ ਮੁਲਾਕਾਤ ਮਸ਼ਹੂਰ ਪੰਜਾਬੀ ਗਾਇਕ ਸਵ. ਕੁਲਦੀਪ ਮਾਣਕ ਨਾਲ ਹੋਈ ਜਿੰਨ੍ਹਾਂ ਦੇ ਦਫਤਰ ਰਣਜੀਤ ਮਣੀ ਨੂੰ ਪ੍ਰੋਗਰਾਮ ਬੁੱਕ ਕਰਨ ਦੀ ਨੌਕਰੀ ਮਿਲੀ। ਇਸ ਦੌਰਾਨ ਦਫਤਰ ਵਿੱਚ ਗੀਤਕਾਰ ਬਚਨ ਬੇਦਿਲ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਸਨ ਜਿਸ ਕਰਕੇ ਬਚਨ ਬੇਦਿਲ ਤੇ ਰਣਜੀਤ ਮਣੀ ਦੀ ਮਿੱਤਰਤਾ ਹੋ ਗਈ।ਜੇਕਰ ਗੀਤਾਂ ਦੀ ਗੱਲ ਕਰੀਏ ਤਾਂ ਰਣਜੀਤ ਮਣੀ ਨੇ ਬਹੁਤ ਸਾਰੇ ਗੀਤ ਸ੍ਰੋਤਿਆਂ ਦੀ ਝੋਲੀ ਪਾਏ ਹਨ। ਰਣਜੀਤ ਮਣੀ ਦੀ ਪਹਿਲੀ ਐਲਬਮ 1990 ‘ਚ “ਵੰਝਲੀ ਯਾਰਾਂ ਦੀ” ਰਿਲੀਜ਼ ਕੀਤੀ ਗਈ, ਜਿਸ ਨੂੰ ਸ੍ਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ। ਉਸ ਤੋਂ ਬਾਅਦ ਐਲਬਮ ਯਾਰ ਹੁਣ ਰੱਬ ਬਣ ਗਿਆ, ਇਕੱਠੇ ਕਾਲਜ ਪੜ੍ਹਦੇ ਸੀ ਅਤੇ ਆਸ਼ਕਾਂ ਦੀ ਹੜ੍ਹਤਾਲ ਐਲਬਮਾਂ ਨੇ ਰਣਜੀਤ ਮਣੀ ਦੀ ਵੱਖਰੀ ਪਹਿਚਾਣ ਬਣਾ ਦਿੱਤੀ। ਉਸ ਤੋਂ ਬਾਅਦ ਰਣਜੀਤ ਮਣੀ ਦੀ ਐਲਬਮ “ਤੇਰੇ ਵਿਆਹ ਦਾ ਕਾਰਡ” ਨੇ ਤਾਂ ਉਸਨੂੰ ਮੰਜ਼ਿਲ ਦੀਆਂ ਉਚਾਈਆਂ ਤੱਕ ਪਹੁੰਚਾ ਦਿੱਤਾ। ਉਸ ਮਗਰੋਂ ਰਣਜੀਤ ਮਣੀ ਦੀਆਂ ਬਹੁਤ ਕੈਸਟਾਂ ਆਈਆਂ ਜਿੰਨ੍ਹਾਂ ਵਿੱਚੋਂ ਜਵਾਨੀ ਦੀਆਂ ਮੁਬਾਰਕਾਂ, ਸੁਨੱਖੀ ਕੁੜੀ, ਦੋ ਗੱਲਾਂ ਪਿਆਰ ਦੀਆਂ, ਇੰਨ੍ਹਾਂ ਪਿਆਰ ਨਾ ਪਾਉਂਦੀ ਨੀ, ਉਹ ਛਮ-ਛਮ ਰੋ ਪਈ, ਕੁੜੀ ਪੰਜਾਬਣ, ਮਾਹੀ ਨੂੰ ਮੌਕਾ ਚਾਹੀਦਾ, ਤੇਰੇ ਬਿਨ੍ਹਾਂ ਅਤੇ ਗੱਭਰੂ ਮਰ-ਮਰ ਜਾਣ ਆਦਿ ਕੁਝ ਯਾਦਗਾਰੀ ਹਿੱਟ ਰਹੀਆਂ ਕੈਸਟਾਂ ਹਨ। ਇਸ ਤੋਂ ਇਲਾਵਾ ਰਣਜੀਤ ਮਣੀ ਦੀਆਂ ਧਾਰਮਿਕ ਕੈਸਟਾਂ ਪੰਥ ਦੀ ਸ਼ਾਨ, ਸਿੱਖੀ ਦਾ ਸਕੂਲ , ਐਲਾਨ ਖਾਲਸੇ ਦਾ, ਵਿਸਾਖੀ ਅਤੇ ਝੰਡਾ ਲਾ ਕੇ ਆ ਭਗਤਾ ਵੀ ਰਿਕਾਰਡ ਹੋਈਆਂ। ਇਸ ਤੋਂ ਇਲਾਵਾ ਰਣਜੀਤ ਮਣੀ ਨੇ ਪੰਜਾਬੀ ਫੀਚਰ ਫਿਲਮ ਤਬਾਹੀ , ਰਹਿਮਤਾਂ ਅਤੇ ਬਲੈਕ ਐਂਡ ਵਾਈਟ ਟੀ.ਵੀ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਅੱਜ ਦੀ ਘੜ੍ਹੀ ਰਣਜੀਤ ਮਣੀ ਅਤੇ ਇੰਦਰ ਮਾਨ ਵੱਲੋਂ ਗਾਇਆ ਗੀਤ “ਪਰਚੇ ਖਰਚੇ” ਵੀ ਕਾਫੀ ਚਰਚਾ ਵਿੱਚ ਹੈ। ਭਾਵੇਂ ਹੀ ਰਣਜੀਤ ਮਣੀ ਨੇ ਹਰ ਵੰਨਗੀ ਦੇ ਗੀਤ ਗਾਏ ਹਨ ਪ੍ਰੰਤੂ ਉਨ੍ਹਾਂ ਨੇ ਅੱਜ ਤੱਕ ਅਜਿਹਾ ਕੋਈ ਗੀਤ ਨਹੀਂ ਗਾਇਆ ਜਿਸ ਨਾਰ ਸ੍ਰੋਤਿਆਂ ਦੇ ਦਿਲ ਨੂੰ ਠੇਸ ਪਹੁੰਚੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਚੰਗੇ ਗੀਤ ਹੀ ਸ੍ਰੋਤਿਆਂ ਦੀ ਝੋਲੀ ਪਾਉਂਦੇ ਰਹਿਣਗੇ। ਅੰਤ ਵਿੱਚ ਮੈਂ ਇਹੋ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਪੰਜਾਬੀ ਗਾਇਕ ਰਣਜੀਤ ਮਣੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ।






