ਸੇਫ ਸਕੂਲ ਸੇਫ ਵਾਹਨ ਪਾਲਸੀ ਅਧੀਨ ਜਾਰੀ ਹਦਾਇਤਾ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ-

Spread the love
ਸ੍ਰੀ ਮੁਕਤਸਰ ਸਾਹਿਬ 19 ਅਗਸਤ (ਮਨਜੀਤ ਸਿੱਧੂ):- ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਆਈ.ਏ.ਐਸ ਵੱਲੋ ਦਿੱਤੇ ਦਿਸ਼ਾ—ਨਿਰਦੇਸ਼ਾ ਤਹਿਤ ਅਤੇ ਰਿਜਨਲ ਟਰਾਸਪੋਰਟ ਅਫਸਰ ਸ਼੍ਰੀ ਅਰਵਿੰਦਰਪਾਲ ਸਿੰਘ ਪੀ.ਸੀ.ਐਸ ਦੀ ਅਗਵਾਈ ਹੇਠ ਸੇਫ ਸਕੂਲ ਸੇਫ ਵਾਹਨ ਪਾਲਸੀ ਦੀਆਂ ਹਦਾਇਤਾ ਨੂੰ ਲਾਗੂ ਕਰਨ ਲਈ ਸਹਾਇਕ ਟਰਾਸਪੋਰਟ ਅਫਸਰ ਸ਼੍ਰੀ ਰਾਕੇਸ਼ ਕੁਮਾਰ ਬਾਂਸਲ ਵੱਲੋ ਸ਼ਹਿਰ ਦੇ ਸਮੂਹ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲਜ ਨਾਲ ਦਫਤਰ ਰਿਜਨਲ ਟਰਾਸਪੋਰਟ ਅਫਸਰ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਹਾਇਕ ਟਰਾਸਪੋਰਟ ਅਫਸਰ ਸ਼੍ਰੀ ਰਾਕੇਸ਼ ਕੁਮਾਰ ਬਾਂਸਲ ਵੱਲੋਂ ਸਮੂਹ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲਜ/ਨੁਮਾਇੰਦਿਆ ਨੂੰ ਸੇਫ ਸਕੂਲ ਸੇਫ ਵਾਹਨ ਪਾਲਸੀ ਦੀਆਂ ਹਦਾਇਤਾ ਸੰਬੰਧੀ ਜਾਣੂ ਕਰਵਾਇਆ ਗਿਆ।ਇਹਨਾ ਹਦਾਇਤਾ ਦੇ ਸਨਮੁੱਖ ਸਮੂਹ ਸਕੂਲ ਮੁੱਖੀਆ ਨੂੰ ਸਕੂਲ ਬੱਸ/ਵੈਨ ਦੇ ਕਾਗਜਾਤ, ਪ੍ਰਦੂਸ਼ਣ, ਬੀਮਾ, ਡਰਾਈਵਿੰਗ ਲਾਈਸੰਸ, ਫਸਟ ਏਡ ਕਿੱਟ,ਲੇਡੀਜ ਅਟੈਡੈਂਟ ਅਤੇ ਹੋਰ ਕਾਗਜਾਤ ਪੂਰੇ ਕਰਨ ਸੰਬੰਧੀ ਜਾਣਕਾਰੀ ਦਿੱਤੀ ਗਈ।ਸਮੂਹ ਸਕੂਲ ਮੁੱਖੀਆ ਵੱਲੋਂ ਬੱਚਿਆ ਦੀ ਸੁਰਖਿਆ ਲਈ ਸਕੂਲ ਬੱਸਾਂ/ਵੈਨਾਂ ਦੇ ਕਾਗਜਾਤ ਪੂਰੇ ਕਰਨ ਲਈ ਸਹਿਮਤੀ ਦਿੱਤੀ ਗਈ।