ਸੁਲਤਾਨਪੁਰ ਲੋਧੀ ਤੋਂ ਡਾ. ਬੀ.ਆਰ. ਅੰਬੇਡਕਰ ਆਰਮੀ ਦੀ ਵੱਡੀ ਹੁੰਕਾਰ, ਗਰੀਬਾਂ ਦੇ ਹੱਕਾਂ ਦੀ ਲੜਾਈ ਤੇਜ਼ ਕਰਨ ਦਾ ਐਲਾਨ; ਨਵੀਆਂ ਨਿਯੁਕਤੀਆਂ ਨਾਲ ਸੰਗਠਨ ਕੀਤਾ ਮਜ਼ਬੂਤ।

Spread the love
ਪਰਮਜੀਤ ਸਿੰਘ, ਪੰਜਾਬ ਦਾ ਖੁਲਾਸਾ। ਡਡਵਿੰਡੀ/ਸੁਲਤਾਨਪੁਰ ਲੋਧੀ -ਡਾ. ਬੀ.ਆਰ. ਅੰਬੇਡਕਰ ਆਰਮੀ ਪੰਜਾਬ ਦੀ ਅਹਿਮ ਮੀਟਿੰਗ ਸੋਮਵਾਰ  ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈਸ ਕਲੱਬ, ਸੁਲਤਾਨਪੁਰ ਲੋਧੀ ਵਿਖੇ ਪੰਜਾਬ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸੀਨੀਅਰ ਆਗੂ ਪਰਮਜੀਤ ਸਿੰਘ ਜੱਬੋਵਾਲ, ਰਵੀ ਦੀਪੇਵਾਲ, ਰਾਹੁਲ ਨਾਹਰ, ਸੁੱਖਾ ਪੰਮਣ ਅਤੇ ਹੋਰ ਆਗੂਆਂ ਨੇ ਸ਼ਿਰਕਤ ਕੀਤੀ। ਮੀਟਿੰਗ ਉਪਰੰਤ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਸੰਸਥਾ ਨੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਕਈ ਅਹਿਮ ਮੁੱਦਿਆਂ ‘ਤੇ ਆਪਣਾ ਪੱਖ ਰੱਖਿਆ ਅਤੇ ਸੰਗਠਨ ਦੇ ਵਿਸਥਾਰ ਲਈ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ।ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 78 ਸਾਲ ਬੀਤ ਜਾਣ ਦੇ ਬਾਵਜੂਦ ਗਰੀਬ, ਪਛੜੇ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਵਰਗ ਅੱਜ ਵੀ ਬੁਨਿਆਦੀ ਹੱਕਾਂ ਅਤੇ ਇਨਸਾਫ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਥਾਣਿਆਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਹੋਣਾ ਪੈਂਦਾ ਹੈ, ਜਦਕਿ ਸਰਕਾਰਾਂ ਦੀਆਂ ਭਲਾਈ ਸਕੀਮਾਂ ਦਾ ਪੂਰਾ ਲਾਭ ਵੀ ਲੋੜਵੰਦਾਂ ਤੱਕ ਨਹੀਂ ਪਹੁੰਚ ਰਿਹਾ। ਉਨ੍ਹਾਂ ਕਿਹਾ ਕਿ ਹਰ ਚੋਣ ਸਮੇਂ ਗਰੀਬਾਂ ਨੂੰ ਵੱਖ-ਵੱਖ ਲਾਲਚ ਦੇ ਕੇ ਉਨ੍ਹਾਂ ਦੀਆਂ ਵੋਟਾਂ ਹਾਸਲ ਕੀਤੀਆਂ ਜਾਂਦੀਆਂ ਹਨ, ਪਰ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਸਿੱਖਿਆ, ਰੁਜ਼ਗਾਰ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੋਈ ਠੋਸ ਯਤਨ ਨਹੀਂ ਕੀਤੇ ਜਾਂਦੇ। ਸਮਾਜ ਦੀ ਅਸਲ ਤਰੱਕੀ ਉਦੋਂ ਹੀ ਸੰਭਵ ਹੈ ਜਦੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ, ਚੰਗਾ ਮਾਰਗਦਰਸ਼ਨ ਅਤੇ ਰੁਜ਼ਗਾਰਮੁਖੀ ਹੁਨਰ ਮੁਹੱਈਆ ਕਰਵਾਏ ਜਾਣ।ਵੀਰ ਕੁਲਵੰਤ ਸਿੰਘ ਢੰਡੋਵਾਲ ਨੇ ਕਿਹਾ ਕਿ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ “ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ” ਦੇ ਮਿਸ਼ਨ ਨੂੰ ਹਰ ਘਰ ਤੱਕ ਪਹੁੰਚਾਉਣਾ ਡਾ. ਬੀ.ਆਰ. ਅੰਬੇਡਕਰ ਆਰਮੀ ਦਾ ਮੁੱਖ ਟੀਚਾ ਹੈ। ਇਸ ਲਈ ਸੰਸਥਾ ਦੀ ਟੀਮ ਪੰਜਾਬ ਭਰ ਦੇ ਸਕੂਲਾਂ ਅਤੇ ਪਿੰਡਾਂ ਵਿੱਚ ਜਾ ਕੇ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਰੂਬਰੂ ਹੋਵੇਗੀ, ਉਨ੍ਹਾਂ ਨੂੰ ਸਿੱਖਿਆ, ਹੁਨਰ ਵਿਕਾਸ, ਨਸ਼ਾ-ਮੁਕਤ ਜੀਵਨ, ਸਮਾਜਿਕ ਬਰਾਬਰੀ ਅਤੇ ਸੰਵਿਧਾਨਕ ਹੱਕਾਂ ਪ੍ਰਤੀ ਜਾਗਰੂਕ ਕਰੇਗੀ। ਨਾਲ ਹੀ ਗਰੀਬੀ, ਅਨਪੜ੍ਹਤਾ ਅਤੇ ਅੰਧਵਿਸ਼ਵਾਸ ਖ਼ਿਲਾਫ਼ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਮਾਜ ਭਲਾਈ ਅਤੇ ਜਾਗਰੂਕਤਾ ਨਾਲ ਜੁੜੇ ਸੰਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਆਪਣਾ ਸਹਿਯੋਗ ਦੇਣ, ਤਾਂ ਜੋ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਜਾ ਸਕੇ। ਇਸ ਮੌਕੇ ਪੰਜਾਬ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਅਤੇ ਸੀਨੀਅਰ ਆਗੂ ਪਰਮਜੀਤ ਜੱਬੋਵਾਲ ਵੱਲੋਂ ਸੰਗਠਨ ਦੇ ਵਿਸਥਾਰ ਅਤੇ ਮਜ਼ਬੂਤੀ ਲਈ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ। ਦੇਵਾ ਸਿੰਘ ਸਰਪੰਚ ਨੂੰ ਤਹਿਸੀਲ ਪ੍ਰਧਾਨ ਸੁਲਤਾਨਪੁਰ ਲੋਧੀ, ਗੁਲਸ਼ਨ ਮੋਠਾਂਵਾਲ ਨੂੰ ਸੀਨੀਅਰ ਮੀਤ ਪ੍ਰਧਾਨ ਤਹਿਸੀਲ, ਹਰਜਿੰਦਰ ਸਿੰਘ ਆਲੂਪੁਰ ਨੂੰ ਮੀਤ ਪ੍ਰਧਾਨ ਤਹਿਸੀਲ, ਗੁਰਵਿੰਦਰ ਸਿੰਘ ਆਲੀ ਖੁਰਦ ਨੂੰ ਜਨਰਲ ਸਕੱਤਰ, ਬਾਘਾ ਰਾਮੇ ਨੂੰ ਸਕੱਤਰ ਅਤੇ ਗੁਰਦੇਵ ਸਿੰਘ ਆਹਲੀ ਕਲਾ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਸ਼ਹਿਰੀ ਕਮੇਟੀ ਵਿੱਚ ਭੁਪਿੰਦਰ ਸਿੰਘ ਲਾਡੀ ਨੂੰ ਸ਼ਹਿਰੀ ਪ੍ਰਧਾਨ, ਅਕਸ਼ੇ ਨਾਹਰ ਨੂੰ ਸੀਨੀਅਰ ਮੀਤ ਪ੍ਰਧਾਨ, ਸੋਨੀ ਪੰਡੋਰੀ ਨੂੰ ਮੀਤ ਪ੍ਰਧਾਨ ਅਤੇ ਅਮਰਜੀਤ ਸਿੰਘ ਬਾਗੋ ਨੂੰ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ।
ਫੋਟੋ ਕੈਪਸ਼ਨ: ਡਾਕਟਰ ਬੀ ਆਰ ਅੰਬੇਦਕਰ ਆਰਮੀ  ਪੰਜਾਬ ਦੇ  ਨਵੇਂ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਢੰਡੋਵਾਲ, ਪਰਮਜੀਤ  ਜੱਬੋਵਾਲ, ਸੰਗਤ ਸਿੰਘ ,ਰੰਧਾਵਾ ਰਵੀ ਦੀਪੇਵਾਲ ਅਤੇ ਹੋਰ।
  • Related Posts

    ਅਜੋਕੇ ਲੁੱਟ-ਕਸੁੱਟ ਦੇ ਸਿਸਟਮ ਨੂੰ ਖਤਮ ਕਰਨ ਲਈ ਅੰਬੇਡਕਰੀ ਸਿਸਟਮ ਦਾ ਤਾਕਤਵਰ ਹੋਣਾ ਜ਼ਰੂਰੀ: ਕਾਲੀ ਪਾਇਲ ਦੋਰਾਹਾ ਤੋਂ ਡਾ. ਅੰਬੇਡਕਰ ਨਵਯੁਵਕ ਦਲ ਦੀ ਸੰਗਠਨਾਤਮਕ ਮੁਹਿੰਮ ਦੀ ਸ਼ੁਰੂਆਤ, ਸਮਾਜਿਕ ਏਕਤਾ ਅਤੇ ਭਾਈਚਾਰੇ ਦਾ ਦਿੱਤਾ ਸੰਦੇਸ਼

    Spread the love

    Spread the loveਦੋਰਾਹਾ, 14 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ): ਡਾ. ਅੰਬੇਡਕਰ ਨਵਯੁਵਕ ਦਲ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੋਰਾਹਾ ਵਿਖੇ ਜਸਵਿੰਦਰ ਸਿੰਘ ਦੋਰਾਹਾ ਦੀ ਅਗਵਾਈ ਹੇਠ ਪਹਿਲੀ ਅਹਿਮ…

    ਪਿੰਡ ਗੜੀ ਬੇਟ ‘ਚ ਦਿਖਾਈ ਗਈ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸਤਲੁਜ’ ਸਕਰੀਨਿੰਗ ਦੇਖ ਕੇ ਲੋਕ ਹੋਏ ਭਾਵੁਕ, ਮਨੁੱਖੀ ਹੱਕਾਂ ਲਈ ਸ਼ਹੀਦੀ ਨੂੰ ਕੀਤਾ ਯਾਦ

    Spread the love

    Spread the loveਮਾਛੀਵਾੜਾ ਸਾਹਿਬ, 13 ਜੁਲਾਈ (ਸੁੱਚਾ ਬੰਗੜ)- ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਕੁਰਬਾਨੀ ਨੂੰ ਸਮਰਪਿਤ ਪੰਜਾਬੀ ਫਿਲਮ “ਸਤਲੁਜ” ਦੀ ਵਿਸ਼ੇਸ਼…

    Leave a Reply

    Your email address will not be published. Required fields are marked *