ਇਸ ਮੌਕੇ ਸਕੂਲ ਮੁੱਖੀਆ ਵੱਲੋ ਦੱਸਿਆ ਗਿਆ ਕਿ ਉਹਨਾਂ ਵੱਲੋ ਸਮੂਹ ਸਕੂਲ ਬੱਸ ਡਰਾਈਵਰ ਨਾਲ ਮਹੀਨਾਵਾਰ ਮੀਟਿੰਗ ਕੀਤੀ ਜਾਦੀ ਹੈ। ਇਸ ਮੌਕੇ ‘ਤੇ ਸਹਾਇਕ ਟਰਾਸਪੋਰਟ ਅਫਸਰ ਸ਼੍ਰੀ ਰਾਕੇਸ਼ ਕੁਮਾਰ ਬਾਂਸਲ ਵੱਲੋ ਬੱਚਿਆ ਦੇ ਮਾਪਿਆ ਨੂੰ ਇਹ ਅਪੀਲ ਕੀਤੀ ਗਈ ਕਿ ਆਪਣਾ ਬੱਚਾ ਸਕੂਲ ਬੱਸ/ਵੈਨ ਤੇ ਲਗਾਉਦੇ ਸਮੇਂ ਡਰਾਈਵਰ ਕੋਲ ਵੈਲਿੰਡ ਲਾਈਸੰਸ ਅਤੇ ਬੱਸ ਦੇ ਕਾਗਜ ਮੁੰਕਮਲ ਹੋਣ ਸੰਬੰਧੀ ਧਿਆਨ ਵਿੱਚ ਰੱਖਿਆ ਜਾਵੇ।ਲੜਕੀਆ ਦੀ ਸਕੂਲ ਬੱਸ/ਵੈਨ ਵਿੱਚ ਲੇਡੀਜ ਅਟੈਡੈਟ ਦਾ ਹੋਣਾ ਜਰੂਰੀ ਹੈ। ਸਮੂਹ ਸਕੂਲ ਮੁੱਖੀਆ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਜਿਸ ਸਕੂਲ ਵਿੱਚ 18 ਸਾਲ ਤੋਂ ਘੱਟ ਉਮਰ ਤੇ ਬੱਚੇ ਮੋਟਰ ਸਾਈਕਲ ਲੈ ਕੇ ਸਕੂਲ ਆਉਦੇ ਹਨ, ਉਹਨਾਂ ਖਿਲਾਫ ਮੋਟਰ ਵਹੀਕਲ ਐਕਟ ਅਧੀਨ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।ਸੰਬੰਧਤ ਅਧਿਕਾਰੀ ਵੱਲੋ ਦੱਸਿਆ ਗਿਆ ਕਿ ਸ਼ਹਿਰ ਦੇ ਸਾਰੇ ਸਕੂਲਾ ਦੀ ਚੈਕਿੰਗ ਕੀਤੀ ਜਾਵੇਗੀ, ਜਿਸ ਸਕੂਲ ਦੇ ਸਕੂਲ ਬੱਸ/ਵੈਨ ਵੱਲੋਂ ਸਰਕਾਰ ਵੱਲੋ ਜਾਰੀ ਸੇਫ ਸਕੂਲ ਵਾਹਨ ਪਾਲਸੀ ਦੀ ਹਦਾਇਤਾ ਦੀ ਉਲੰਘਣਾ ਕੀਤੀ ਗਈ ਤਾਂ ਸੰਬੰਧਤਾ ਖਿਲਾਫ ਮੋਟਰ ਵਹੀਕਲ ਐਕਟ ਅਧੀਨ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਇਸ ਮੌਕੇ ‘ਤੇ ਸਕੂਲ ਮੁੱਖੀਆ ਵੱਲੋ ਦੱਸਿਆ ਗਿਆ ਕਿ ਉਹਨਾਂ ਵੱਲੋਂ ਸਮੂਹ ਸਕੂਲ ਬੱਸ ਡਰਾਈਵਰ ਨਾਲ ਮਹੀਨਾਵਾਰ ਮੀਟਿੰਗ ਕੀਤੀ ਜਾਦੀ ਹੈ। ਇਸ ਮੌਕੇ ‘ਤੇ ਲਿਟਲ ਫਲਾਵਰ ਸਕੂਲ ਤੋਂ ਸ਼੍ਰੀ ਰੋਹਿਤ ਬੱਤਰਾ, ਗਲੇਡੀਅਸ ਸਕੂਲ ਤੋਂ ਮੈਡਮ ਵੀਰਪਾਲ ਕੌਰ, ਦੂਨ ਸਕੂਲ ਤੋਂ ਤਰਸੇਮ ਸਿੰਘ, ਅਕਾਲ ਅਕੈਡਮੀ ਤੋਂ ਕੁਲਦੀਪ ਸਿੰਘ, ਨੈਸ਼ਨਲ ਪਬਲਿਕ ਸਕੂਲ ਤੋਂ ਬੂਟਾ ਸਿੰਘ ਅਤੇ ਹੋਰ ਆਦਿ ਤੋਂ ਬਿਨ੍ਹਾ ਟਰਾਸਪੋਰਟ ਵਿਭਾਗ ਤੋਂ ਸ਼੍ਰੀ ਅਜੈ ਕੁਮਾਰ, ਗੁਰਨਾਨਕ ਸਿੰਘ,ਦਲਜਿੰਦਰ ਸਿੰਘ ਪੀ.ਸੀ.ਉ ਹਾਜਿਰ ਸਨ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *